ਨਿਜ਼ਾਮੂਦੀਨ ਮਰਕਜ਼ ਮੁੜ ਖੋਲ੍ਹਣ ਦੀ ਇਜਾਜ਼ਤ, 50 ਲੋਕ ਇਕ ਦਿਨ ’ਚ 5 ਸਮੇਂ ਦੀ ਨਮਾਜ਼ ਪੜ੍ਹ ਸਕਣਗੇ
Friday, Apr 16, 2021 - 03:12 AM (IST)
ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਰਮਜ਼ਾਨ ਦੌਰਾਨ ਨਿਜ਼ਾਮੂਦੀਨ ਮਰਕਜ਼ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਮਰਕਜ਼ ’ਚ ਦਿਨ ’ਚ 5 ਵਾਰ 50 ਲੋਕਾਂ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਦਿੱਲੀ ਆਫਤ ਪ੍ਰਬੰਧਨ ਅਥਾਰਿਟੀ (ਡੀ. ਡੀ. ਐੱਮ. ਏ.) ਦੀ ਨੋਟੀਫਿਕੇਸ਼ਨ ’ਚ ਪ੍ਰਾਰਥਨਾ ਸਥਾਨਾਂ ਨੂੰ ਬੰਦ ਕਰਨ ਦਾ ਕੋਈ ਨਿਰਦੇਸ਼ ਨਹੀਂ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਗੱਲ ਨੂੰ ਲੈ ਕੇ ਵੀ ਕੇਂਦਰ ਸਰਕਾਰ ਦਾ ਕੋਈ ਸਪਸ਼ਟ ਰੁਖ ਨਹੀਂ ਸੀ ਕਿ ਹੋਰ ਪ੍ਰਾਰਥਨਾ ਸਥਾਨਾਂ ’ਤੇ ਧਾਰਮਿਕ ਸਮਾਗਮਾਂ ਜਾਂ ਭੀੜ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੈ ਜਾਂ ਨਹੀਂ। ਜਸਟਿਸ ਮੁਕਤਾ ਗੁਪਤਾ ਨੇ ਨਿਰਦੇਸ਼ ਦਿੱਤਾ ਕਿ ਮਸਜਿਦ ਦੇ ਬੇਸਮੈਂਟ ਦੇ ਉੱਪਰ ਪਹਿਲੀ ਮੰਜ਼ਲ ’ਤੇ ਨਮਾਜ਼ ਅਦਾ ਕੀਤੀ ਜਾਵੇ ਤੇ ਇਹ ਸਾਫ ਕੀਤਾ ਕਿ ਇਹ ਡੀ. ਡੀ. ਐੱਮ. ਏ. ਦੀ 10 ਅਪ੍ਰੈਲ ਦੀ ਨੋਟੀਫਿਕੇਸ਼ਨ ਤੇ ਹੋਰ ਮਾਣਕ ਸੰਚਾਲਨ ਨਿਯਮਾਂ ਦੀ ਸਖਤ ਪਾਲਣਾ ’ਚ ਹੋਣੀ ਚਾਹੀਦੀ। ਕੋਵਿਡ-19 ਮਹਾਮਾਰੀ ਵਿਚਾਲੇ ਮਰਕਜ਼ ’ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਦੇ ਆਯੋਜਨ ਦੇ ਬਾਅਦ ਤੋਂ ਹੀ ਇਹ ਪਿਛਲੇ ਸਾਲ 31 ਮਾਰਚ ਤੋਂ ਬੰਦ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।