NIT ਹਮੀਰਪੁਰ ਦੇ ਵਿਦਿਆਰਥੀ ਨੇ ਹੋਸਟਲ ''ਚ ਚੁੱਕਿਆ ਖ਼ੌਫਨਾਕ ਕਦਮ
Monday, Mar 03, 2025 - 02:00 PM (IST)

ਹਮੀਰਪੁਰ- ਨੈਸ਼ਨਲ ਇੰਸਟੀਚਿਊਟ ਆਫ ਤਕਨਾਲੋਜੀ (NIT) ਹਮੀਰਪੁਰ ਦੇ ਫਾਈਨਲ ਈਅਰ ਦੇ ਵਿਦਿਆਰਥੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਰਹਿਣ ਵਾਲਾ ਅਯਾਂਸ਼ ਸ਼ਰਮਾ ਹਿਮਾਚਲ ਪ੍ਰਦੇਸ਼ NIT ਦਾ ਵਿਦਿਆਰਥੀ ਸੀ ਅਤੇ ਡੁਅਲ ਡਿਗਰੀ ਕੋਰਸ ਕਰ ਰਿਹਾ ਸੀ।
ਉਸ ਦੀ ਲਾਸ਼ ਐਤਵਾਰ ਸ਼ਾਮ ਨੂੰ ਹੋਸਟਲ ਦੇ ਕਮਰੇ 'ਚ ਮਿਲੀ। ਵਿਦਿਆਰਥੀਆਂ ਨੇ ਤੁਰੰਤ NIT ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਮਾਮਲਾ ਪੁਲਸ ਨੂੰ ਸੌਂਪ ਦਿੱਤਾ ਗਿਆ। ਹਮੀਰਪੁਰ ਦੇ SP ਭਗਤ ਸਿੰਘ ਠਾਕੁਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਵਿਦਿਆਰਥੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਓਧਰ NI ਹਮੀਰਪੁਰ ਦੇ ਡਾਇਰੈਕਟਰ ਪ੍ਰੋ. ਸੂਰਿਆਵੰਸ਼ੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਮੈਨੂੰ ਦਿੱਲੀ ਵਿਚ ਇਕ ਕਾਨਫਰੰਸ ਦੌਰਾਨ ਫ਼ੋਨ ਉੱਤੇ ਇਸ ਬਾਰੇ ਜਾਣਕਾਰੀ ਮਿਲੀ। ਸੰਸਥਾ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ।