ਨਿਰਮਲਾ ਸੀਤਾਰਮਨ ਨੇ ਉਡੁਪੀ ਦੇ ਸ਼੍ਰੀ ਕ੍ਰਿਸ਼ਨ ਮਠ ''ਚ ਕੀਤੀ ਪੂਜਾ

Saturday, Jun 13, 2026 - 01:38 PM (IST)

ਨਿਰਮਲਾ ਸੀਤਾਰਮਨ ਨੇ ਉਡੁਪੀ ਦੇ ਸ਼੍ਰੀ ਕ੍ਰਿਸ਼ਨ ਮਠ ''ਚ ਕੀਤੀ ਪੂਜਾ

ਉਡੁਪੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਨੀਵਾਰ ਨੂੰ ਇੱਥੇ ਸ਼੍ਰੀ ਕ੍ਰਿਸ਼ਨ ਮਠ ਪਹੁੰਚੀ ਅਤੇ ਉਨ੍ਹਾਂ ਨੇ ਮੰਦਰ 'ਚ ਪੂਜਾ ਕੀਤੀ। ਆਪਣੇ ਕਰਨਾਟਕ ਦੌਰੇ 'ਤੇ ਉਨ੍ਹਾਂ ਨੇ ਮੌਜੂਦਾ ਮਠ ਮੁਖੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਨੇ ਸਵਾਮੀ ਵੇਦਵਰਧਨ ਤੀਰਥ ਨਾਲ ਵਿਚਾਰ ਵੀ ਸਾਂਝੇ ਕੀਤੇ। 

ਕੇਂਦਰੀ ਮੰਤਰੀ ਦੇ ਉਛਿਲਾ ਸ਼੍ਰੀ ਮਹਾਲਕਸ਼ਮੀ ਮੰਦਰ ਜਾਣ ਅਤੇ ਭਾਜਪਾ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਨਿਰਮਲਾ ਸੀਤਾਰਮਨ ਦੀ ਉਡੁਪੀ ਯਾਤਰਾ ਨੂੰ ਲੈ ਕੇ ਮੰਦਰ ਕੰਪਲੈਕਸ 'ਚ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਸੀਤਾਰਮਨ ਨੇ ਕੁਝ ਸਮੇਂ ਮਠ ਕੰਪਲੈਕਸ 'ਚ ਬਿਤਾਇਆ ਅਤੇ ਮੰਦਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News