ਦਿੱਲੀ : ਨਿਰਭਯਾ ਮਾਮਲੇ ਦੀ ਸੁਣਵਾਈ ਕਰਨ ਵਾਲੇ ਸੈਸ਼ਨ ਜੱਜ ਦੀ ਹੋਈ ਬਦਲੀ

Thursday, Jan 23, 2020 - 04:23 PM (IST)

ਦਿੱਲੀ : ਨਿਰਭਯਾ ਮਾਮਲੇ ਦੀ ਸੁਣਵਾਈ ਕਰਨ ਵਾਲੇ ਸੈਸ਼ਨ ਜੱਜ ਦੀ ਹੋਈ ਬਦਲੀ

ਦਿੱਲੀ - ਦਿੱਲੀ ਵਿਖੇ ਸਾਲ 2012 ’ਚ ਹੋਏ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਹੱਤਿਆ ਮਾਮਲੇ ਦੇ ਚਾਰੇ ਦੋਸ਼ੀਆਂ ਖਿਲਾਫ ਡੈੱਥ ਵਾਰੰਟ ਜਾਰੀ ਕਰਨ ਵਾਲੇ ਸੈਸ਼ਨ ਜੱਜ ਦਾ ਅੱਜ ਤਬਾਦਲਾ ਕਰ ਦਿੱਤਾ ਗਿਆ ਹੈ। ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੇ ਜ਼ਿਲਾ ਜੱਜ, ਪਟਿਆਲਾ ਹਾਊਸ ਕੋਰਟ ਨੂੰ ਲਿਖੇ ਪੱਤਰ ’ਚ ਕਿਹਾ ਕਿ ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੌੜਾ ਦੀ ਬਦਲੀ ਇਕ ਸਾਲ ਦੇ ਲਈ ਪ੍ਰਤੀਨਿਯੁਕਤ ਦੇ ਆਧਾਰ ’ਤੇ ਸੁਪਰੀਮ ਕੋਰਟ ’ਚ ਵਧੀਕ ਰਜਿਸਟਰਾਰ ਦੇ ਅਹੁਦੇ ਲਈ ਤਬਦੀਲ ਕਰ ਦਿੱਤੀ ਜਾਵੇ। ਦੱਸ ਦੇਈਏ ਕਿ ਸਤੀਸ਼ ਕੁਮਾਰ ਅਰੌੜਾ ਨਿਰਭਯਾ ਬਲਾਤਕਾਰ ਮਾਮਲੇ ਤੋਂ ਇਲਾਵਾ ਹੋਰ ਕਈ ਮਾਮਲਿਆਂ ਦੀ ਸੁਣਵਾਈ ਕਰ ਰਹੇ ਸਨ। ਇਨ੍ਹਾਂ ਸਾਰੇ ਮਾਮਲਿਆਂ ਨੂੰ ਜਲਦੀ ਹੀ ਕਿਸੇ ਹੋਰ ਜੱਜ ਨੂੰ ਸੌਂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਨਿਰਭਯਾ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।


author

rajwinder kaur

Content Editor

Related News