ਅੱਤਵਾਦੀ ਗਤੀਵਿਧੀਆਂ ਰੋਕਣ ਲਈ NIA ਦੀ ਵੱਡੀ ਕਾਰਵਾਈ, ਸ਼੍ਰੀਨਗਰ 'ਚ ਕਈ ਥਾਂਵਾਂ 'ਤੇ ਕੀਤੀ ਛਾਪੇਮਾਰੀ

10/28/2020 12:23:52 PM

ਸ਼੍ਰੀਨਗਰ- ਅੱਤਵਾਦੀਆਂ ਨੂੰ ਅੱਤਵਾਦ ਫੈਲਾਉਣ ਲਈ ਮਿਲ ਰਹੀ ਫੰਡਿੰਗ ਨੂੰ ਲੈ ਕੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੱਡੀ ਕਾਰਵਾਈ ਕੀਤੀ। ਐੱਨ.ਆਈ.ਏ. ਨੇ ਅੱਤਵਾਦ ਨੂੰ ਰੋਕਣ ਲਈ ਇਸ ਦੀ ਜੜ੍ਹ ਯਾਨੀ ਫੰਡਿੰਗ 'ਤੇ ਰੋਕ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਜੰਮੂ-ਕਸ਼ਮੀਰ ਤੋਂ ਕੀਤੀ ਗਈ ਹੈ। ਇੱਥੇ ਐੱਨ.ਆਈ.ਏ. ਨੇ ਇਕੱਠੇ ਕਈ ਟਿਕਾਣਿਆਂ 'ਤੇ ਛਾਪਾ ਮਾਰਿਆ ਹੈ। ਐੱਨ.ਆਈ.ਏ. ਨੂੰ ਜਾਣਕਾਰੀ ਮਿਲ ਸੀ ਕਿ ਜੰਮੂ-ਕਸ਼ਮੀਰ 'ਚ ਗੈਰ-ਸਰਕਾਰੀ ਸੰਗਠਨਾਂ (ਐੱਨ.ਜੀ.ਓ.) ਵਲੋਂ ਅੱਤਵਾਦੀਆਂ ਨੂੰ ਫੰਡਿੰਗ ਕੀਤੀ ਜਾ ਰਹੀ ਹੈ। ਇਸੇ ਨੂੰ ਆਧਾਰ ਬਣਾਉਂਦੇ ਹੋਏ ਐੱਨ.ਆਈ.ਏ. ਨੇ ਕਸ਼ਮੀਰ 'ਚ 10 ਥਾਂਵਾਂ 'ਤੇ ਛਾਪਾ ਮਾਰਿਆ ਹੈ। ਐੱਨ.ਆਈ.ਏ. ਨੇ ਸ਼੍ਰੀਨਗਰ 'ਚ 9 ਥਾਂਵਾਂ 'ਤੇ ਅਤੇ ਇਕ ਬਾਂਦੀਪੋਰਾ ਦੇ ਟਿਕਾਣੇ 'ਤੇ ਛਾਪਾ ਮਾਰਿਆ। ਇਸ ਤੋਂ ਇਲਾਵਾ ਐੱਨ.ਆਈ.ਏ. ਨੇ ਬੈਂਗਲੁਰੂ ਦੇ ਇਕ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਬੜਗਾਮ 'ਚ ਮੁਕਾਬਲਾ, ਜੈਸ਼-ਏ-ਮੁਹੰਮਦ ਦੇ ਕਮਾਂਡਰ ਸਮੇਤ 2 ਅੱਤਵਾਦੀ ਢੇਰ

ਜਾਣਕਾਰੀ ਅਨੁਸਾਰ ਜਿਨ੍ਹਾਂ ਟਿਕਾਣਿਆਂ 'ਤੇ ਐੱਨ.ਆਈ.ਏ. ਨੇ ਛਾਪਾ ਮਾਰਿਆ ਹੈ, ਉਨ੍ਹਾਂ 'ਚ ਪੱਤਰਕਾਰ ਅਤੇ ਗੈਰ-ਸਰਕਾਰੀ ਸੰਗਠਨ ਸ਼ਾਮਲ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੂੰ ਮਿਲ ਰਹੇ ਧਨ ਦਾ ਸਭ ਤੋਂ ਵੱਡਾ ਹਿੱਸਾ ਐੱਨ.ਜੀ.ਓ. ਤੋਂ ਹੀ ਹੁੰਦਾ ਹੈ। ਇਹ ਐੱਨ.ਜੀ.ਓ. ਵਿਦੇਸ਼ ਤੋਂ ਪੈਸਾ ਲੈਂਦੇ ਹਨ ਅਤੇ ਭਾਰਤ 'ਚ ਕਈ ਥਾਂਵਾਂ 'ਤੇ ਲੁਕੇ ਅੱਤਵਾਦੀਆਂ ਨੂੰ ਭੇਜਦੇ ਹਨ। ਐੱਨ.ਆਈ.ਏ. ਨੂੰ ਮਿਲੀ ਜਾਣਕਾਰੀ 'ਚ ਵੀ ਖੁਲਾਸਾ ਹੋਇਆ ਕਿ ਵਿਦੇਸ਼ ਤੋਂ ਭਾਰਤ 'ਚ ਅੱਤਵਾਦ ਲਈ ਫੰਡਿੰਗ ਕੀਤੀ ਜਾਂਦੀ ਰਹੀ ਹੈ। ਐੱਨ.ਆਈ.ਏ. ਨੇ ਇਸ ਮਾਮਲੇ 'ਚ ਨਵਾਂ ਕੇਸ ਦਰਜ ਕੀਤਾ ਹੈ। ਇਨ੍ਹਾਂ ਐੱਨ.ਜੀ.ਓ. 'ਚ ਕਸ਼ਮੀਰ ਨਾਲ ਜੁੜੇ ਅੱਤਵਾਦੀ ਸੰਗਠਨ ਅਤੇ ਵੱਖਵਾਦੀ ਗਤੀਵਿਧੀਆਂ ਲਈ ਦਿੱਤੀ ਜਾਣ ਵਾਲੀ ਦੇਸ਼-ਵਿਦੇਸ਼ ਤੋਂ ਫੰਡਿੰਗ ਹੋ ਰਹੀ ਹੈ। ਐੱਨ.ਆਈ.ਏ. ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਐੱਨ.ਜੀ.ਓ. ਸਮਾਜਿਕ ਕੰਮਾਂ ਦੇ ਨਾਂ 'ਤੇ ਫੰਡਿੰਗ ਜਮ੍ਹਾ ਕਰਦੇ ਹਨ ਅਤੇ ਉਸ ਦਾ ਇਸਤੇਮਾਲ ਅੱਤਵਾਦ ਨੂੰ ਫੈਲਾਉਣ, ਉਸ ਨੂੰ ਮਜ਼ਬੂਤ ਕਰਨ ਲਈ ਕਰਦੇ ਹਨ।

ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ


DIsha

Content Editor

Related News