ਕੇਂਦਰੀ ਜਾਂਚ ਏਜੰਸੀ NIA ਦੀ ਵੱਡੀ ਕਾਰਵਾਈ , ਖ਼ਾਲਿਸਤਾਨ ਸਮਰਥਕਾਂ ਦੀ ਇਕ ਹੋਰ ਸੂਚੀ ਕੀਤੀ ਜਾਰੀ
Sunday, Sep 24, 2023 - 04:35 PM (IST)
ਨਵੀਂ ਦਿੱਲੀ - ਕੇਂਦਰੀ ਜਾਂਚ ਏਜੰਸੀ NIA ਵੱਲੋਂ ਇੱਕ ਸੂਚੀ ਤਿਆਰ ਕੀਤੀ ਗਈ ਹੈ। ਇਸ ਵਿਚ ਖਾਲਿਸਤਾਨੀ ਅੱਤਵਾਦੀ ਅਤੇ ਕਈ ਖਾਲਿਸਤਾਨੀ ਅੱਤਵਾਦੀਆਂ ਦੇ ਵੱਡੇ ਸਮਰਥਕਾਂ ਦੇ ਨਾਂ ਸ਼ਾਮਲ ਹਨ। ਵਿਦੇਸ਼ਾਂ 'ਚ ਰਹਿੰਦੇ ਭਾਰਤੀ ਮੂਲ ਦੇ ਅਜਿਹੇ ਕਈ ਖਾਲਿਸਤਾਨੀ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ। ਵਿਦੇਸ਼ਾਂ 'ਚੋਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਹੋਣ ਜਾ ਰਹੀ ਹੈ। NIA ਹੈੱਡਕੁਆਰਟਰ ਦੇ ਸੂਤਰਾਂ ਮੁਤਾਬਕ ਇਹ ਵੱਡੀ ਖਬਰ ਹੈ। ਆਉਣ ਵਾਲੇ ਸਮੇਂ 'ਚ UAPA ਦੀ ਧਾਰਾ 33 (5) ਤਹਿਤ ਕਾਰਵਾਈ ਕਰਕੇ ਉਨ੍ਹਾਂ ਖ਼ਾਲਿਸਤਾਨੀ ਅੱਤਵਾਦੀਆਂ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ। NIA ਵੱਲੋਂ ਜਾਰੀ 19 ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਮੁੱਖ ਤੌਰ 'ਤੇ ਇਸ ਪ੍ਰਕਾਰ ਹੈ-
ਇਹ ਵੀ ਪੜ੍ਹੋ : ਚੀਨ ਨੇ ਅਰੁਣਾਚਲ ਦੇ 3 ਖਿਡਾਰੀਆਂ ਦੀ ਐਂਟਰੀ ਰੋਕੀ, ਵਿਰੋਧ ’ਚ ਖੇਡ ਮੰਤਰੀ ਠਾਕੁਰ ਨੇ ਲਿਆ ਵੱਡਾ ਫ਼ੈਸਲਾ
NIA ਵੱਲੋਂ ਜਾਰੀ 19 ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਮੁੱਖ ਤੌਰ 'ਤੇ ਇਸ ਪ੍ਰਕਾਰ ਹੈ।
1. ਪਰਮਜੀਤ ਸਿੰਘ ਪੰਮਾ - ਇਸ ਸਮੇਂ UK
2. ਵਾਧਵਾ ਸਿੰਘ ਉਰਫ ਬੱਬਰ ਚਾਚਾ - ਇਸ ਸਮੇਂ ਪਾਕਿਸਤਾਨ ਵਿੱਚ
3. ਕੁਲਵੰਤ ਸਿੰਘ ਮੁਠਡਾ - ਇਸ ਵੇਲੇ UK ਵਿਚ
4. ਜੇ. ਐੱਸ. ਧਾਲੀਵਾਲ - ਇਸ ਸਮੇਂ ਅਮਰੀਕਾ ਵਿੱਚ
5. ਸੁਖਪਾਲ ਸਿੰਘ - ਇਸ ਸਮੇਂ ਅਮਰੀਕਾ ਵਿਚ
6. ਹਰਪ੍ਰੀਤ ਸਿੰਘ ਉਰਫ਼ ਰਾਣਾ ਸਿੰਘ - ਵਰਤਮਾਨ ਵਿੱਚ ਅਮਰੀਕਾ ਵਿੱਚ ਹੈ
7. ਸਰਬਜੀਤ ਸਿੰਘ ਬਨੂੜ - ਵਰਤਮਾਨ ਵਿੱਚ ਯੂ.ਕੇ
8. ਕੁਲਵੰਤ ਸਿੰਘ ਉਰਫ ਕਾਂਤਾ - ਇਸ ਸਮੇਂ ਯੂ.ਕੇ. ਵਿੱਚ ਰਹਿ ਰਿਹਾ ਹੈ।
9. ਹਰਜਾਪ ਸਿੰਘ ਉਰਫ਼ ਜੱਪੀ ਸਿੰਘ - ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ।
10. ਰਣਜੀਤ ਸਿੰਘ ਨੀਟਾ - ਇਸ ਸਮੇਂ ਪਾਕਿਸਤਾਨ ਵਿੱਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ : PNB ਨੇ ਪੇਸ਼ ਕੀਤਾ ‘PNB ਸਵਾਗਤ’ : ਨਵੇਂ ਗਾਹਕਾਂ ਲਈ ਬਿਨਾਂ ਕਿਸੇ ਰੁਕਾਵਟ ਪਰਸਨਲ ਲੋਨ ਸਲਿਊਸ਼ਨ
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8