ਆ ਗਿਆ ਨਵਾਂ PAN CARD, ਪੁਰਾਣਾ ਕਰੇਗਾ ਕੰਮ ਜਾਂ ਹੋਵੇਗਾ ਬੇਕਾਰ, ਜਾਣੋ ਪੂਰੀ UPDATE

Tuesday, Nov 26, 2024 - 02:38 PM (IST)

ਆ ਗਿਆ ਨਵਾਂ PAN CARD, ਪੁਰਾਣਾ ਕਰੇਗਾ ਕੰਮ ਜਾਂ ਹੋਵੇਗਾ ਬੇਕਾਰ, ਜਾਣੋ ਪੂਰੀ UPDATE

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੁਰਾਣੇ ਪੈਨ ਕਾਰਡ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਪੈਨ ਕਾਰਡ ਨੂੰ ਅਪਗ੍ਰੇਡ ਕਰਨ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ, ਮੌਜੂਦਾ ਪੈਨ/ਟੈਨ 1.0 ਸਿਸਟਮ ਨੂੰ ਅਪਗ੍ਰੇਡ ਕਰਨ ਲਈ ਇੱਕ ਨਵਾਂ ਪ੍ਰੋਜੈਕਟ ਪੈਨ 2.0 ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰੋਜੈਕਟ ਇੱਕ ਈ-ਗਵਰਨੈਂਸ ਪ੍ਰੋਜੈਕਟ ਹੈ।

ਇਹ ਯੋਜਨਾ ਸਰਕਾਰ ਦੀ ਡਿਜੀਟਲ ਇੰਡੀਆ ਮੁਹਿੰਮ ਤਹਿਤ ਸ਼ੁਰੂ ਕੀਤੀ ਜਾਵੇਗੀ। ਇਸ ਵਿੱਚ QR ਕੋਡ ਰਾਹੀਂ ਸਾਰੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ। ਅੱਜ ਦੇ ਸਮੇਂ ਵਿੱਚ ਪੈਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਇਸ ਲਈ ਜੇਕਰ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਨਵੇਂ ਅਪਡੇਟ ਤੋਂ ਬਾਅਦ ਪੁਰਾਣਾ ਪੈਨ ਵੈਧ ਰਹੇਗਾ? QR ਤੋਂ ਕਿਹੜੀਆਂ ਸਹੂਲਤਾਂ ਮਿਲਣਗੀਆਂ? ਅਤੇ ਪੈਨ ਨੂੰ ਕਿਵੇਂ ਅਪਡੇਟ ਕਰਨਾ ਹੈ?… ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇੱਥੇ ਦਿੱਤੇ ਜਾਣਗੇ। ਆਓ ਤੁਹਾਨੂੰ ਸਭ ਕੁਝ ਦੱਸਦੇ ਹਾਂ।

1,435 ਕਰੋੜ ਰੁਪਏ ਦਾ ਪ੍ਰਾਜੈਕਟ

ਪੈਨ ਕਾਰਡ ਦਾ ਇੱਕ ਵਿਲੱਖਣ ਨੰਬਰ ਹੁੰਦਾ ਹੈ, ਜੋ ਹਰੇਕ ਟੈਕਸਦਾਤਾ ਲਈ ਜ਼ਰੂਰੀ ਦਸਤਾਵੇਜ਼ ਹੈ। ਇਹ ਯਕੀਨੀ ਤੌਰ 'ਤੇ ਟੈਕਸਪੇਅਰਜ਼ ਦੀ ਪਹਿਚਾਣ ਤਾਂ ਹੁੰਦੀ ਹੀ ਹੈ, ਇਸ ਤੋਂ ਇਲਾਵਾ, ਇਸਦੀ ਵਰਤੋਂ ਵਿੱਤੀ ਲੈਣ-ਦੇਣ ਦੀ ਸਹੂਲਤ ਲਈ ਵੀ ਕੀਤੀ ਜਾਂਦੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਨਵੀਂ ਪ੍ਰਣਾਲੀ ਮੌਜੂਦਾ ਪੈਨ ਕਾਰਡ ਨੂੰ ਡਿਜੀਟਲ ਰੂਪ ਨਾਲ ਅਪਗ੍ਰੇਡ ਕਰੇਗੀ ਅਤੇ ਟੈਕਸ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਵੇਗੀ। ਮੰਤਰੀ ਮੰਡਲ ਨੇ ਇਸ ਪ੍ਰਾਜੈਕਟ ਨੂੰ ਸਫ਼ਲ ਬਣਾਉਣ ਲਈ 1,435 ਕਰੋੜ ਰੁਪਏ ਮਨਜ਼ੂਰ ਕੀਤੇ ਹਨ।

ਪੈਨ 2.0 ਵਿੱਚ ਕੀ ਸਹੂਲਤਾਂ ਹੋਣਗੀਆਂ?

QR ਕੋਡ

ਨਵੇਂ ਪੈਨ ਕਾਰਡ ਵਿੱਚ ਇੱਕ ਸਕੈਨਿੰਗ ਵਿਸ਼ੇਸ਼ਤਾ ਹੋਵੇਗੀ, ਜਿਸ ਦੇ ਨਾਲ ਇੱਕ QR ਕੋਡ ਜੁੜਿਆ ਹੋਵੇਗਾ। QR ਕੋਡ ਨਾਲ ਪੈਨ ਵੈਰੀਫਿਕੇਸ਼ਨ ਆਸਾਨ ਹੋ ਜਾਵੇਗਾ ਅਤੇ ਇਹ ਪੂਰੀ ਪ੍ਰਕਿਰਿਆ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾਵੇਗੀ।

ਬੈਂਕਿੰਗ ਲਈ ਆਸਾਨ ਇੰਟਰਫੇਸ- ਇਹ ਸਾਰੀਆਂ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਲਈ ਇੱਕ ਮਜ਼ਬੂਤ ​​ਅਤੇ ਆਸਾਨ ਇੰਟਰਫੇਸ ਹੋਵੇਗਾ, ਜਿਸ ਦੀ ਮਦਦ ਨਾਲ ਬੈਂਕਾਂ ਰਾਹੀਂ ਲੈਣ-ਦੇਣ ਕਰਨ ਦੀ ਪ੍ਰਕਿਰਿਆ ਆਸਾਨ ਹੋਵੇਗੀ।

ਯੂਨੀਫਾਈਡ ਪੋਰਟਲ- ਪੈਨ 2.0 ਵਿੱਚ, ਹਰ ਕੰਮ ਜਿਸ ਲਈ ਪੈਨ ਦੀ ਲੋੜ ਹੈ, ਉਨ੍ਹਾਂ ਸਾਰਿਆਂ ਲਈ ਇੱਕ ਸਿੰਗਲ ਪੋਰਟਲ ਮੁਹੱਈਆ ਕਰਵਾਇਆ ਜਾਵੇਗਾ, ਜਿਸ ਦੀ ਮਦਦ ਨਾਲ ਟੈਕਸਦਾਤਾਵਾਂ ਲਈ ਆਪਣੇ ਪੈਨ ਖਾਤੇ ਨੂੰ ਮੈਨੇਜ਼ ਕਰਨਾ ਆਸਾਨ ਹੋ ਜਾਵੇਗਾ।

ਕਾਮਨ ਬਿਜ਼ਨਸ ਆਈਡੈਂਟੀਫਾਇਰ- ਕਾਰਪੋਰੇਟ ਕੰਪਨੀਆਂ ਦੀ ਮੰਗ ਹੁੰਦੀ ਹੈ ਕਿ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਨੰਬਰ ਰੱਖਣੇ ਹੁੰਦੇ ਹਨ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਕਾਰੋਬਾਰ ਨਾਲ ਜੁੜੇ ਸਾਰੇ ਛੋਟੇ-ਵੱਡੇ ਕੰਮਾਂ ਲਈ ਇੱਕੋ ਪੈੱਨ ਦੀ ਵਰਤੋਂ ਕੀਤੀ ਜਾਵੇਗੀ।
ਸਾਈਬਰ ਸੁਰੱਖਿਆ- ਪੈਨ ਰਾਹੀਂ ਹੋ ਰਹੀਆਂ ਧੋਖਾਧੜੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੈਨ 2.0 ਸਾਈਬਰ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗਾ, ਜੋ ਭਵਿੱਖ ਵਿੱਚ ਸਾਈਬਰ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਕਰੇਗਾ।

ਨਵੇਂ ਪੈਨ ਨਾਲ ਸਬੰਧਤ ਕੁਝ ਸਵਾਲ ਅਤੇ ਜਵਾਬ

ਕੀ ਪੁਰਾਣਾ ਪੈਨ ਕਾਰਡ ਵੈਧ ਰਹੇਗਾ, ਕੀ ਮੈਨੂੰ ਦੁਬਾਰਾ ਪੈਨ ਕਾਰਡ ਬਣਾਉਣਾ ਪਵੇਗਾ?

ਜੇਕਰ ਤੁਹਾਡਾ ਪੈਨ ਕਾਰਡ ਬਣ ਗਿਆ ਹੈ, ਤਾਂ ਦੁਬਾਰਾ ਪੈਨ ਕਾਰਡ ਬਣਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਪੁਰਾਣਾ ਪੈਨ ਕਾਰਡ ਵੈਧ ਰਹੇਗਾ। ਕੇਂਦਰੀ ਮੰਤਰੀ ਅਸ਼ਵਿਸ਼ਨੀ ਵੈਸ਼ਨਵ ਨੇ ਕਿਹਾ ਕਿ ਨਵਾਂ ਪੈਨ 2.0 ਪੁਰਾਣੇ ਪੈਨ ਦਾ ਅਪਗ੍ਰੇਡ ਕੀਤਾ ਸੰਸਕਰਣ ਹੋਵੇਗਾ ਅਤੇ ਲੋਕਾਂ ਨੂੰ ਆਪਣਾ ਪੈਨ ਨੰਬਰ ਬਦਲਣ ਦੀ ਲੋੜ ਨਹੀਂ ਹੈ।

ਕੀ ਸਾਨੂੰ ਨਵਾਂ ਕਾਰਡ ਮਿਲੇਗਾ?

ਹਾਂ, ਤੁਹਾਨੂੰ ਨਵਾਂ ਕਾਰਡ ਮਿਲੇਗਾ, ਪਰ ਇਸਦੇ ਲਈ ਤੁਹਾਨੂੰ ਨਵਾਂ ਪੈਨ ਅਪਲਾਈ ਨਹੀਂ ਕਰਨਾ ਪਵੇਗਾ। ਅਪਡੇਟ ਦੇ ਨਾਲ ਤੁਹਾਨੂੰ ਸਿਰਫ ਪੁਰਾਣਾ ਕਾਰਡ ਮਿਲੇਗਾ।

ਪੈਨ ਅਪਗ੍ਰੇਡ ਕਰਨ ਲਈ ਕਿੰਨਾ ਖਰਚਾ ਆਵੇਗਾ?

ਤੁਹਾਨੂੰ ਪੈਨ ਦਾ ਅਪਗ੍ਰੇਡੇਸ਼ਨ ਮੁਫਤ ਵਿੱਚ ਮਿਲੇਗਾ। ਇਸ ਨਾਲ ਪੈਸਾ ਖਰਚ ਨਹੀਂ ਹੋਵੇਗਾ।

ਪੈਨ 2.0 ਕਦੋਂ ਸ਼ੁਰੂ ਹੋਵੇਗਾ?

ਪੈਨ 2.0 ਪ੍ਰੋਜੈਕਟ ਦੇ ਸ਼ੁਰੂ ਹੋਣ ਦੀ ਸਹੀ ਮਿਤੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਉਮੀਦ ਹੈ ਕਿ ਸਰਕਾਰ ਇਸ ਬਾਰੇ ਜਲਦੀ ਹੀ ਅਪਡੇਟ ਕਰੇਗੀ।
 


author

DILSHER

Content Editor

Related News