ਭਾਰਤ 'ਚ ਕੋਰੋਨਾ ਦਾ ਮਿਲਿਆ ਨਵਾਂ 'ਡਬਲ ਮਿਊਟੈਂਟ ਵੈਰੀਐਂਟ', ਜਾਣੋ ਕਿੰਨਾ ਹੋ ਸਕਦੈ ਖਤਰਨਾਕ

Thursday, Mar 25, 2021 - 03:45 AM (IST)

ਭਾਰਤ 'ਚ ਕੋਰੋਨਾ ਦਾ ਮਿਲਿਆ ਨਵਾਂ 'ਡਬਲ ਮਿਊਟੈਂਟ ਵੈਰੀਐਂਟ', ਜਾਣੋ ਕਿੰਨਾ ਹੋ ਸਕਦੈ ਖਤਰਨਾਕ

ਨਵੀਂ ਦਿੱਲੀ - ਕੇਂਦਰੀ ਸਿਹਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਨਵੇਂ 'ਡਬਲ ਮਿਊਟੈਂਟ ਵੈਰੀਐਂਟ' ਦਾ ਪਤਾ ਲੱਗਾ ਹੈ। ਮੰਤਰਾਲਾ ਨੇ ਦੱਸਿਆ ਕਿ ਦੇਸ਼ ਦੇ 18 ਸੂਬਿਆਂ ਵਿਚ ਕਈ 'ਵੈਰੀਐਂਟ ਆਫ ਕੰਸਨਰਸ' (ਵੀ. ਓ. ਸੀਸ.) ਪਾਏ ਗਏ ਹਨ। ਇਸ ਦਾ ਭਾਵ ਇਹ ਹੈ ਕਿ ਦੇਸ਼ ਦੇ ਕਈ ਖੇਤਰਾਂ ਵਿਚ ਕੋਰੋਨਾ ਵਾਇਰਸ ਦੇ ਵੱਖ-ਵੱਖ ਪ੍ਰਕਾਰ ਪਾਏ ਗਏ ਹਨ ਜਿਹੜੇ ਸਿਹਤ 'ਤੇ ਹਾਨੀਕਾਰਕ ਅਸਰ ਪਾ ਸਕਦੇ ਹਨ। ਇਸ ਵਿਚ ਬ੍ਰਿਟੇਨ, ਦੱਖਣੀ ਅਫਰੀਕਾ, ਬ੍ਰਾਜ਼ੀਲ ਦੇ ਨਾਲ-ਨਾਲ ਭਾਰਤ ਵਿਚ ਪਾਇਆ ਗਿਆ ਨਵਾਂ 'ਡਬਲ ਮਿਊਟੈਂਟ ਵੈਰੀਐਂਟ' ਵੀ ਸ਼ਾਮਲ ਹਨ।

ਡਬਲ ਮਿਊਟੈਂਟ ਵੈਰੀਐਂਟ ਦਾ ਕਿਵੇਂ ਪਤਾ ਲੱਗਾ
ਇੰਡੀਅਨ ਸਾਰਸ-ਸੀ. ਓ. ਵੀ.-2 ਕੰਸੋਟਰੀਅਮ ਆਨ ਜੇਨੋਮਿਕਸ (ਆਈ. ਐੱਨ. ਐੱਸ. ਏ. ਸੀ. ਓ. ਜੀ.) ਸਿਹਤ ਮੰਤਰਾਲਾ ਅਧੀਨ ਬਣਾਈਆਂ ਗਈਆਂ 10 ਰਾਸ਼ਟਰੀ ਲੈਬੋਰੇਟਰੀਆਂ ਹਨ, ਜਿਹੜੀਆਂ ਦੇਸ਼ ਵਿਚ ਵੱਖ-ਵੱਖ ਖੇਤਰਾਂ ਤੋਂ ਆਏ ਸੈਂਪਲਾਂ ਦੀ ਜੀਨੋਮਿਕ ਸੀਕਵੇਂਸਿੰਗ ਦਾ ਪਤਾ ਲਾਉਂਦੀਆਂ ਹਨ। ਜੀਨੋਮਿਕ ਸੀਕਵੇਂਸਿੰਗ ਕਿਸੇ ਜੀਵ ਦੇ ਪੂਰੇ ਜੈਨੇਟਿਕ ਕੋਡ ਦਾ ਖਾਕਾ ਤਿਆਰ ਕਰਨ ਦੀ ਇਕ ਟੈਸਟਿੰਗ ਪ੍ਰਕਿਰਿਆ ਹੈ। ਆਈ. ਐੱਨ. ਐੱਸ. ਏ. ਸੀ. ਓ. ਜੀ. ਦਾ ਗਠਨ 25 ਦਸੰਬਰ 2020 ਨੂੰ ਕੀਤਾ ਗਿਆ ਸੀ ਜੋ ਜੀਨੋਮਿਕ ਸੀਕਵੇਂਸਿੰਗ ਦੇ ਨਾਲ-ਨਾਲ ਕੋਵਿਡ-19 ਵਾਇਰਸ ਦੇ ਫੈਲਣ ਅਤੇ ਜੀਨੋਮਿਕ ਵੈਰੀਐਂਟ ਦੇ ਮਹਾਮਾਰੀ ਵਿਗਿਆਨ ਦੇ ਰੁਝਾਨ 'ਤੇ ਅਧਿਐਨ ਕਰਦਾ ਹੈ।

ਇਹ ਵੀ ਪੜ੍ਹੋ - ਆਸਟ੍ਰੇਲੀਆ 'ਚ ਲੱਗੇ 'ਸੁਸ਼ਾਂਤ ਸਿੰਘ ਰਾਜਪੂਤ' ਦੇ ਨਾਂ ਨਾਂ ਦੇ ਬੈਂਚ, ਫੋਟੋਆ ਵਾਇਰਲ

ਸਿਹਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਆਈ. ਐੱਨ. ਐੱਸ. ਏ. ਸੀ. ਓ. ਜੀ. ਨੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਤੋਂ 10,787 ਪਾਜ਼ੇਟਿਵ ਸੈਂਪਲ ਇਕੱਠੇ ਕੀਤੇ ਸਨ, ਜਿਨ੍ਹਾਂ ਵਿਚ 771 ਵੀ. ਓ. ਸੀਸ. ਪਾਏ ਗਏ। ਇਸ ਵਿਚ ਦੱਸਿਆ ਗਿਆ ਕਿ ਇਨ੍ਹਾਂ 771 ਵਿਚੋਂ 736 ਪਾਜ਼ੇਟਿਵ ਸੈਂਪਲ ਯੂ. ਕੇ. ਵੈਰੀਐਂਟ, 34 ਸੈਂਪਲ ਦੱਖਣੀ ਅਫਰੀਕਾ ਵੈਰੀਐਂਟ ਅਤੇ 1 ਸੈਂਪਲ ਬ੍ਰਾਜ਼ੀਲ ਵੈਰੀਐਂਟ ਦਾ ਸੀ ਪਰ ਜਿਸ ਨਵੇਂ ਵੈਰੀਐਂਟ ਦੀ ਖਾਸੀ ਚਰਚਾ ਸ਼ੁਰੂ ਹੋ ਗਈ ਹੈ ਉਸ ਨੂੰ 'ਡਬਲ ਮਿਊਟੈਂਟ ਵੈਰੀਐਂਟ' ਦੱਸਿਆ ਜਾ ਰਿਹਾ ਹੈ। ਹਾਲਾਂਕਿ ਸਿਹਤ ਮੰਤਰਾਲਾ ਨੇ ਸਾਫ ਕਰ ਦਿੱਤਾ ਹੈ ਕਿ ਇਸ ਡਬਲ ਮਿਊਟੈਂਟ ਵੈਰੀਐਂਟ ਕਾਰਣ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਨਹੀਂ ਦੇਖਿਆ ਗਿਆ। ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ ਹਾਲਾਤਾਂ ਨੂੰ ਸਮਝਣ ਲਈ ਜੀਨੋਮਿਕ ਸੀਕਵੇਂਸਿੰਗ ਅਤੇ ਮਹਾਮਾਰੀ ਵਿਗਿਆਨ ਸਟੱਡੀਜ਼ ਜਾਰੀ ਹੈ।

ਕੀ ਹੁੰਦੈ ਡਬਲ ਮਿਊਟੈਂਟ ਵੈਰੀਐਂਟ
ਵੱਖ ਪ੍ਰਕਾਰ ਦੇ ਵਾਇਰਸ ਦੇ ਜੀਨੋਮਿਕ ਵੈਰੀਐਂਟ ਵਿਚ ਬਦਲਾਅ ਹੋਣਾ ਆਮ ਗੱਲ ਹੈ ਅਤੇ ਇਹ ਹਰ ਦੇਸ਼ ਵਿਚ ਪਾਏ ਜਾਂਦੇ ਹਨ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੇ ਸਾਬਕਾ ਸਾਇੰਸਦਾਨ ਡਾ. ਰਮਨ ਗੰਗਾਖੇਡਕਰ ਨੇ ਇਕ ਅੰਗ੍ਰੇਜ਼ੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਿਹਤ ਮੰਤਰਾਲਾ ਵੱਲੋਂ ਜਾਰੀ ਬਿਆਨ ਤੋਂ ਸਾਫ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਦੇ ਡਬਲ ਮਿਊਟੈਂਟ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲਾ ਨੇ ਈ484ਕਿਊ ਅਤੇ ਐੱਲ452ਆਰ ਮਿਊਟੇਸ਼ਨ ਸਬੰਧੀ ਦੱਸਿਆ ਹੈ ਪਰ ਇਹ ਸਾਫ ਨਹੀਂ ਹੈ ਕਿ ਉਹ ਇਨੀਂ ਦੋਹਾਂ ਮਿਊਟੇਸ਼ਨ ਵਿਚ ਦੁਬਾਰਾ ਮਿਊਟੇਸ਼ਨ ਦੀ ਗੱਲ ਕਰ ਰਹੇ ਹਨ ਜਾਂ ਫਿਰ ਇਨੀਂ ਦੋਹਾਂ ਵਾਇਰਸ ਦੇ ਇਕੱਠੇ ਮਿਲ ਕੇ ਉਸ ਵਿਚ ਤਬਦੀਲੀ ਹੋਣ ਦੀ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ - ਆਸਟ੍ਰੇਲੀਆ 'ਚ 41 ਹਜ਼ਾਰ ਫੁੱਟ ਦੀ ਉਂਚਾਈ 'ਤੇ ਜਹਾਜ਼ 'ਚ ਕਰਾਇਆ ਅਨੋਖਾ ਵਿਆਹ, ਹੋ ਰਹੇ ਚਰਚੇ

ਹਾਲਾਂਕਿ ਇਨ੍ਹਾਂ ਦੋਹਾਂ ਵੈਰੀਐਂਟ ਸਬੰਧੀ ਰਿਸਰਚ ਹੋਣੀ ਬਾਕੀ ਹੈ ਕਿਉਂਕਿ ਇਸ ਦਾ ਕਿੰਨਾ ਅਸਰ ਹੋਵੇਗਾ ਅਤੇ ਇਹ ਕਿੰਨਾ ਖਤਰਨਾਕ ਹੈ ਇਹ ਕਿਹਾ ਨਹੀਂ ਜਾ ਸਕਦਾ। ਐੱਲ452ਆਰ ਮਿਊਟੈਂਟ ਪਹਿਲੀ ਵਾਰ ਅਮਰੀਕਾ ਦੇ ਕੈਲੀਫੋਰਨੀਆ ਵਿਚ ਪਾਇਆ ਗਿਆ ਜਿਸ ਤੋਂ ਬਾਅਦ ਇਹ ਪੂਰੀ ਦੁਨੀਆ ਵਿਚ ਫੈਲਿਆ। ਇਸ ਦਾ ਮਤਲਬ ਹੈ ਕਿ ਇਸ ਮਿਊਟੈਂਟ ਵਿਚ ਕੁਝ ਅਸਰ ਹੋ ਜੋ ਬਦਲ ਰਿਹਾ ਹੈ। ਅਮਰੀਕਾ ਵਿਚ ਇਕ ਚਿੜਿਆ ਘਰ ਦੇ ਗੋਰੀਲਾ ਵਿਚ ਇਹ ਵਾਇਰਸ ਪਾਇਆ ਗਿਆ ਸੀ ਪਰ ਇਸ ਦਾ ਸਕਾਰਾਤਮਕ ਰੂਪ ਵੀ ਦੇਖਣਾ ਚਾਹੀਦਾ। ਕੈਲੀਫੋਰਨੀਆ ਵਿਚ ਇਸ ਦਾ ਪ੍ਰਭਾਵ ਖਤਮ ਹੋ ਰਿਹਾ ਹੈ। ਲੋਕ ਜੇਕਰ ਕੋਵਿਡ-19 ਅਪ੍ਰੋਪੀਏਟ ਬਿਹੇਵੀਅਰ ਦਾ ਪਾਲਣ ਕਰਦੇ ਹਨ ਇਸ ਦਾ ਖਤਰਾ ਘੱਟ ਹੈ।

ਡਾਕਟਰ ਕਹਿੰਦੇ ਹਨ ਕਿ 2 ਵੈਰੀਐਂਟਾਂ ਦਾ ਇਕੱਠੇ ਮਿਊਟੇਸ਼ਨ ਹੋ ਸਕਦਾ ਹੈ ਅਤੇ ਉਹ ਆਪਸ ਵਿਚ ਮਿਲ ਸਕਦੇ ਹਨ। ਯੂ. ਕੇ., ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵੈਰੀਐਂਟ ਵਿਚ ਲਗਭਗ 8-10 ਮਿਊਟੇਸ਼ਨ ਦੇਖੇ ਜਾ ਚੁੱਕੇ ਹਨ। ਵਾਇਰਸ ਜਦ ਰਿਪ੍ਰੋਡਿਊਸ ਕਰਦਾ ਹੈ ਤਾਂ ਉਹ ਪਰਫੈਕਟ ਨਹੀਂ ਹੁੰਦਾ ਹੈ ਅਤੇ ਉਥੇ ਮਿਊਟੇਸ਼ਨ ਹੁੰਦਾ ਹੈ। ਜਦ ਉਸ ਮਿਊਟੇਸ਼ਨ ਦਾ ਸਾਡੇ 'ਤੇ ਅਸਰ ਹੁੰਦਾ ਹੈ ਤਾਂ ਉਸ ਨੂੰ ਵੈਰੀਐਂਟ ਕਹਿੰਦੇ ਹਨ। ਨਵਾਂ ਮਿਊਟੈਂਟ ਕਿੰਨਾ ਖਤਰਨਾਕ ਹੋ ਸਕਦਾ ਹੈ। ਇਸ ਸਵਾਲ 'ਤੇ ਡਾਕਟਰ ਗੰਗਾਖੇਡਕਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਮਿਊਟੈਂਟ ਜਿਸ ਤਰੀਕੇ ਨਾਲ ਸਾਡੇ ਇਥੇ ਪਾਏ ਜਾ ਰਹੇ ਹਨ ਉਸ ਇਹ ਜਿੰਨਾ ਘੱਟ ਲੋਕਾਂ ਨੂੰ ਹੋਵੇ ਤਾਂ ਚੰਗਾ ਹੈ ਕਿਉਂਕਿ ਇਹ ਜਿੰਨਾ ਲੋਕਾਂ ਨੂੰ ਹੋਵੇਗਾ ਫਿਰ ਇਹ ਉਨਾਂ ਫੈਲੇਗਾ।

ਇਹ ਵੀ ਪੜ੍ਹੋ - 800 ਸਾਲ 'ਚ ਪਹਿਲੀ ਵਾਰ ਆਈਸਲੈਂਡ 'ਚ ਫਟਿਆ 'ਜਵਾਲਾਮੁਖੀ', ਚਮਕ 32KM ਦੂਰੋਂ ਦਿੱਖ ਰਹੀ (ਵੀਡੀਓ)

ਇਹ ਨਾ ਫੈਲਿਆ ਤਾਂ ਇਕ ਵੈਰੀਐਂਟ ਦੂਜੇ ਨਾਲ ਜੁੜੇਗਾ ਨਹੀਂ ਅਤੇ ਅਸੀਂ ਖਤਰੇ ਤੋਂ ਬਚੇ ਰਹਾਂਗੇ। ਇਸ ਲਈ ਇਹ ਜ਼ਰੂਰੀ ਹੈ ਕਿ ਲੋਕ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਚੰਗੀ ਤਰ੍ਹਾਂ ਨਾਲ ਪਾਲਣ ਕਰਨ ਇਹੀ ਇਕੱਲਾ ਹੱਲ ਹੈ। ਸਿਹਤ ਮੰਤਰਾਲਾ ਦੇ ਬਿਆਨ ਵਿਚ ਦੱਸਿਆ ਗਿਆ ਹੈ ਕਿ ਕੇਰਲ ਦੇ 2032 ਸੈਂਪਲਾਂ ਨੂੰ ਜਾਂਚਿਆ ਗਿਆ ਹੈ। ਇਸ ਵਿਚ 123 ਸੈਂਪਲ ਐੱਨ440ਕੇ ਵੈਰੀਐਂਟ ਦੇ ਹਨ। ਇਸ ਤੋਂ ਪਹਿਲਾਂ ਵੈਰੀਐਂਟ ਆਂਧਰਾ ਪ੍ਰਦੇਸ਼ ਦੇ 33 ਫੀਸਦੀ ਸੈਂਪਲਾਂ ਵਿਚ ਪਾਇਆ ਗਿਆ ਸੀ। ਇਹੀ ਵੈਰੀਐਂਟ ਤੇਲੰਗਾਨਾ ਦੇ ਕੁਲ 104 ਸੈਂਪਲਾਂ ਵਿਚੋਂ 53 ਸੈਂਪਲਾਂ ਵਿਚ ਪਾਇਆ ਗਿਆ ਸੀ।

ਵਾਇਰਸ ਦੀ ਨਵੀਂ ਕਿਸਮ
ਹਾਲਾਂਕਿ ਦੱਸਿਆ ਗਿਆ ਹੈ ਕਿ ਵਾਇਰਸ ਦੀ ਇਹ ਨਵੀਂ ਕਿਸਮ ਸਰੀਰ ਦੇ ਇਮਿਊਨ ਸਿਸਟਮ ਤੋਂ ਬਚ ਕੇ ਇਨਫੈਕਸ਼ਨ ਨੂੰ ਵਧਾਉਂਦੀ ਹੈ। ਵਾਇਰਸ ਦਾ ਇਹ ਮਿਊਟੇਸ਼ਨ ਲਗਭਗ 15 ਤੋਂ 20 ਫੀਸਦੀ ਨਮੂਨਿਆਂ ਵਿਚ ਪਾਇਆ ਗਿਆ ਹੈ ਜਦਕਿ ਇਹ ਚਿੰਤਾ ਪੈਦਾ ਕਰਨ ਵਾਲੀਆਂ ਪਹਿਲੀਆਂ ਕਿਸਮਾਂ ਨਾਲ ਮੇਲ ਨਹੀਂ ਖਾਂਦਾ। ਮਹਾਰਾਸ਼ਟਰ ਤੋਂ ਮਿਲੇ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਦਸੰਬਰ 2020 ਦੀ ਤੁਲਨਾ ਵਿਚ ਨਮੂਨਿਆਂ ਵਿਚ ਈ484ਕਿਊ ਅਤੇ ਐੱਲ452 ਮਿਊਟੇਸ਼ਨ ਦੇ ਅੰਸ਼ਾਂ ਵਿਚ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਯਾਤਰੀਆਂ ਦੇ ਦੇਸ਼ ਆਉਣ 'ਤੇ ਅਤੇ ਹੋਰਨਾਂ ਰੋਗੀਆਂ ਦੇ ਲਏ ਗਏ ਨਮੂਨਿਆਂ ਦੀ ਜੀਨੋਮ ਸੀਕਵੇਂਸਿੰਗ ਅਤੇ ਇਸ ਦੇ ਵਿਸ਼ਲੇਸ਼ਣ ਤੋਂ ਬਾਅਦ ਪਾਇਆ ਗਿਆ ਹੈ ਕਿ ਇਸ ਕਿਸਮ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਗਿਣਤੀ 10 ਹੈ।

ਇਹ ਵੀ ਪੜ੍ਹੋ - ਕੋਰੋਨਾ ਦਾ ਇਲਾਜ ਲੱਭਣ ਵਾਲੇ ਸਾਇੰਸਦਾਨਾਂ ਨੇ ਕੱਢਿਆ 'ਕੈਂਸਰ' ਦਾ ਤੋੜ, 2 ਸਾਲ 'ਚ ਮਿਲੇਗਾ ਟੀਕਾ

ਕਿਥੋਂ ਮਿਲਿਆ ਡਬਲ ਮਿਊਟੈਂਟ ਵੈਰੀਐਂਟ
ਸਿਹਤ ਮੰਤਰਾਲਾ ਨੇ ਦੱਸਿਆ ਹੈ ਕਿ ਪੱਛਮੀ ਮਹਾਰਾਸ਼ਟਰ ਤੋਂ ਇਕੱਠੇ ਕੀਤੇ ਗਏ ਸੈਂਪਲਾਂ ਵਿਚੋਂ 15-20 ਫੀਸਦੀ ਸੈਂਪਲਾਂ ਵਿਚ ਡਬਲ ਮਿਊਟੈਂਟ ਵੈਰੀਐਂਟ ਪਾਏ ਗਏ ਹਨ। ਮੰਤਰਾਲਾ ਨੇ ਬਿਆਨ ਵਿਚ ਕਿਹਾ ਹੈ ਦਸੰਬਰ 2020 ਦੀ ਤੁਲਨਾ ਵਿਚ ਮਹਾਰਾਸ਼ਟਰ ਦੇ ਹਾਲ ਹੀ ਵਿਚ ਲਏ ਸੈਂਪਲਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਇਥੇ ਈ484ਕਿਊ ਅਤੇ ਐੱਲ452ਆਰ ਮਿਊਟੇਸ਼ਨ ਦੇ ਸੈਂਪਲਸ ਦੇ ਕੁਝ ਹਿੱਸਿਆਂ ਵਿਚ ਤੇਜ਼ੀ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ


author

Khushdeep Jassi

Content Editor

Related News