ਸੁਪਰੀਮ ਕੋਰਟ ਰਾਜੀਵ ਕੁਮਾਰ ਦੀ ਪਟੀਸ਼ਨ ''ਤੇ ਕੱਲ ਕਰੇਗੀ ਸੁਣਵਾਈ

05/23/2019 12:42:46 PM

ਨਵੀਂ ਦਿੱਲੀ (ਭਾਸ਼ਾ)— ਸੁਪਰੀਮ ਕੋਰਟ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦੀ ਕਈ ਕਰੋੜ ਰੁਪਏ ਦੇ ਸਾਰਦਾ ਚਿਟਫੰਡ ਘਪਲਾ ਮਾਮਲੇ ਵਿਚ ਗ੍ਰਿਫਤਾਰੀ ਤੋਂ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਵਾਲੀ ਨਵੀਂ ਪਟੀਸ਼ਨ 'ਤੇ ਸੁਣਵਾਈ ਲਈ ਵੀਰਵਾਰ ਨੂੰ ਸਹਿਮਤ ਹੋ ਗਿਆ। ਰਾਜੀਵ ਨੂੰ ਗ੍ਰਿਫਤਾਰੀ ਤੋਂ ਸੁਰੱਖਿਆ ਲਈ 7 ਦਿਨਾਂ ਦੀ ਮਿਆਦ ਪ੍ਰਦਾਨ ਕੀਤੀ ਗਈ ਸੀ ਅਤੇ ਇਹ ਸਮੇਂ ਸੀਮਾ 24 ਮਈ ਨੂੰ ਖਤਮ ਹੋ ਰਹੀ ਹੈ। 

ਇਹ ਨਵੀਂ ਪਟੀਸ਼ਨ ਵਕੀਲਾਂ ਦੀ ਪੱਛਮੀ ਬੰਗਾਲ ਵਿਚ ਚੱਲ ਰਹੀ ਰਾਜ ਪੱਧਰੀ ਹੜਤਾਲ ਨੂੰ ਦੇਖਦਿਆਂ ਦਾਇਰ ਕੀਤੀ ਗਈ ਹੈ। ਨਿਆਂਮੂਰਤੀ ਅਰੂਣ ਮਿਸ਼ਰਾ ਅਤੇ ਨਿਆਂਮੂਰਤੀ ਐੱਮ.ਆਰ. ਸ਼ਾਹ ਦੀ leisure ਬੈਂਚ ਨੇ ਆਪਣੇ ਮਾਮਲੇ ਦੀ ਤੁਰੰਤ ਸੁਣਵਾਈ ਲਈ ਖੜ੍ਹੇ ਵਕੀਲਾਂ ਨੂੰ ਕਿਹਾ,''ਸਾਰੇ ਮਾਮਲਿਆਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ। ਇਨ੍ਹਾਂ ਪਟੀਸ਼ਨਾਂ ਨੂੰ ਕੱਲ ਸੂਚੀਬੱਧ ਕੀਤਾ ਜਾਵੇਗਾ।'' ਰਾਜੀਵ ਨੇ ਆਪਣੀ ਨਵੀਂ ਪਟੀਸ਼ਨ ਵਿਚ ਗ੍ਰਿਫਤਾਰੀ ਤੋਂ ਸੁਰੱਖਿਆ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ। ਇਹ ਮਿਆਦ ਕੱਲ ਖਤਮ ਹੋ ਰਹੀ ਹੈ।


Vandana

Content Editor

Related News