ਮੀਂਹ ਕਾਰਨ ਅਮਰਨਾਥ ਯਾਤਰਾ ਦਾ ਨਵਾਂ ਜੱਥਾ ਨਹੀਂ ਹੋਇਆ ਰਵਾਨਾ, ਜੰਮੂ-ਸ਼੍ਰੀਨਗਰ ਰਾਜਮਾਰਗ ਬੰਦ

Saturday, Jul 08, 2023 - 10:22 AM (IST)

ਮੀਂਹ ਕਾਰਨ ਅਮਰਨਾਥ ਯਾਤਰਾ ਦਾ ਨਵਾਂ ਜੱਥਾ ਨਹੀਂ ਹੋਇਆ ਰਵਾਨਾ, ਜੰਮੂ-ਸ਼੍ਰੀਨਗਰ ਰਾਜਮਾਰਗ ਬੰਦ

ਜੰਮੂ (ਵਾਰਤਾ)- ਜੰਮੂ ਕਸ਼ਮੀਰ 'ਚ ਪੈ ਰਹੇ ਮੀਂਹ ਕਾਰਨ ਸ਼ਨੀਵਾਰ ਨੂੰ ਭਗਵਤੀ ਨਗਰ ਯਾਤਰੀ ਨਿਵਾਸ ਆਧਾਰ ਕੈਂਪਸ ਤੋਂ ਅਮਰਨਾਥ ਯਾਤਰਾ ਦੇ ਨਵੇਂ ਜੱਥੇ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿਚ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਰਾਮਬਨ ਜ਼ਿਲ੍ਹੇ 'ਚ ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਅਧਿਕਾਰੀ ਨੇ ਦੱਸਿਆ,''ਮੀਂਹ ਅਤੇ ਕਸ਼ਮੀਰ ਘਾਟੀ 'ਚ ਮੌਸਮ ਦੀ ਖ਼ਰਾਬ ਸਥਿਤੀ ਕਾਰਨ ਸ਼ਨੀਵਾਰ ਸਵੇਰੇ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪਸ ਤੋਂ ਪਵਿੱਤਰ ਗੁਫ਼ਾ ਲਈ ਕੋਈ ਜੱਥਾ ਰਵਾਨਾ ਨਹੀਂ ਹੋਇਆ।'' ਜੰਮੂ ਕਸ਼ਮੀਰ 'ਚ ਸ਼ੁੱਕਰਵਾਰ ਸ਼ਾਮ ਤੋਂ ਹੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਝੇਲਮ ਨਦੀ ਅਤੇ ਹੋਰ ਸਹਾਇਕ ਨਦੀਆਂ 'ਚ ਪਾਣੀ ਦਾ ਪੱਧਰ ਵਧ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਜ਼ਮੀਨ ਖਿਸਕ ਗਈ, ਜਿਸ ਨਾਲ ਜੰਮੂ-ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ। ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਜੰਮੂ ਖੇਤਰ ਦੇ ਮੇਹਰ, ਕੈਫੇਟੇਰੀਆ ਮੋੜ, ਟੀ1, ਟੀ2 (ਕੀਲਾ ਮੋੜ ਅਤੇ ਸੀਤਾ ਰਾਮ ਪਾਸ) ਦਾ ਰਸਤਾ ਰੁਕ ਗਿਆ ਹੈ। ਭਾਰੀ ਮੀਂਹ ਕਾਰਨ ਟੀ5 ਪੰਥਿਆਲ ਸੁਰੰਗ ਵੱਲ ਜਾਣ ਵਾਲੀ ਸੜਕ ਦੇ ਇਕ ਹਿੱਸੇ ਨੂੰ ਨੁਕਸਾਨ ਹੋਇਆ। 

PunjabKesari

ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਸ਼੍ਰੀਨਗਰ ਤੋਂ ਬਾਲਟਾਲ ਅਤੇ ਪਹਿਲਗਾਮ ਮਾਰਗਾਂ ਲਈ ਯਾਤਰਾ ਪਹਿਲਾਂ ਹੀ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤੀ ਗਈ ਸੀ ਅਤੇ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪਸ 'ਚ ਤੀਰਥ ਯਾਤਰੀਆਂ ਦੀ ਭੀੜ ਰੋਕਣ ਲਈ ਸ਼ਨੀਵਾਰ ਸਵੇਰੇ ਜੰਮੂ ਤੋਂ ਕੋਈ ਵੀ ਜੱਥਾ ਰਵਾਨਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੀਂਹ ਕਾਰਨ ਰਾਮਬਨ 'ਚ ਜ਼ਮੀਨ ਖਿਸਕਣ ਵੀ ਹੋਇਆ, ਜਿਸ ਕਾਰਨ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨਾ ਪਿਆ। ਰਾਮਬਨ ਦੇ ਸੀਨੀਅਰ ਪੁਲਸ ਸੁਪਰਡੈਂਟ ਮੋਹਿਤ ਸ਼ਰਮਾ ਨੇ ਟਵੀਟ ਕੀਤਾ,''ਐੱਨ.ਐੱਚ.44 'ਤੇ ਵੱਖ-ਵੱਖ ਹਿੱਸਿਆਂ 'ਚ ਮੀਂਹ ਦੇ ਨਾਲ-ਨਾਲ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੀ ਘਟਨਾ ਹੋਈ ਹੈ।'' 

PunjabKesari


author

DIsha

Content Editor

Related News