ਨੇਪਾਲ ਮਗਰੋਂ ਭਾਰਤ ''ਚ ਵੀ ਹੜ੍ਹ ਦਾ ਅਲਰਟ ! ਪਿੰਡਾਂ ਦੇ ਪਿੰਡ ਕਰਵਾਏ ਜਾ ਰਹੇ ਖਾਲੀ, ਘਰ ਛੱਡਣ ਨੂੰ ਮਜਬੂਰ ਹੋਏ ਲੋਕ

Thursday, Aug 27, 2026 - 01:12 PM (IST)

ਨੇਪਾਲ ਮਗਰੋਂ ਭਾਰਤ ''ਚ ਵੀ ਹੜ੍ਹ ਦਾ ਅਲਰਟ ! ਪਿੰਡਾਂ ਦੇ ਪਿੰਡ ਕਰਵਾਏ ਜਾ ਰਹੇ ਖਾਲੀ, ਘਰ ਛੱਡਣ ਨੂੰ ਮਜਬੂਰ ਹੋਏ ਲੋਕ

ਨੈਸ਼ਨਲ ਡੈਸਕ- ਨੇਪਾਲ 'ਚ ਆਏ ਹੜ੍ਹ ਨਾਲ ਹੋਈ ਭਿਆਨਕ ਤਬਾਹੀ ਤੋਂ ਬਾਅਦ ਭਾਰਤ 'ਚ ਵੀ ਹਾਈ ਅਲਰਟ ਹੈ। ਬਿਹਾਰ ਦੇ 9 ਅਤੇ ਉੱਤਰ ਪ੍ਰਦੇਸ਼ ਦੇ 7 ਜ਼ਿਲ੍ਹਿਆਂ 'ਚ ਹਆਈ ਅਲਰਟ ਹੈ। ਬਿਹਾਰ ਦੇ ਪੱਛਮੀ ਚੰਪਾਰਣ 'ਚ ਗੰਡਕ ਨਦੀ ਦੇ ਪਾਣੀ ਦੇ ਪੱਧਰ 'ਚ ਅਚਾਨਕ ਵਾਧੇ ਕਾਰਨ, 36 ਬੈਰਾਜ ਗੇਟ ਖੋਲ੍ਹ ਦਿੱਤੇ ਗਏ ਹਨ। ਦਰਿਆਈ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ ਹਨ। ਸਥਿਤੀ ਦੀ ਗੰਭੀਰਤਾ ਇਸ ਗੱਲ ਤੋਂ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਅਲਰਟ ਮੋਡ 'ਚ ਹਨ, ਜਦੋਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਅਮਿਤ

ਸ਼ਾਹ ਨੇ ਬੁੱਧਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਦੋਵਾਂ ਰਾਜਾਂ 'ਚ ਦਰਿਆਈ ਪਾਣੀ 'ਚ ਸੰਭਾਵੀ ਵਾਧੇ ਬਾਰੇ ਗੱਲ ਕੀਤੀ। ਸ਼ਾਹ ਨੇ ਕਿਹਾ ਕਿ ਨੇਪਾਲ 'ਚ ਹੜ੍ਹਾਂ ਕਾਰਨ ਹੋਈ ਤਬਾਹੀ ਦਿਲ ਦਹਿਲਾ ਦੇਣ ਵਾਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਆਫ਼ਤ ਬਾਰੇ ਗੱਲ ਕੀਤੀ ਹੈ।

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਹਾਈ ਅਲਰਟ 'ਤੇ ਹਨ ਤਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਐਕਸ਼ਨ 'ਚ ਆ ਗਏ ਹਨ। ਸਥਿਤੀ ਦੇ ਮੱਦੇਨਜ਼ਰ, ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ। ਇਸ ਦੌਰਾਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਹਾਰਾਜਗੰਜ ਅਤੇ ਕੁਸ਼ੀਨਗਰ ਜ਼ਿਲ੍ਹਿਆਂ 'ਚ ਗੰਡਕ ਅਤੇ ਨਾਰਾਇਣੀ ਨਦੀਆਂ ਦੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ। ਸੂਬਾ ਸਰਕਾਰਾਂ ਤੋਂ ਨਿਰਦੇਸ਼ ਮਿਲਣ 'ਤੇ, ਸੀਨੀਅਰ ਅਧਿਕਾਰੀਆਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਸੀ ਅਤੇ ਉਹ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।

ਉੱਥੇ ਹੀ ਸਮਰਾਟ ਚੌਧਰੀ ਨੇ ਵੀਰਵਾਰ ਨੂੰ ਬਗਹਾ, ਵਾਲਮੀਕਿ ਨਗਰ, ਬੇਤੀਆ ਅਤੇ ਮੋਤਿਹਾਰੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ਤੋਂ ਗੰਡਕ ਨਦੀ ਦੇ ਰਸਤੇ ਹੜ੍ਹ ਦਾ ਪਾਣੀ ਬੁੱਧਵਾਰ ਨੂੰ ਬਿਹਾਰ 'ਚ ਪ੍ਰਵੇਸ਼ ਕਰ ਕੇ ਵਾਲਮੀਕਿ ਨਗਰ ਬੈਰਾਜ ਤੱਕ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਪਾਣੀ ਦਾ ਪੱਧਰ ਕੰਟਰੋਲ ਕਰਨ ਕਰਨ ਲਈ ਬੈਰਾਜ ਦੇ ਸਾਰੇ 36 ਫਾਟਕ ਖੋਲ੍ਹ ਦਿੱਤੇ ਗਏ ਅਤੇ ਪੂਰੇ ਰਾਜ 'ਚ ਚੌਕਸੀ ਵਰਤੀ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News