NSG ਦਾ ਕਮਾਂਡੋ ਬਣਨ ਲਈ ਹੁਣ ਪਾਸ ਕਰਨਾ ਪਵੇਗਾ ਇਹ ਟੈਸਟ

Monday, Oct 23, 2017 - 09:28 PM (IST)

NSG ਦਾ ਕਮਾਂਡੋ ਬਣਨ ਲਈ ਹੁਣ ਪਾਸ ਕਰਨਾ ਪਵੇਗਾ ਇਹ ਟੈਸਟ

ਨਵੀਂ ਦਿੱਲੀ— ਨੈਸ਼ਨਲ ਸਿਕਓਰਿਟੀ ਗਾਰਡਜ਼ (ਐਨ. ਸੀ. ਜੀ) 'ਚ ਬਲੈਕ ਕੈਟ ਕਮਾਂਡੋ ਬਣਨ ਲਈ ਹੁਣ ਨੌਜਵਾਨਾਂ ਨੂੰ ਹੋਰ ਸਖ਼ਤ ਇਮਿਤਹਾਨਾਂ ਨੂੰ ਪਾਸ ਕਰਨਾ ਹੋਵੇਗਾ। ਐਨ. ਸੀ. ਜੀ. ਨੇ ਅੱਤਵਾਦ ਨੂੰ ਮੂੰਹ ਤੋੜ ਜਵਾਬ ਦੇਣ ਲਈ ਹੁਣ ਵਧੀਆ ਤੋਂ ਵਧੀਆ ਕਮਾਂਡੋ ਭਰਤੀ ਕਰਨ ਲਈ ਕੁੱਝ ਹੋਰ ਖਾਸ ਕਦਮ ਚੁੱਕੇ ਹਨ।
ਬਲੈਕ ਕੈਟ ਕਮਾਂਡੋ ਬਣਨ ਲਈ ਹੁਣ ਤੱਕ ਦੇਸ਼ 'ਚ ਹੋਣ ਵਾਲੀ ਭਰਤੀ ਪ੍ਰਕਿਰਿਆ ਨੂੰ ਪਹਿਲਾਂ ਹੀ ਬਹੁਤ ਮੁਸ਼ਕਿਲ ਮੰਨਿਆ ਜਾਂਦਾ ਸੀ। ਹੁਣ ਇਸ 'ਚ ਅੰਤਰਾਸ਼ਟਰੀ ਪੱਧਰ ਦੇ 'ਵਿਏਨਾ ਟੈਸਟ' ਸਿਸਟਮ ਨੂੰ ਵੀ ਜੋੜ ਦਿੱਤਾ ਗਿਆ ਹੈ। ਇਸ ਟੈਸਟ ਰਾਹੀ ਭਰਤੀ ਲਈ ਅਰਜ਼ੀ ਦੇਣ ਵਾਲਿਆਂ ਦੇ ਸੁਭਾਵਿਕ ਗੁਣਾਂ ਅਤੇ ਹਿੰਮਤ ਨੂੰ ਕਈ ਤਰ੍ਹਾਂ ਦੀਆਂ ਮਨੋਵਿਗਿਆਨਕ ਪ੍ਰੀਖਿਆਵਾਂ ਰਾਹੀ ਪਰਖਿਆ ਜਾਂਦਾ ਹੈ। ਇਸ 'ਚ ਬਿਨੈਕਾਰ ਦੀ ਦਲੇਰੀ, ਵਫਾਦਾਰੀ, ਟੀਮ ਭਾਵਨਾ ਦੇਖਣ ਦੇ ਨਾਲ-ਨਾਲ ਤਣਾਅ ਸਹਿਣ ਕਰਨ ਦੀ ਸਮਰਥਾ, ਤੇਜ਼ੀ ਨਾਲ ਜਵਾਬ ਦੇਣਾ ਅਤੇ ਬੁੱਧੀ ਨੂੰ ਕਈ ਪੈਮਾਨਿਆਂ 'ਤੇ ਜਾਂਚਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਕਮਾਂਡੋ ਨੂੰ ਡੀ. ਆਰ. ਡੀ. ਓ. ਤੋਂ ਮਨਜ਼ੂਰ ਡਿਫੈਂਸ ਇੰਸਟੀਚਿਊਟ ਆਫ ਸਾਈਕੋਲੌਜੀਕਲ ਰਿਸਰਚ (ਡੀ.ਆਈ. ਪੀ. ਆਰ.) ਦੇ ਮਿਲਟਰੀ ਸਾਈਕੋਲਾਜੀ ਟੈਸਟ 'ਚੋਂ ਲੰਘਣਾ ਪੈਂਦਾ ਸੀ। ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸ. ਪੀ. ਜੀ.) ਲਈ ਵਿਏਨਾ ਟੈਸਟ ਬੀਤੇ 15 ਸਾਲ ਤੋਂ ਜ਼ਾਰੀ ਹੈ। ਐਨ. ਸੀ. ਜੀ. ਦੇ ਇਕ ਮੁੱਖ ਅਧਿਕਾਰੀ ਨੇ ਦੱਸਿਆ ਕਿ ਇਸ ਟੈਸਟ ਨਾਲ ਉਨ੍ਹਾਂ ਨੂੰ ਬਿਹਤਰ ਉਮੀਦਵਾਰਾਂ ਨੂੰ ਲੱਭਣ 'ਚ ਆਸਾਨੀ ਰਹਿੰਦੀ ਹੈ। ਕਮਾਂਡੋ ਸੁਪਰਫਿਟ ਹੋਣ ਦੇ ਨਾਲ ਬਹੁਤ ਤੇਜ਼ ਦਿਮਾਗ ਵਾਲੇ ਵੀ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਸੈਕੰਡ ਦੇ ਕੁੱਝ ਹਿੱਸਿਆਂ 'ਚ ਹੀ ਮੌਕੇ 'ਤੇ ਫੈਸਲਾ ਲੈਣਾ ਹੁੰਦਾ ਹੈ। ਇਸ ਲਈ ਅਸੀਂ ਬਿਨੇਕਾਰਾਂ 'ਚ ਮਜ਼ਬੂਤ ਇਰਾਦਾ, ਦਲੇਰੀ, ਤਣਾਅ ਪ੍ਰਬੰਧਨ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਹੁਨਰ ਦੇਖਦੇ ਹਾਂ।
ਕਮਾਂਡੋ ਭਰਤੀ ਪ੍ਰਕਿਰਿਆ 'ਚ ਵਿਏਨਾ ਟੈਸਟ ਨੂੰ ਜੋੜਨ ਦਾ ਫੈਸਲਾ ਐਨ. ਸੀ. ਜੀ. ਦੇ ਡੀ. ਜੀ. ਸੁਧੀਰ ਪ੍ਰਤਾਪ ਸਿੰਘ ਵਲੋਂ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਏਨਾ ਟੈਸਟ ਨੂੰ ਦੁਨੀਆ 'ਚ ਸਭ ਤੋਂ ਚੋਟੀ ਦਾ ਮੰਨਿਆ ਜਾਂਦਾ ਹੈ ਫਿਰ ਸਾਡੇ ਕਮਾਂਡੋਆਂ ਦੁਨੀਆ 'ਚ ਚੋਟੀ 'ਤੇ ਕਿਉਂ ਨਾ ਹੋਣ। ਇਸ ਨਾਲ ਸਾਨੂੰ ਬਿਹਤਰੀਨ ਜਵਾਨ ਮਿਲਣਗੇ।   


Related News