ਨਰਾਤਿਆਂ ਦੌਰਾਨ ਜਨਮੀਆਂ ਚਾਰ ਧੀਆਂ, ਪਰਿਵਾਰ ਬੋਲਿਆ- ''ਸਾਡੇ ਘਰ ਆਈ ਮਾਂ ਦੁਰਗਾ''
Wednesday, Sep 24, 2025 - 10:47 AM (IST)

ਨੈਸ਼ਨਲ ਡੈਸਕ- ਕਹਿੰਦੇ ਹਨ ਨਰਾਤਿਆਂ ਦੇ ਪਵਿੱਤਰ ਦਿਨ 'ਤੇ ਕੰਨਿਆ ਦਾ ਜਨਮ ਬੇਹੱਦ ਸ਼ੁੱਭ ਹੁੰਦਾ ਹੈ। ਹਾਲ ਹੀ 'ਚ ਇਕ ਔਰਤ ਨੇ ਇਕੱਠਿਆਂ ਚਾਰ ਸਿਹਤਮੰਦ ਕੁੜੀਆਂ ਨੂੰ ਜਨਮ ਦਿੱਤਾ। ਖੇਤਰ 'ਚ ਇਹ ਪਹਿਲਾ ਮਾਮਲਾ ਹੈ, ਜਿਸ ਨੇ ਪੂਰੇ ਇਲਾਕੇ 'ਚ ਖੁਸ਼ੀ ਅਤੇ ਉਤਸੁਕਤਾ ਦਾ ਮਾਹੌਲ ਬਣਾ ਦਿੱਤਾ। ਨਰਾਤਿਆਂ 'ਚ ਜਨਮੀਆਂ ਇਨ੍ਹਾਂ ਕੁੜੀਆਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਮਾਂ ਦੁਰਗਾ ਆ ਗਈ ਹੈ।
ਡਾਕਟਰ ਵੀ ਰਹੇ ਹੈਰਾਨ
ਇਹ ਮਾਮਲਾ ਹੈ ਪੂਰਨੀਆ ਜ਼ਿਲ੍ਹੇ ਦੇ ਬਾਇਸੀ ਵਿਧਾਨ ਸਭਾ ਖੇਤਰ ਦੇ ਪ੍ਰਾਇਮਰੀ ਹੈਲਥ ਸੈਂਟਰ ਦਾ। ਜਦੋਂ ਔਰਤ ਨੂੰ ਦਰਦ ਸ਼ੁਰੂ ਹੋਈ ਤਾਂ ਸਿਹਤ ਕਰਮਚਾਰੀਆਂ ਨੂੰ ਲੱਗਿਆ ਕਿ ਆਮ ਡਿਲਿਵਰੀ ਸੰਭਵ ਨਹੀਂ ਹੋਵੇਗੀ। ਪਰ ਇਹ ਮਾਂ ਦਾ ਚਮਤਕਾਰ ਹੀ ਸੀ ਕਿ ਇਕ-ਇਕ ਕਰ ਕੇ ਚਾਰ ਬੱਚੀਆਂ ਨੇ ਜਨਮ ਲਿਆ। ਮਾਂ ਅਤੇ ਬੱਚੀਆਂ ਨੂੰ ਸਿਹਤਮੰਦ ਦੇਖ ਡਾਕਟਰ ਵੀ ਹੈਰਾਨ ਰਹਿ ਗਏ।
ਪਰਿਵਾਰ ਵਾਲੇ ਹੋਏ ਭਾਵੁਕ
ਇਸ ਦੁਰਲੱਭ ਘਟਨਾ ਨੇ ਪਰਿਵਾਰ ਸਣੇ ਸਿਹਤ ਕਰਮਚਾਰੀਆਂ ਨੂੰ ਵੀ ਭਾਵੁਕ ਕਰ ਦਿੱਤਾ। ਇਕ ਨਰਸ ਨੇ ਦੱਸਿਆ ਕਿ ਆਪਣੇ ਪੂਰੇ ਕਰੀਅਰ 'ਚ ਉਸ ਨੇ ਪਹਿਲੀ ਵਾਰ ਇਕੋ ਵਾਰ ਚਾਰ ਬੱਚਿਆਂ ਦਾ ਜਨਮ ਦੇਖਿਆ ਹੈ। ਇਹ ਡਿਲਿਵਰੀ ਉਨ੍ਹਾਂ ਲਈ ਵੱਡੀ ਚੁਣੌਤੀ ਸੀ, ਪਰ ਟੀਮ ਦੀ ਮਿਹਨਤ ਅਤੇ ਪਰਮਾਤਮਾ ਦੀ ਕਿਰਪਾ ਨਾਲ ਮਾਂ ਅਤੇ ਚਾਰੋਂ ਬੱਚੀਆਂ ਪੂਰੀ ਤਰ੍ਹਾਂ ਸਿਹਤਮੰਦ ਹਨ। ਡਾਕਟਰਾਂ ਨੇ ਦੱਸਿਆ ਕਿ ਸਾਰਿਆਂ ਦੀ ਹਾਲਤ ਸਥਿਰ ਅਤੇ ਆਮ ਹੈ। ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਇਸ ਨੂੰ ਪਰਮਾਤਮਾ ਦਾ ਆਸ਼ੀਰਵਾਦ ਮੰਨ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8