ਨੈਸ਼ਨਲ ਕਾਨਫਰੰਸ ਦੇ ਨੇਤਾ ਘਰ ਹੋ ਰਹੀ ਸੀ ਚੋਣ ਮੀਟਿੰਗ, ਅੱਤਵਾਦੀਆਂ ਨੇ ਸੁੱਟਿਆ ਗ੍ਰੇਨੇਡ
Wednesday, Apr 17, 2019 - 02:35 PM (IST)

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਤਰਾਲ ਕਸਬੇ ਵਿਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਨੈਸ਼ਨਲ ਕਾਨਫਰੰਸ ਦੇ ਇਕ ਨੇਤਾ ਅਸ਼ਰਫ ਭੱਟ ਦੇ ਘਰ ਗ੍ਰੇਨੇਡ ਨਾਲ ਹਮਲਾ ਕੀਤਾ। ਉਸ ਸਮੇਂ ਉੱਥੇ ਇਕ ਚੋਣ ਮੀਟਿੰਗ ਚੱਲ ਰਹੀ ਸੀ। ਅਨੰਤਨਾਗ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਹਸਨੈਨ ਮਸੂਦੀ ਜਦੋਂ ਭਾਸ਼ਣ ਕਰ ਰਹੇ ਸਨ ਤਾਂ ਅੱਤਵਾਦੀਆਂ ਨੇ ਉੱਥੇ ਇਕ ਗ੍ਰੇਨੇਡ ਸੁੱਟਿਆ।
ਖੁਸ਼ਕਿਸਤੀ ਨਾਲ ਇਹ ਗ੍ਰੇਨੇਡ ਘਰ ਦੇ ਬਾਹਰ ਫਟਿਆ। ਕਿਸ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਸ ਨੇ ਘਟਨਾ ਦੇ ਤੁਰੰਤ ਪਿੱਛੋਂ ਸਾਰੇ ਇਲਾਕੇ ਨੂੰ ਘੇਰ ਲਿਆ ਅਤੇ ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਨ ਲਈ ਇਕ ਵੱਡੀ ਮੁਹਿੰਮ ਚਲਾਈ।