ਮੋਦੀ ਨੋਟਬੰਦੀ ਤੇ ਜੀ. ਐੱਸ. ਟੀ. 'ਤੇ ਚੋਣਾਂ ਲੱੜ ਕੇ ਦਿਖਾਉਣ : ਪ੍ਰਿਯੰਕਾ ਗਾਂਧੀ
Wednesday, May 08, 2019 - 07:33 PM (IST)
ਨਵੀਂ ਦਿੱਲੀ - ਰਾਜਧਾਨੀ ਦਿੱਲੀ 'ਚ ਬੁੱਧਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੀ. ਐੱਮ. ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਦਿੱਲੀ ਦੀ ਇਕ ਕੁੜੀ ਤੁਹਾਨੂੰ ਖੁਲ੍ਹੀ ਚੁਣੌਤੀ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਦੇ ਆਖਰੀ 2 ਪੜਾਅ ਨੋਟਬੰਦੀ ਅਤੇ ਜੀ. ਐੱਸ. ਟੀ. 'ਤੇ ਲੜ ਕੇ ਦਿਖਾਉਣ। ਪ੍ਰਿਯੰਕਾ ਗਾਂਧੀ ਨੇ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਔਰਤਾਂ ਦੀ ਸੁਰੱਖਿਆ 'ਤੇ ਚੋਣਾਂ ਲੱੜਣ ਅਤੇ ਉਨ੍ਹਾਂ ਵਾਅਦਿਆਂ 'ਤੇ ਲੱੜੋ, ਜੋ ਤੁਸੀਂ ਪੂਰੇ ਦੇਸ਼ ਦੇ ਨੌਜਵਾਨਾਂ ਨਾਲ ਝੂਠੇ ਵਾਅਦੇ ਕੀਤੇ। ਧੋਖਾ ਦਿੱਤਾ ਉਨ੍ਹਾਂ 'ਤੇ ਲੱੜੋ।
ਦੱਸ ਦਈਏ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਨੂੰ ਉੱਤਰ-ਪੂਰਬੀ ਲੋਕ ਸਭਾ ਸੀਟ 'ਤੇ ਪਾਰਟੀ ਦੀ ਉਮੀਦਵਾਰ ਸ਼ੀਲਾ ਦਿਕਸ਼ਿਤ ਦੇ ਪੱਖ 'ਚ ਰੋਡ ਸ਼ੋਅ ਕੀਤਾ। ਜ਼ਿਕਰਯੋਗ ਹੈ ਕਿ ਦਿੱਲੀ 'ਚ ਸ਼ੀਲਾ ਦਿਕਸ਼ਿਤ ਦੇ ਸਾਹਮਣੇ ਮੌਜੂਦਾ ਸਾਂਸਦ ਅਤੇ ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਮੈਦਾਨ 'ਚ ਹਨ। ਰਾਜਧਾਨੀ 'ਚ 12 ਮਈ ਨੂੰ 6ਵੇਂ ਪੜਾਅ 'ਚ ਵੋਟਿੰਗ ਹੋਵੇਗੀ।