PM ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਖਤਮ, ਲਾਕਡਾਊਨ ਵਧਾਉਣ ਦੇ ਪੱਖ 'ਚ ਕਈ ਸੂਬੇ

04/11/2020 4:03:14 PM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਆਫਤ ਨਾਲ ਨਜਿੱਠਣ ਲਈ ਜਾਰੀ ਸੰਘਰਸ਼ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਖਤਮ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਅੱਜ ਭਾਵ ਸ਼ਨੀਵਾਰ ਨੂੰ  ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਚਰਚਾ ਕੀਤੀ। ਪ੍ਰਧਾਨ ਮੰਤਰੀ ਇਸ ਦੌਰਾਨ ਮੁੱਖ ਮੰਤਰੀਆਂ ਤੋਂ ਰਾਏ ਲਈ ਗਈ ਕਿ ਵਾਇਰਸ ਨੂੰ ਰੋਕਣ ਲਈ 21 ਦਿਨਾਂ ਦੇ ਲਾਕਡਾਊਨ ਨੂੰ 14 ਅਪ੍ਰੈਲ ਤੋਂ ਅੱਗੇ ਵਧਾਇਆ ਜਾਵੇ ਜਾਂ ਨਹੀਂ। ਸੂਤਰਾਂ ਮੁਤਾਬਕ ਲੱਗਭਗ ਸਾਰੇ ਸੂਬਿਆਂ ਨੇ ਲਾਕਡਾਊਨ ਵਧਾਉਣ ਦਾ ਹੀ ਪੱਖ ਰੱਖਿਆ। 

PunjabKesari

ਇਸ ਦੌਰਾਨ ਬੈਠਕ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲਾਕਡਾਊਨ 30 ਅਪ੍ਰੈਲ ਤਕ ਵਧਾਉਣ ਦੀ ਮੰਗ ਕੀਤੀ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਪ੍ਰਧਾਨ ਮੰਤਰੀ ਤੋਂ ਘੱਟ ਤੋਂ ਘੱਟ ਇਕ ਪੰਦਰਵਾੜੇ ਤਕ ਦੇਸ਼ ਵਿਆਪੀ ਲਾਕਡਾਊਨ ਵਧਾਉਣ ਦੀ ਅਪੀਲ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਉਦਯੋਗ ਅਤੇ ਖੇਤੀਬਾੜੀ ਖੇਤਰਾਂ ਲਈ ਵਿਸ਼ੇਸ਼ ਰਿਆਇਤਾਂ ਦੇਣ ਦੀ ਸਿਫਾਰਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਰੈਪਿਡ ਟੈਸਟਿੰਗ ਕਿਟ ਦੀ ਤੇਜ਼ੀ ਨਾਲ ਸਪਲਾਈ ਲਈ ਵੀ ਕਿਹਾ ਹੈ। ਦੱਸ ਦੇਈਏ ਕਿ ਪੰਜਾਬ ਅਤੇ ਓਡੀਸ਼ਾ ਨੇ ਪਹਿਲਾਂਹੀ 14 ਅਪ੍ਰੈਲ ਤੋਂ ਬਾਅਦ ਲਾਕਡਾਊਨ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਓਡੀਸ਼ਾ 'ਚ 30 ਅਪ੍ਰੈਲ ਅਤੇ ਪੰਜਾਬ 'ਚ 1 ਮਈ ਤਕ ਲਾਕਡਾਊਨ ਜਾਰੀ ਰਹੇਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਲਾਕਡਾਊਨ ਵਧਾਉਣ ਦੀ ਮੰਗ ਕੀਤੀ। ਬੈਠਕ 'ਚ ਪ੍ਰਧਾਨ ਮੰਤਰੀ ਗੱਲਬਾਤ ਦੌਰਾਨ ਮਾਸਕ ਪਹਿਨ ਕੇ ਮੁੱਖ ਮੰਤਰੀਆਂ ਨਾਲ ਚਰਚਾ ਕਰਦੇ ਨਜ਼ਰ ਆਏ ਮੌਜੂਦਾ ਸਮੇਂ ਵਿਚ ਲਾਕਡਾਊਨ ਵਿਚ ਸਿਰਫ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। 

PunjabKesari
ਦੱਸ ਦੇਈਏ ਕਿ ਕੋਰੋਨਾ ਦੀ ਆਫਤ ਨੂੰ ਦੇਖਦਿਆਂ 24 ਮਾਰਚ ਨੂੰ ਦੇਸ਼ 'ਚ 21 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ। 25 ਮਾਰਚ ਤੋਂ ਸ਼ੁਰੂ ਹੋਏ ਇਸ ਲਾਕਡਾਊਨ ਦਾ ਆਖਰੀ ਦਿਨ 14 ਅਪ੍ਰੈਲ ਹੈ। ਹੁਣ ਤਕ ਦੇਸ਼ 'ਚ 7,447 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 239 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਰਅਸਲ ਗ੍ਰਹਿ ਮੰਤਰਾਲੇ ਨੇ 14 ਅਪ੍ਰੈਲ ਨੂੰ ਖਤਮ ਹੋਣ ਜਾ ਰਹੇ 21 ਦਿਨਾਂ ਦੇ ਲਾਕਡਾਊਨ 'ਤੇ ਸੂਬਾ ਸਰਕਾਰਾਂ ਤੋਂ ਸੁਝਾਅ ਮੰਗੇ, ਜਿਸ 'ਚ ਇਹ ਪੁੱਛਿਆ ਗਿਆ ਕਿ ਕੀ ਕੁਝ ਹੋਰ ਸ਼੍ਰੇਣੀਆਂ ਦੇ ਲੋਕਾਂ ਅਤੇ ਸੇਵਾਵਾਂ ਨੂੰ ਛੋਟ ਦਿੱਤੇ ਜਾਣ ਦੀ ਲੋੜ ਹੈ। ਜ਼ਿਆਦਾਤਰ ਸੂਬਿਆਂ ਨੇ ਸੜਕ ਟਰਾਂਸਪੋਰਟ, ਰੇਲ ਅਤੇ ਹਵਾਈ ਸੇਵਾਵਾਂ ਹੋਰ ਵੱਧ ਸਮੇਂ ਤਕ ਮੁਲਤਵੀ ਕੀਤੇ ਜਾਣ ਦਾ ਸੁਝਾਅ ਦਿੱਤਾ ਹੈ।


Tanu

Content Editor

Related News