ਸੰਸਦ 'ਚ ਗੱਜੇ PM ਮੋਦੀ, ਤੇਲ-ਗੈਸ ਦੀ ਸਪਲਾਈ ਨੂੰ ਲੈ ਕੇ ਦੇ'ਤਾ ਵੱਡਾ ਬਿਆਨ
Monday, Mar 23, 2026 - 02:41 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਪੱਛਮੀ ਏਸ਼ੀਆ 'ਚ ਜੰਗ ਨੇ ਭਾਰਤ ਦੇ ਸਾਹਮਣੇ ਕਈ ਚੁਣੌਤੀਆਂ ਖੜ੍ਹੀ ਕਰ ਦਿੱਤੀਆਂ ਹਨ ਪਰ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਨੇ ਸਦਨ 'ਚ ਦਿੱਤੇ ਇਕ ਬਿਆਨ 'ਚ ਇਹ ਵੀ ਕਿਹਾ ਕਿ ਸਰਕਾਰ ਇਹ ਯਕੀਨੀ ਕਰ ਰਹੀ ਹੈ ਕਿ ਦੇਸ਼ 'ਚ ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੀ ਕਮੀ ਨਾ ਹੋਵੇ ਅਤੇ ਦੇਸ਼ ਦੇ ਨਾਗਰਿਕਾਂ ਨੂੰ ਪਰੇਸ਼ਾਨੀ ਨਾ ਹੋਵੇ। ਪ੍ਰਧਾਨ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਦੇਸ਼ ਕੋਲ 53 ਲੱਖ ਮੀਟ੍ਰਿਕ ਟਨ ਤੋਂ ਵਧ ਕੱਚੇ ਤੇਲ ਦਾ ਰਣਨੀਤਕ ਭੰਡਾਰ ਹੈ, ਉੱਥੇ ਹੀ 65 ਲੱਖ ਟਨ ਤੋਂ ਵੱਧ ਸਟੋਰ ਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ,''ਸਰਕਾਰ ਦੀ ਕੋਸ਼ਿਸ਼ ਇਹ ਹੈ ਕਿ ਜਿੱਥੋਂ ਸੰਭਵ ਹੋਵੇ, ਉੱਥੋਂ ਤੇਲ ਅਤੇ ਗੈਸ ਦੀ ਸਪਲਾਈ ਹੁੰਦੀ ਰਹੇ। ਤੇਲ, ਗੈਸ ਅਤੇ ਖਾਦਾਂ ਨਾਲ ਜੁੜੇ ਜਹਾਜ਼ ਭਾਰਤ ਤੱਕ ਸੁਰੱਖਿਅਤ ਪਹੁੰਚਣ, ਅਜਿਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਆਪਣੇ ਸਾਰੇ ਗਲੋਬਲ ਸਹਿਯੋਗੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਤਾਂ ਕਿ ਸਾਡੇ ਸਮੁੰਦਰੀ ਮਾਰਗ ਸੁਰੱਖਿਅਤ ਰਹਿਣ।''
ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਕਾਰਨ ਬੀਤੇ ਦਿਨਾਂ 'ਚ ਹੋਰਮੁਜ਼ 'ਚ ਫਸੇ ਦੇਸ਼ ਦੇ ਕਈ ਜਹਾਜ਼ ਭਾਰਤ ਆਏ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਸੰਕਟ ਦੇ ਸਮੇਂ ਈਥਾਨੌਲ ਉਤਪਾਦਨ ਅਤੇ ਬਲੈਂਡਿੰਗ (ਮਿਸ਼ਰਨ) ਦੇ ਖੇਤਰ 'ਚ ਪਿਛਲੇ 10-11 ਸਾਲਾਂ 'ਚ ਦੇਸ਼ 'ਚ ਕੀਤੀ ਗਈ ਤਿਆਰੀ ਵੀ ਬਹੁਤ ਕੰਮ ਆ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਸ਼ੁਰੂ ਹੋਏ ਤਿੰਨ ਹਫ਼ਤਿਆਂ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਅਤੇ ਜਨਜੀਵਨ 'ਤੇ ਇਸ ਦਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ,''ਇਸ ਜੰਗ ਨੇ ਭਾਰਤ ਦੇ ਸਾਹਮਣੇ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇਹ (ਚੁਣੌਤੀਆਂ) ਨਾ ਸਿਰਫ਼ ਆਰਥਿਕ ਸਗੋਂ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਅਤੇ ਮਾਨਵਤਾਵਾਦੀ ਵੀ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
