ਕਾਂਗਰਸ ਦੀ ਰਾਹ ''ਤੇ ਸੀ. ਐੱਮ. ਚੰਦਰਸ਼ੇਖਰ ਰਾਵ : ਮੋਦੀ

Tuesday, Nov 27, 2018 - 01:38 PM (IST)

ਕਾਂਗਰਸ ਦੀ ਰਾਹ ''ਤੇ ਸੀ. ਐੱਮ. ਚੰਦਰਸ਼ੇਖਰ ਰਾਵ : ਮੋਦੀ

ਹੈਦਰਾਬਾਦ (ਵਾਰਤਾ)— ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪਾਰਟੀ ਚੋਣ ਪ੍ਰਚਾਰ ਵਿਚ ਜੁਟੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਦਸੰਬਰ ਨੂੰ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਦਾ ਸ਼ੰਖਨਾਦ ਕਰਨ ਲਈ ਮੰਗਲਵਾਰ ਨੂੰ ਨਿਜ਼ਾਮਾਬਾਦ ਪਹੁੰਚੇ ਹਨ। ਚੋਣ ਸਭਾ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ 'ਤੇ ਨਿਸ਼ਾਨਾ ਸਾਧਿਆ। ਪੀ. ਐੱਮ. ਮੋਦੀ ਨੇ ਕਿਹਾ ਕਿ ਰਾਵ ਵੀ ਕਾਂਗਰਸ ਦੀ ਰਾਹ 'ਤੇ ਹਨ, ਕਿਉਂਕਿ ਜਿਸ ਤਰ੍ਹਾਂ ਉਹ ਬਿਨਾਂ ਕੰਮ ਦੇ ਚੋਣ ਜਿੱਤਦੀ ਰਹੀ, ਉਸੇ ਤਰ੍ਹਾਂ ਉਹ ਵੀ ਅਜਿਹਾ ਕਰ ਕੇ ਚੋਣ ਜਿੱਤ ਸਕਦੇ ਹਨ। ਮੋਦੀ ਨੇ ਕਿਹਾ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਨਿਜ਼ਾਮਾਬਾਦ ਨੂੰ ਲੰਡਨ ਬਣਾਉਣਗੇ ਪਰ ਇੱਥੋਂ ਦੇ ਲੋਕ ਬਿਜਲੀ-ਪਾਣੀ ਵਰਗੀਆਂ ਸਹੂਲਤਾਂ ਲਈ ਵੀ ਪਰੇਸ਼ਾਨ ਹਨ। 

ਮੋਦੀ ਨੇ ਅੱਗੇ ਕਿਹਾ ਕਿ ਸੂਬੇ ਦੀਆਂ 2 ਵੱਡੀਆਂ ਪਾਰਟੀਆਂ ਕਾਂਗਰਸ ਅਤੇ ਟੀ. ਆਰ. ਐੱਸ. ਵਿਚਾਲੇ ਝੂਠ ਬੋਲਣ ਦਾ ਮੁਕਾਬਲਾ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ 'ਸਭ ਕਾ ਸਾਥ-ਸਭ ਕਾ ਵਿਕਾਸ' ਵਿਚ ਵਿਸ਼ਵਾਸ ਰੱਖਦੇ ਹਾਂ। ਸਾਨੂੰ ਵੋਟ ਬੈਂਕ ਦੀ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਹੈ। ਤੇਲੰਗਾਨਾ ਵਿਚ ਸਾਢੇ 4 ਸਾਲ ਬੀਤ ਗਏ ਪਰ ਸੂਬਾ ਸਰਕਾਰ ਨੇ ਕੁਝ ਨਹੀਂ ਕੀਤਾ। ਜਿਨ੍ਹਾਂ ਨੇ ਇੱਥੋਂ ਦੇ ਨੌਜਵਾਨਾਂ, ਦਲਿਤਾਂ ਅਤੇ ਹੋਰ ਲੋਕਾਂ ਦੇ ਵਿਕਾਸ ਦੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਇੱਥੋਂ ਦੀ ਜਨਤਾ ਨੂੰ ਅਗਲੀਆਂ ਚੋਣਾਂ 'ਚ ਸਬਕ ਸਿਖਾਉਣਾ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਤੇਲੰਗਾਨ ਵਿਚ 119 ਵਿਧਾਨ ਸਭਾ ਸੀਟਾਂ ਲਈ 7 ਦਸੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਨਤੀਜੇ 11 ਦਸੰਬਰ ਨੂੰ ਆਉਣਗੇ। ਮੌਜੂਦਾ ਸਮੇਂ 'ਚ ਤੇਲੰਗਾਨਾ ਵਿਚ ਭਾਜਪਾ ਕੋਲ 5 ਵਿਧਾਇਕ ਹਨ ਅਤੇ ਉਹ ਇਕੱਲੇ ਹੀ ਚੋਣ ਲੜ ਰਹੀ ਹੈ। ਜਦਕਿ ਕਾਂਗਰਸ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ) ਅਤੇ ਤੇਲੰਗਾਨਾ ਜਨ ਕਮੇਟੀ ਨਾਲ ਮਿਲ ਕੇ ਚੋਣ ਲੜ ਰਹੀ ਹੈ। ਇਨ੍ਹਾਂ ਸਾਰਿਆਂ ਦਾ ਮੁਕਾਬਲਾ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀ. ਆਰ. ਐੱਸ.) ਨਾਲ ਹੈ।


author

Tanu

Content Editor

Related News