ਮੋਦੀ ਬੋਲੇ- ਨਾ ਮੈਂ ਪਾਕਿਸਤਾਨ ਤੋਂ ਡਰਦਾ ਹਾਂ ਨਾ ਹੀ ਭ੍ਰਿਸ਼ਟਾਚਾਰੀਆਂ ਤੋਂ
Wednesday, Mar 06, 2019 - 01:51 PM (IST)
ਕਰਨਾਟਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਕਰਨਾਟਕ ਦੌਰੇ 'ਤੇ ਹਨ। ਉਨ੍ਹਾਂ ਨੇ ਕੁਲਬਰਗੀ ਵਿਚ ਜਨਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੇਸ਼ 'ਚੋਂ ਗਰੀਬੀ ਅਤੇ ਭ੍ਰਿਸ਼ਟਾਚਾਰ ਜਾਣਾ ਚਾਹੀਦਾ ਹੈ, ਇਸੇ ਮਕਸਦ ਨਾਲ ਮੈਂ ਕੰਮ ਕਰ ਰਿਹਾ ਹਾਂ। ਮੋਦੀ ਨੇ ਇਸ ਦੇ ਨਾਲ ਹੀ ਜਨਤਾ ਵਿਚਾਲੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਵਾਏ। ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਦੀ ਚਿੰਤਾ ਕਰਦੀ ਹੈ। ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਰਿਮੋਟ ਕੰਟਰੋਲ ਮੁੱਖ ਮੰਤਰੀ ਹਨ। ਪੀ. ਐੱਮ. ਮੋਦੀ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕਾਂਗਰਸ-ਜਨਤਾ ਦਲ (ਐੱਸ) ਲੋਕਾਂ ਦੀ ਪਿੱਠ 'ਤੇ ਵਾਰ ਕਰ ਕੇ ਸੱਤਾ ਵਿਚ ਆਏ।
ਉਨ੍ਹਾਂ ਕਿਹਾ ਕਿ ਮੈਂ ਨਾ ਪਾਕਿਸਤਾਨ ਤੋਂ ਡਰਦਾ ਹਾਂ ਨਾ ਹੀ ਭ੍ਰਿਸ਼ਟਾਚਾਰੀਆਂ ਤੋਂ। ਸਵਾ ਸੌ ਕਰੋੜ ਦੇਸ਼ ਵਾਸੀਆਂ ਨੇ ਮੈਨੂੰ ਤਾਕਤ ਦਿੱਤੀ ਹੈ। ਕਰਨਾਟਕ ਵਿਚ ਵਿਕਾਸ ਦੀ ਗਤੀ ਨੂੰ ਵਿਸਥਾਰ ਦਿੰਦੇ ਹੋਏ ਅੱਜ ਲੱਗਭਗ 1 ਹਜ਼ਾਰ ਕਰੋੜ ਦੇ ਪ੍ਰਾਜੈਕਟ ਦਾ ਉਦਾਘਟਨ ਅਤੇ ਨੀਂਹ ਪੱਥਰ ਰੱਖਣ ਮੈਂ ਤੁਹਾਡੇ ਕੋਲ ਆਇਆ ਹਾਂ। ਦੁਨੀਆ ਜੋ ਦਮ ਦੇਖ ਰਹੀ ਹੈ, ਉਹ ਮੋਦੀ ਦਾ ਨਹੀਂ, ਭਾਰਤੀਆਂ ਦਾ ਹੈ।
Related News
ਅੰਮ੍ਰਿਤਸਰ ’ਚ 7 ਤੋਂ 17 ਦਸੰਬਰ ਤੱਕ ਹੋਵੇਗੀ 11 ਰੋਜ਼ਾ ਅਗਨੀਵੀਰ ਭਰਤੀ ਰੈਲੀ, 3 ਜ਼ਿਲ੍ਹਿਆਂ ਦੇ ਨੌਜਵਾਨ ਲੈਣਗੇ ਹਿੱਸਾ
