ਦੇਸ਼ ਦੇ ਹਰ ਨਾਗਰਿਕ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ, ਕੋਈ ਨਹੀਂ ਛੱਡਿਆ ਜਾਵੇਗਾ : PM ਮੋਦੀ

Thursday, Oct 29, 2020 - 11:36 AM (IST)

ਦੇਸ਼ ਦੇ ਹਰ ਨਾਗਰਿਕ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ, ਕੋਈ ਨਹੀਂ ਛੱਡਿਆ ਜਾਵੇਗਾ : PM ਮੋਦੀ

ਨਵੀਂ ਦਿੱਲੀ- ਕੋਰੋਨਾ ਵਾਇਰਸ ਦਾ ਸੰਕਟ ਭਾਰਤ ਦੇ ਨਾਲ-ਨਾਲ ਇਸ ਸਮੇਂ ਪੂਰੀ ਦੁਨੀਆ 'ਚ ਬਰਕਰਾਰ ਹੈ। ਪੂਰੀ ਦੁਨੀਆ ਕੋਰੋਨਾ ਦੀ ਵੈਕਸੀਨ ਬਣਨ ਦਾ ਇੰਤਜ਼ਾਰ ਕਰ ਰਹੀ ਹੈ। ਅਜਿਹੇ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਅੰਗਰੇਜ਼ੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਹੈ ਕਿ ਭਾਰਤ 'ਚ ਵੈਕਸੀਨ ਉਪਲੱਬਧ ਹੋਵੇਗੀ ਤਾਂ ਦੇਸ਼ ਦੇ ਹਰ ਨਾਗਰਿਕ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਇਸ ਤੋਂ ਕੋਈ ਨਾਗਰਿਕ ਨੂੰ ਛੁੱਟ ਸਕੇਗਾ। ਇਕ ਅੰਗਰੇਜ਼ੀ ਅਖਬਾਰ ਨੂੰ ਬਿਹਾਰ ਚੋਣ ਦੌਰਾਨ ਦਿੱਤੇ ਇੰਟਰਵਿਊ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਮੈਂ ਦੇਸ਼ ਦੇ ਹਰ ਨਾਗਰਿਕ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਕੋਰੋਨਾ ਦਾ ਵੈਕਸੀਨ ਉਪਲੱਬਧ ਹੋਵੇਗੀ ਤਾਂ ਦੇਸ਼ ਦੇ ਹਰ ਨਾਗਰਿਕ ਨੂੰ ਮਿਲੇਗੀ। ਕਿਸੇ ਨੂੰ ਨਹੀਂ ਛੱਡਿਆ ਜਾਵੇਗਾ।

ਇਹ ਵੀ ਪੜ੍ਹੋ : 75 ਸਾਲ ਦੀ ਉਮਰ 'ਚ ਤਣ ਪੱਤਣ ਲੱਗਾ ਪਿਆਰ ਦਾ ਬੇੜਾ, ਧੂਮ ਧਾਮ ਨਾਲ ਕਰਾਇਆ ਵਿਆਹ

ਇੰਟਰਵਿਊ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਫੈਸਲੇ ਕਾਰਨ ਦੇਸ਼ 'ਚ ਕੋਰੋਨਾ ਦਾ ਇਨਫੈਕਸ਼ਨ ਘੱਟ ਕਰਨ 'ਚ ਬਹੁਤ ਮਦਦ ਮਿਲੀ ਸੀ। ਉਹ ਕਹਿੰਦੇ ਹਨ ਕਿ ਭਾਰਤ ਸਰਕਾਰ ਨੇ ਪਹਿਲੇ ਸਮੇਂ 'ਤੇ ਤਾਲਾਬੰਦੀ ਕੀਤੀ ਅਤੇ ਫਿਰ ਚਰਨਬੱਧ ਤਰੀਕੇ ਨਾਲ ਉਸ ਨੂੰ ਹਟਾਇਆ। ਜਿਸ ਨਾਲ ਦੇਸ਼ 'ਚ ਕਈ ਲੋਕਾਂ ਦੀ ਜਾਨ ਬਚ ਸਕੀ। ਦੱਸਣਯੋਗ ਹੈ ਕਿ ਭਾਰਤ 'ਚ ਕਈ ਵੈਕਸੀਨ ਦੇ ਟ੍ਰਾਇਲ ਚੱਲ ਰਹੇ ਹਨ, ਭਾਰਤ ਸਰਕਾਰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਵੱਖ ਤੋਂ ਕੰਮ ਕਰ ਰਹੀ ਹੈ। ਇਕ ਅਨੁਮਾਨ ਅਨੁਸਾਰ ਭਾਰਤ ਸਰਕਾਰ ਨੇ ਕਰੀਬ 50 ਹਜ਼ਾਰ ਕਰੋੜ ਰੁਪਏ ਵੱਖ ਤੋਂ ਰੱਖੇ ਹੋਏ ਹਨ। ਤਾਂ ਕਿ ਸਾਰੇ ਨਾਗਰਿਕਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਜਾ ਸਕੇ। ਇਕ ਅਨੁਮਾਨ ਅਨੁਸਾਰ ਵੈਕਸੀਨ ਦੀ ਕੀਮਤ ਔਸਤਨ 385 ਰੁਪਏ ਆਉਣ ਵਾਲੀ ਹੈ।

ਇਹ ਵੀ ਪੜ੍ਹੋ : ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ


author

DIsha

Content Editor

Related News