PM ਮੋਦੀ ਦੇ ਛੱਤੀਸਗੜ੍ਹ ਦੌਰੇ ਤੋਂ ਕੁਝ ਘੰਟੇ ਪਹਿਲੇ 50 ਨਕਸਲੀਆਂ ਨੇ ਕੀਤਾ ਸਰੰਡਰ

Sunday, Mar 30, 2025 - 02:50 PM (IST)

PM ਮੋਦੀ ਦੇ ਛੱਤੀਸਗੜ੍ਹ ਦੌਰੇ ਤੋਂ ਕੁਝ ਘੰਟੇ ਪਹਿਲੇ 50 ਨਕਸਲੀਆਂ ਨੇ ਕੀਤਾ ਸਰੰਡਰ

ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਐਤਵਾਰ ਨੂੰ 50 ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ। ਇਨ੍ਹਾਂ 'ਚੋਂ 14 ਨਕਸਲੀਆਂ 'ਤੇ ਕੁੱਲ 68 ਲੱਖ ਰੁਪਏ ਦਾ ਇਨਾਮ ਸੀ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਆਤਮ ਸਮਰਪਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੇ ਦੌਰੇ ਤੋਂ ਕੁਝ ਘੰਟੇ ਪਹਿਲੇ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ (ਨਕਸਲੀਆਂ ਨੇ) ਰਾਜ ਪੁਲਸ ਸੁਪਰਡੈਂਟ ਜਿਤੇਂਦਰ ਕੁਮਾਰ ਯਾਦਵ ਨੇ ਕਿਹਾ,''ਨਕਸਲੀਆਂ ਨੇ ਖੋਖਲ੍ਹੀ ਅਤੇ ਅਣਮਨੁੱਖੀ ਮਾਓਵਾਦੀ ਵਿਚਾਰਧਾਰਾ, ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸੀਨੀਅਰ ਨੇਤਾਵਾਂ ਵਲੋਂ ਆਦਿਵਾਸੀਆਂ ਦੇ ਸ਼ੋਸ਼ਣ ਅਤੇ ਅੰਦੋਲਨ ਦੇ ਅੰਦਰ ਵਧ ਰਹੇ ਮਤਭੇਦਾਂ ਦਾ ਹਵਾਲਾ ਦਿੰਦੇ ਹੋਏ ਆਤਮ ਸਮਰਪਣ ਕੀਤਾ। ਉਹ ਸੁਰੱਖਿਆ ਫ਼ੋਰਸਾਂ ਵਲੋਂ ਕੈਂਪ ਲਗਾਏ ਜਾਣ ਅਤੇ 'ਨਿਆ ਨੇਲਨਾਰ' (ਤੁਹਾਡਾ ਚੰਗਾ ਪਿੰਡ) ਯੋਜਨਾ ਤੋਂ ਵੀ ਪ੍ਰਭਾਵਿਤ ਹਨ, ਜਿਸ ਦੇ ਅਧੀਨ ਫ਼ੋਰਸ ਅਤੇ ਪ੍ਰਸ਼ਾਸਨ ਦੂਰ ਦੇ ਇਲਾਕਿਆਂ 'ਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰ ਰਹੇ ਹਨ।''

ਯਾਦਵ ਨੇ ਕਿਹਾ,''ਆਤਮ ਸਮਰਪਣ ਕਰਨ ਵਾਲੇ 50 ਲੋਕਾਂ 'ਚੋਂ 6 'ਤੇ 8-8 ਲੱਖ ਰੁਪਏ ਦਾ ਇਨਾਮ ਸੀ। ਇਨ੍ਹਾਂ 'ਚੋਂ ਤਿੰਨ 'ਤੇ 5-5 ਲੱਖ ਰੁਪਏ ਅਤੇ 5 'ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਐਲਾਨ ਸੀ। ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), ਬਸਤਰ ਫਾਈਟਰਜ਼, ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ), ਸੀਆਰਪੀਐੱਫ ਅਤੇ ਇਸ ਦੀ ਵਿਸ਼ੇਸ਼ ਇਕਾਈ ਕੋਬਰਾ (ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ) ਨੇ ਉਨ੍ਹਾਂ ਦੇ ਆਤਮ ਸਮਰਪਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।'' ਪੁਲਸ ਸੁਪਰਡੈਂਟ ਨੇ ਕਿਹਾ ਕਿ ਨਕਸਲੀਆਂ ਨੂੰ ਅੰਦੋਲਨ ਛੱਡ ਕੇ ਮੁੱਖ ਧਾਰਾ 'ਚ ਸ਼ਾਮਲ ਹੋਣ ਲਈ ਸਰਕਾਰ ਦੀ ਨੀਤੀ ਅਨੁਸਾਰ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News