PM ਮੋਦੀ ਦੇ ਪ੍ਰੋਗਰਾਮ ਨੇੜੇ ਮਿਲੀਆਂ ਜਿਲੇਟਿਨ ਦੀਆਂ ਛੜਾਂ ! ਬੈਂਗਲੁਰੂ ਪੁਲਸ ਨੂੰ ਪਈਆਂ ਭਾਜੜਾਂ
Sunday, May 10, 2026 - 04:01 PM (IST)
ਬੈਂਗਲੁਰੂ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਬਾਹਰੀ ਇਲਾਕੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਸਥਾਨ ਦੇ ਨੇੜੇ ਸੜਕ ਕਿਨਾਰੇ ਤੋਂ 2 ਜਿਲੇਟਿਨ ਛੜਾਂ ਬਰਾਮਦ ਕੀਤੀਆਂ ਗਈਆਂ, ਜਿਸ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਅਤੇ ਵਿਸਫੋਟਕਾਂ ਦੇ ਸਰੋਤ ਦੀ ਪੁਲਸ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਸ ਨੇ ਕਿਹਾ ਕਿ ਕਗਲੀਪੁਰਾ ਥਾਣਾ ਖੇਤਰ ਦੇ ਤਾਤਾਗੁਨੀ ਕੋਲ ਨਿਯਮਿਤ ਸੁਰੱਖਿਆ ਜਾਂਚ ਦੌਰਾਨ ਜਿਲੇਟਿਨ ਦੀਆਂ ਛੜਾਂ ਮਿਲੀਆਂ, ਜੋ ਪ੍ਰਧਾਨ ਮੰਤਰੀ ਦੇ ਯਾਤਰਾ ਪ੍ਰੋਗਰਾਮ ਨਾਲ ਜੁੜੇ ਮਾਰਗ ਤੋਂ ਜ਼ਿਆਦਾ ਦੂਰ ਨਹੀਂ ਹੈ।
ਪੀ.ਐੱਮ. ਮੋਦੀ ਬੈਂਗਲੁਰੂ ਦੇ ਕਨਕਪੁਰਾ ਰੋਡ 'ਤੇ ਸਥਿਤ 'ਆਰਟ ਆਫ ਲਿਵਿੰਗ ਸੈਂਟਰ' ਦੇ 45ਵੇਂ ਸਥਾਪਨਾ ਦਿਵਸ ਸਮਾਰੋਹ 'ਚ ਸ਼ਾਮਲ ਹੋਣ ਪਹੁੰਚੇ ਸਨ। ਪੁਲਸ ਨੇ ਇਕ ਬਿਆਨ 'ਚ ਕਿਹਾ,''ਐਤਵਾਰ ਸਵੇਰੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ, ਜਾਂਚ ਦੌਰਾਨ, ਮੁੱਖ ਪ੍ਰੋਗਰਾਮ ਸਥਾਨ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਇਕ ਫੁੱਟਪਾਥ ਦੇ ਕਿਨਾਰੇ 2 ਜਿਲੇਟਿਨ ਛੜਾਂ ਮਿਲੀਆਂ। ਵਿਸਤ੍ਰਿਤ ਜਾਂਚ ਜਾਰੀ ਹੈ।'' ਇਸ ਬਰਾਮਦਗੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਪੁਲਸ, ਬੰਬ ਨਿਰੋਧਕ ਦਸਤੇ ਅਤੇ ਫੋਰੈਂਸਿਕ ਕਰਮਚਾਰੀ ਵਿਸਫੋਟਕ ਸਮੱਗਰੀ ਦੀ ਜਾਂਚ ਲਈ ਹਾਦਸੇ ਵਾਲੀ ਜਗ੍ਹਾ ਪਹੁੰਚੇ। ਪੁਲਸ ਸੂਤਰਾਂ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਏਜੰਸੀਆਂ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜਿਲੇਟਿਨ ਛੜਾਂ ਨੂੰ ਸੰਬੰਧਤ ਖੇਤਰ 'ਚ ਰੱਖਣ ਦਾ ਮਕਸਦ ਕੀ ਸੀ ਅਤੇ ਇਸ 'ਚ ਕਿਹੜੇ ਲੋਕ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
