Epstein Files ''ਚ PM ਮੋਦੀ ਦਾ ਨਾਂ ! ਵਿਦੇਸ਼ ਮੰਤਰਾਲੇ ਨੇ ਦੱਸਿਆ ਮਾਮਲੇ ਦਾ ਸੱਚ

Sunday, Feb 01, 2026 - 10:57 AM (IST)

Epstein Files ''ਚ PM ਮੋਦੀ ਦਾ ਨਾਂ ! ਵਿਦੇਸ਼ ਮੰਤਰਾਲੇ ਨੇ ਦੱਸਿਆ ਮਾਮਲੇ ਦਾ ਸੱਚ

ਨੈਸ਼ਨਲ ਡੈਸਕ- ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਨੂੰ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਯਾਤਰਾ ਨੂੰ ਵਿਵਾਦਤ ‘ਐਪਸਟੀਨ ਫਾਈਲਜ਼’ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਮੰਤਰਾਲਾ ਨੇ ਇਕ ਸਖ਼ਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਕ ਵਾਇਰਲ ਈ-ਮੇਲ ਵਿਚ ਕੀਤੇ ਗਏ ਦਾਅਵੇ ਮਹਿਜ਼ ਇਕ ਦੋਸ਼ੀ ਅਪਰਾਧੀ ਦੀਆਂ ‘ਘਟੀਆ ਤੇ ਬੇਬੁਨਿਆਦ ਕਲਪਨਾਵਾਂ’ ਹਨ। ਮੰਤਰਾਲਾ ਨੇ ਸਪੱਸ਼ਟ ਕਰ ਦਿੱਤਾ ਕਿ ਜੁਲਾਈ 2017 ਵਿਚ ਪੀ. ਐੱਮ. ਮੋਦੀ ਦੀ ਅਧਿਕਾਰਤ ਇਜ਼ਰਾਈਲ ਯਾਤਰਾ ਤੋਂ ਇਲਾਵਾ ਇਨ੍ਹਾਂ ਰਿਪੋਰਟਾਂ ਵਿਚ ਕੋਈ ਵੀ ਸੱਚਾਈ ਨਹੀਂ। ਜ਼ਿਕਰਯੋਗ ਹੈ ਕਿ ਕਾਂਗਰਸੀ ਨੇਤਾ ਪਵਨ ਖੇੜਾ ਨੇ ਇਸ ਮੁੱਦੇ ਨੂੰ ਲੈ ਕੇ ਸਰਕਾਰ ਤੋਂ ਸਵਾਲ ਪੁੱਛੇ ਸਨ, ਜਿਸ ਤੋਂ ਬਾਅਦ ਇਹ ਤਿੱਖੀ ਪ੍ਰਤੀਕਿਰਿਆ ਆਈ ਹੈ।

ਇਹ ਵੀ ਪੜ੍ਹੋ : ਐਪਸਟੀਨ ਫਾਈਲਜ਼ : ਨਾਬਾਲਗ ਲੜਕੀਆਂ ਦਾ ਰੋਜ਼ਾਨਾ ਰੇਪ ਕਰਦਾ ਸੀ ਜੈਫਰੀ, ਮਸਕ ਤੇ ਮੀਰਾ ਨਾਇਰ ਦਾ ਵੀ ਆਇਆ ਨਾਂ

ਮੰਤਰਾਲਾ ਨੇ ਕਿਹਾ ਕਿ ਜੁਲਾਈ 2017 ਵਿਚ ਪ੍ਰਧਾਨ ਮੰਤਰੀ ਦੀ ਅਧਿਕਾਰਤ ਇਜ਼ਰਾਈਲ ਯਾਤਰਾ ਦੇ ਤੱਥ ਤੋਂ ਇਲਾਵਾ ਉਸ ਈ-ਮੇਲ ਵਿਚ ਕੀਤੇ ਗਏ ਬਾਕੀ ਸਾਰੇ ਸੰਕੇਤ ਸਿਰਫ ਇਕ ਦੋਸ਼ੀ ਅਪਰਾਧੀ ਦੀਆਂ ਘਟੀਆ ਤੇ ਬੇਬੁਨਿਆਦ ਕਲਪਨਾਵਾਂ ਹਨ। ਸਰਕਾਰ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਇਨ੍ਹਾਂ ਗੱਲਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਨਫ਼ਰਤ ਦੇ ਯੋਗ ਸਮਝਿਆ ਜਾਣਾ ਚਾਹੀਦਾ ਹੈ।

ਐਪਸਟੀਨ ਫਾਈਲ ਕੀ ਹੈ?

ਜਿਨਸੀ ਅਪਰਾਧ ਦੇ ਮਾਮਲਿਆਂ 'ਚ ਦੋਸ਼ੀ ਠਹਿਰਾਏ ਜਾ ਚੁੱਕੇ ਅਤੇ 2019 'ਚ ਜੇਲ੍ਹ 'ਚ ਮ੍ਰਿਤਕ ਮਿਲੇ ਐਪਸਟੀਨ ਨਾਲ ਜੁੜੇ ਇਹ ਉਹ ਦਸਤਾਵੇਜ਼ ਹਨ, ਜੋ ਐੱਫਬੀਆਈ (ਫੈਡਰਲ ਜਾਂਚ ਬਿਊਰੋ) ਅਤੇ ਅਮਰੀਕੀ ਨਿਆਂ ਵਿਭਾਗ ਕੋਲ ਐਪਸਟੀਨ ਦੀ ਜਾਂਚ ਦੌਰਾਨ ਇਕੱਠੇ ਹੋਏ ਸਨ। 2008 'ਚ ਫਲੋਰੀਡਾ 'ਚ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਐਪਸਟੀਨ ਨੂੰ ਸਜ਼ਾ ਹੋਈ ਸੀ। 2019 'ਚ ਉਸ 'ਤੇ ਨਾਬਾਲਗ ਕੁੜੀਆਂ ਦੀ ਤਸਕਰੀ ਦਾ ਦੋਸ਼ ਲੱਗਾ ਪਰ ਟ੍ਰਾਇਲ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਇਨ੍ਹਾਂ ਜਾਂਚਾਂ ਦੌਰਾਨ 300 ਜੀਬੀ ਤੋਂ ਵੱਧ ਡਾਟਾ, ਇੰਟਰਵਿਊ ਟਰਾਂਸਕ੍ਰਿਪਟ, ਫੋਟੋਆਂ, ਵੀਡੀਓ ਅਤੇ ਡਿਜੀਟਲ ਸਬੂਤ ਜਮ੍ਹਾਂ ਕੀਤੇ ਗਏ। ਕਾਨੂੰਨ ਦੇ ਅਧੀਨ ਪੀੜਤਾਂ ਦੀ ਪਛਾਣ ਉਜਾਗਰ ਕਰਨ ਵਾਲੀ ਸਮੱਗਰੀ ਜਨਤਕ ਨਹੀਂ ਕੀਤੀ ਜਾ ਸਕਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News