''ਲੋਕਲ ਤੋਂ ਗਲੋਬਲ'' ਥੀਮ ਨਾਲ ਸਤੰਬਰ ''ਚ ਸ਼ੁਰੂ ਹੋਵੇਗਾ ''ਹੁਨਰ ਹਾਟ'': ਨਕਵੀ

5/23/2020 3:05:37 PM

ਨਵੀਂ ਦਿੱਲੀ-ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਭਾਵ ਸ਼ਨੀਵਾਰ ਨੂੰ ਦੱਸਿਆ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ 'ਹੁਨਰ ਹਾਟ' ਦਾ ਆਯੋਜਨ ਸਤੰਬਰ ਮਹੀਨੇ 'ਚ ਹੋਵੇਗਾ ਅਤੇ ਇਹ 'ਲੋਕਲ ਤੋਂ ਗਲੋਬਲ' ਥੀਮ 'ਤੇ ਆਧਾਰਿਤ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਇਸ ਆਯੋਜਨ 'ਚ ਪਹਿਲਾਂ ਤੋਂ ਜਿਆਦਾ ਦਸਤਕਾਰਾਂ ਅਤੇ ਸ਼ਿਲਪਕਾਰਾਂ ਦੀ ਭਾਗੀਦਾਰੀ ਯਕੀਨੀ ਕੀਤੀ ਜਾਵੇਗੀ ਅਤੇ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਨਕਵੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ 'ਚ ਪੰਜ ਲੱਖ ਤੋਂ ਜ਼ਿਆਦਾ ਭਾਰਤੀ ਦਸਤਕਾਰਾਂ, ਸ਼ਿਲਪਕਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਲੇ 'ਹੁਨਰ ਹਾਟ' ਦੇ ਹੱਥਾਂ ਨਾਲ ਬਣੀਆਂ ਦੁਰਲੱਭ ਸਵਦੇਸ਼ੀ ਵਸਤੂਆਂ ਲੋਕਾਂ 'ਚ ਕਾਫੀ ਮਸ਼ਹੂਰ ਹੋ ਰਹੀਆਂ ਹਨ। ਦੇਸ਼ ਦੇ ਦੂਰ-ਦੁਰੇਡੇ ਦੇ ਖੇਤਰਾਂ ਤੋਂ ਦਸਤਕਾਰਾਂ, ਸ਼ਿਲਪਕਾਰਾਂ, ਕਾਰੀਗਾਰਾਂ, ਹੁਨਰ ਦੇ ਉਸਤਾਦਾਂ ਦਾ ਮੌਕਾ ਅਤੇ ਬਾਜ਼ਾਰ ਦੇਣ ਵਾਲਾ 'ਹੁਨਰ ਹਾਟ' ਦੇਸ਼ 'ਚ ਹੱਥ ਨਾਲ ਬਣੀਆਂ ਵਸਤੂਆਂ ਦਾ 'ਪ੍ਰਮਾਣਿਕ​ਬ੍ਰਾਂਡ' ਬਣ ਗਿਆ ਹੈ। 

ਦੱਸਣਯੋਗ ਹੈ ਕਿ ਫਰਵਰੀ 2020 'ਚ ਇੰਡੀਆ ਗੇਟ 'ਤੇ ਆਯੋਜਿਤ ਹੁਨਰ ਹਾਟ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਪਹੁੰਚ ਕੇ ਦਸਤਕਾਰਾਂ-ਸ਼ਿਲਪਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ ਸੀ। ਮੋਦੀ ਨੇ 'ਮਨ ਕੀ ਬਾਤ' 'ਚ ਵੀ 'ਹੁਨਰ ਹਾਟ' ਦੇ ਸਵਦੇਸ਼ੀ ਵਸਤੂਆਂ ਉਤਪਾਦਨਾਂ ਅਤੇ ਦਸਤਕਾਰਾਂ ਦੇ ਕੰਮ ਦੀ ਸ਼ਲਾਘਾ ਕੀਤੀ ਸੀ। 

PunjabKesari

ਕੇਂਦਰੀ ਮੰਤਰੀ ਨਕਵੀ ਦੇ ਮੁਤਾਬਕ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ਵਿਆਪੀ ਲਾਕਡਾਊਨ 'ਚ ਮਿਲੇ ਸਮੇਂ ਦੀ ਚੰਗੀ ਵਰਤੋਂ ਕਰ ਕੇ ਦਸਤਕਾਰਾਂ, ਕਾਰੀਗਰਾਂ ਨੇ ਅਗਲੇ ਹੁਨਰ ਹਾਟ ਦੀ ਉਮੀਦ 'ਚ ਵੱਡੀ ਤਾਦਾਦ 'ਚ ਹੱਥਾਂ ਨਾਲ ਬਣੀਆਂ ਦੁਰਲੱਭ ਸਵਦੇਸ਼ੀ ਸਮੱਗਰੀ ਤਿਆਰ ਕੀਤੀ ਹੈ, ਜਿਸ ਨੂੰ ਇਹ ਦਸਤਕਾਰ, ਕਾਰੀਗਾਰ ਅਗਲੇ 'ਹੁਨਰ ਹਾਟ' 'ਚ ਪ੍ਰਦਰਸ਼ਨ ਅਤੇ ਵਿਕਰੀ ਦੇ ਲਈ ਲਿਆਉਣਗੇ। ਉਨ੍ਹਾਂ ਨੇ ਦੱਸਿਆ ਹੈ ਕਿ 'ਹੁਨਰ ਹਾਟ' 'ਚ ਸਮਾਜਿਕ ਦੂਰੀ, ਸਾਫ ਸਫਾਈ, ਸੈਨੇਟਾਈਜ਼ਸ਼ਨ, ਮਾਸਕ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ 'ਜਾਨ ਵੀ ਜਹਾਨ ਵੀ' ਨਾਂ ਨਾਲ ਇਕ ਮੰਡਪ ਹੋਵੇਗਾ, ਜਿੱਥੇ ਲੋਕਾਂ ਨੂੰ 'ਪੈਨਿਕ ਨਹੀਂ ਪ੍ਰੂੀਕੋਸ਼ਨ' (ਡਰੇ ਨਹੀਂ ਸਾਵਧਾਨੀ ਵਰਤੇ) ਦੇ ਥੀਮ 'ਤੇ ਜਾਗਰੂਕਤਾ ਪੈਦਾ ਕਰਨ ਵਾਲੀ ਜਾਣਕਾਰੀ ਵੀ ਦਿੱਤੀ ਜਾਵੇਗੀ। 

ਕੇਂਦਰੀ ਘੱਟ ਗਿਣਤੀ ਕਾਰਜ ਮੰਤਰਾਲੇ ਦੁਆਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਭਾਗਾਂ 'ਚ 2 ਦਰਜਨਾਂ ਤੋਂ ਜ਼ਿਆਦਾ 'ਹੁਨਰ ਹਾਟ' ਦਾ ਆਯੋਜਨ ਕੀਤਾ ਜਾ ਚੁੱਕਾ ਹੈ, ਜਿਸ 'ਚ ਲੱਖਾਂ ਦਸਤਕਾਰਾਂ ਸ਼ਿਲਪਕਾਰਾਂ  ਅਤੇ ਕਾਰੀਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਹਨ। ਕੇਂਦਰੀ ਮੰਤਰੀ ਨਕਵੀਂ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਚੰਡੀਗੜ੍ਹ, ਦਿੱਲੀ, ਪ੍ਰਯਾਗਰਾਜ, ਭੋਪਾਲ, ਜੈਪੁਰ, ਹੈਦਰਾਬਾਦ, ਮੁੰਬਈ, ਗੁਰੂਗ੍ਰਾਮ, ਬੈਂਗਲੁਰੂ, ਚੇੱਨਈ, ਕੋਲਕਾਤਾ, ਦੇਹਰਾਦੂਨ, ਪਟਨਾ, ਨਾਗਪੁਰ, ਰਾਏਪੁਰ, ਪੁਡੂਚੇਰੀ, ਅੰਮ੍ਰਿਤਸਰ, ਜੰਮੂ, ਸ਼ਿਮਲਾ, ਗੋਆ, ਕੋਚੀ, ਗੁਵਾਹਾਟੀ, ਭੁਵਨੇਸ਼ਵਰ, ਅਜਮੇਰ, ਅਹਿਮਦਾਬਾਦ, ਇੰਦੌਰ, ਰਾਂਚੀ, ਲਖਨਊ, ਆਦਿ ਸਥਾਨਾਂ 'ਤੇ 'ਹੁਨਰ ਹਾਟ' ਦਾ ਆਯੋਜਨ ਕੀਤਾ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

Content Editor Iqbalkaur