ਰੰਗ-ਬਿੰਰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਿਆ ਮਾਂ ਨੈਨਾ ਦੇਵੀ ਦਾ ਦਰਬਾਰ, ਸਾਵਣ ਅਸ਼ਟਮੀ ਮੇਲਾ ਸ਼ੁਰੂ

Monday, Aug 05, 2024 - 05:32 PM (IST)

ਰੰਗ-ਬਿੰਰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਿਆ ਮਾਂ ਨੈਨਾ ਦੇਵੀ ਦਾ ਦਰਬਾਰ, ਸਾਵਣ ਅਸ਼ਟਮੀ ਮੇਲਾ ਸ਼ੁਰੂ

ਬਿਲਾਸਪੁਰ- ਸ਼ਕਤੀਪੀਠ ਮਾਂ ਨੈਨਾ ਦੇਵੀ ਮੰਦਰ 'ਚ ਸੋਮਵਾਰ ਨੂੰ ਸਾਵਣ ਅਸ਼ਟਮੀ ਮੇਲਾ ਸਵੇਰ ਦੀ ਆਰਤੀ ਨਾਲ ਸ਼ੁਰੂ ਹੋ ਗਿਆ ਹੈ। 5 ਤੋਂ 15 ਅਗਸਤ ਤੱਕ ਇਹ ਸਾਵਣ ਅਸ਼ਟਮੀ ਮੇਲਾ ਮਨਾਇਆ ਜਾਵੇਗਾ। ਪੰਜਾਬ ਦੀ ਸਮਾਜਸੇਵੀ ਸੰਸਥਾ ਵਲੋਂ ਮੰਦਰ ਵਿਚ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਦੁਲਹਨ ਵਾਂਗ ਸਜਾਇਆ ਗਿਆ ਹੈ। ਲੱਗਭਗ 20 ਕਾਰੀਗਰ ਲਗਾਤਾਰ ਮੰਦਰ ਦੀ ਸਜਾਵਟ ਦੇ ਕੰਮ 'ਚ ਲੱਗੇ ਰਹੇ। ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਮਾਂ ਦੇ ਦਰਬਾਰ ਵਿਚ ਪਹੁੰਚਣਾ ਸ਼ੁਰੂ ਹੋ ਗਏ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਮੰਦਰ ਟਰੱਸਟ, ਨਗਰ ਕੌਂਸਲਰ ਅਤੇ ਹੋਰ ਵਿਭਾਗਾਂ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

ਮੰਦਰ ਟਰੱਸਟ ਦੇ ਪ੍ਰਧਾਨ ਧਰਮਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਤੋਂ ਸਾਵਣ ਅਸ਼ਟਮੀ ਮੇਲਾ ਸ਼ੁਰੂ ਹੋ ਚੁੱਕਾ ਹੈ। ਮੰਦਰ ਟਰੱਸਟ ਅਤੇ ਪੁਜਾਰੀਆਂ ਵਲੋਂ ਦੁਰਗਾ ਪੂਜਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਮੰਦਰ ਟਰੱਸਟ ਕਰਮੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸ਼ਰਧਾਲੂਆਂ ਨਾਲ ਮਿੱਤਰਤਾਪੂਰਨ ਵਾਲਾ ਵਿਵਹਾਰ ਕਰਨ।


author

Tanu

Content Editor

Related News