ਕੀ ਤੁਸੀਂ ਵੀ ਕਰਦੇ ਹੋ ਇਸ ਮਾਸਕ ਦੀ ਵਰਤੋਂ? ਹੋ ਜਾਓ ਸਾਵਧਾਨ, ਸਰਕਾਰ ਨੇ ਦਿੱਤੀ ਚਿਤਾਵਨੀ

Tuesday, Jul 21, 2020 - 05:31 PM (IST)

ਕੀ ਤੁਸੀਂ ਵੀ ਕਰਦੇ ਹੋ ਇਸ ਮਾਸਕ ਦੀ ਵਰਤੋਂ? ਹੋ ਜਾਓ ਸਾਵਧਾਨ, ਸਰਕਾਰ ਨੇ ਦਿੱਤੀ ਚਿਤਾਵਨੀ

ਨਵੀਂ ਦਿੱਲੀ : ਜੇਕਰ ਤੁਸੀਂ ਵੀ ਕੋਰੋਨਾ ਤੋਂ ਬਚਣ ਲਈ N-95 ਮਾਸਕ ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਕੇਂਦਰ ਸਰਕਾਰ ਨੇ N-95 ਮਾਸਕ ਨੂੰ ਲੈ ਕੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਵਾਲਵ ਲੱਗੇ ਮਾਸਕ ਦਾ ਇਸਤੇਮਾਲ ਨਾ ਕੀਤਾ ਜਾਏ। ਇਹ ਮਾਸਕ ਵਾਇਰਸ ਨੂੰ ਫੈਲਣ ਤੋਂ ਬਚਾਉਣ ਲਈ ਨਹੀਂ ਹੈ ਅਤੇ ਇਸਤੇਮਾਲ ਕਰਣ ਵਾਲਿਆਂ ਲਈ ਨੁਕਸਾਨਦਾਇਕ ਹੋ ਸਕਦੇ ਹਨ। ਸਿਹਤ ਮੰਤਰਾਲਾ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਨੇ ਸੂਬਿਆਂ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਮੁੱਖ ਸਕੱਤਰਾਂ ਨੂੰ ਲਿਖਿਆ ਹੈ ਕਿ ਅਜਿਹਾ ਵੇਖਿਆ ਗਿਆ ਹੈ ਕਿ ਜਨਤਾ ਅਤੇ ਸਿਹਤ ਕਰਮਚਾਰੀਆਂ ਵੱਲੋਂ ਐਨ-95 ਮਾਸਕ ਦਾ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ, ਖ਼ਾਸ ਕਰਕੇ ਉਹ ਮਾਸਕ ਜਿਸ ਵਿਚ ਛੇਕ ਹੈ।

ਇਹ ਵੀ ਪੜ੍ਹੋ : ਬਾਜ਼ਾਰ 'ਚ ਆਉਂਦੇ ਹੀ ਛਾਅ ਗਿਆ 'ਕੋਰੋਨਾ ਕਵਚ ਬੀਮਾ', ਇਨ੍ਹਾਂ ਸੂਬਿਆਂ 'ਚ ਹੋਈ ਸਭ ਤੋਂ ਜ਼ਿਆਦਾ ਵਿਕਰੀ

N-95 ਮਾਸਕ ਦੀ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ
ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਨੇ ਸਲਾਹ ਦਿੱਤੀ ਹੈ ਕਿ ਘਰ ਵਿਚ ਬਣੇ ਮਾਸਕ ਦਾ ਜ਼ਿਆਦਾ ਇਸਤੇਮਾਲ ਕਰੋ ਅਤੇ ਸਿਹਤ ਮੰਤਰਾਲਾ ਦੀ ਵੈਬਸਾਈਟ 'ਤੇ ਉਪਲੱਬਧ ਫੇਸ ਮਾਸਕ ਨੂੰ ਖ਼ਰੀਦ ਸਕਦੇ ਹੋ। ਡਾਇਰੈਕਟਰ ਜਨਰਲ ਰਾਜੀਵ ਗਰਗ ਨੇ ਕਿਹਾ ਕਿ ਇਹ ਲੋਕਾਂ ਦੀ ਜਾਣਕਾਰੀ ਵਿਚ ਲਿਆਇਆ ਜਾ ਰਿਹਾ ਹੈ ਕਿ ਛੇਕ ਐਨ-95 ਮਾਸਕ ਇਸਤੇਮਾਲ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਹ ਮਾਸਕ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਚਾਅ ਦਾ ਕੰਮ ਨਹੀਂ ਕਰਦੇ ਹਨ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਐਨ-95 ਮਾਸਕ ਦਾ ਗਲਤ ਇਸਤੇਮਾਲ ਨਾ ਕਰਣ ਅਤੇ ਜਿੰਨਾਂ ਹੋ ਸਕੇ ਘਰ ਵਿਚ ਬਣੇ ਮਾਸਕ ਦਾ ਇਸਤੇਮਾਲ ਕਰਨ।

ਇਹ ਵੀ ਪੜ੍ਹੋ : ਹਸਪਤਾਲ ਦੀ ਖਿੜਕੀ 'ਚ ਬੈਠ ਆਖਰੀ ਸਾਹ ਲੈ ਰਹੀ ਮਾਂ ਨੂੰ ਪੁੱਤਰ ਨੇ ਕਿਹਾ ਅਲਵਿਦਾ

ਅਜਿਹੇ ਮਾਸਕ ਹਨ ਬਿਹਤਰ
ਅਪ੍ਰੈਲ ਵਿਚ ਸਰਕਾਰ ਨੇ ਇਕ ਐਡਵਾਇਜ਼ਰੀ ਜਾਰੀ ਕਰਕੇ ਕਿਹਾ ਸੀ ਕਿ ਘਰੋਂ ਬਾਹਰ ਨਿਕਲਣ 'ਤੇ ਘਰ ਵਿਚ ਬਣੇ ਮਾਸਕ ਦਾ ਇਸਤੇਮਾਲ ਕਰੋ ਤਾਂ ਕਿ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਐਡਵਾਇਜ਼ਰੀ ਵਿਚ ਕਿਹਾ ਗਿਆ ਸੀ ਕਿ ਇਸ ਮਾਸਕ ਕਵਰ ਨੂੰ ਰੋਜ਼ਾਨਾ ਧੋਤਾ ਜਾਂ ਸਾਫ਼ ਕੀਤਾ ਜਾਣਾ ਜ਼ਰੂਰੀ ਹੈ। ਇਸ ਦੇ ਇਲਾਵਾ ਕਿਹਾ ਗਿਆ ਸੀ ਕਿ ਮੂੰਹ ਨੂੰ ਢੱਕਣ ਲਈ ਸੂਤੀ ਕੱਪੜੇ ਦਾ ਇਸਤੇਮਾਲ ਕਰ ਸਕਦੇ ਹੋ। ਫੇਸ ਮਾਸਕ ਅਜਿਹੇ ਕੱਪੜੇ ਦਾ ਬਣਿਆ ਹੋਵੇ, ਜਿਸ ਨੂੰ 5 ਮਿੰਟ ਵਿਚ ਧੋ ਕੇ ਜਲਦੀ ਤੋਂ ਸੁਕਾਇਆ ਜਾ ਸਕੇ।  ਨਾਲ ਹੀ ਗਰਮ ਪਾਣੀ ਵਿਚ ਥੋੜ੍ਹਾ ਲੂਣ ਮਿਲਾ ਕੇ ਵੀ ਕੱਪੜੇ ਨੂੰ ਧੋਤਾ ਜਾ ਸਕਦਾ ਹੈ। ਐਡਵਾਇਜ਼ਰੀ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਘਰ ਵਿਚ ਮਾਸਕ ਨੂੰ ਬਣਾਇਆ ਜਾ ਸਕਦਾ ਹੈ ਅਤੇ ਮਾਸਕ ਇੰਨਾ ਫਿੱਟ ਰੱਖੋ ਕਿ ਕੰਨ, ਨੱਕ ਅਤੇ ਮੂੰਹ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਖਾਲ੍ਹੀ ਨਾ ਰਹਿ ਜਾਵੇ।

ਇਹ ਵੀ ਪੜ੍ਹੋ : ਬ੍ਰਾਜ਼ੀਲ ਦੇ ਸਿੱਖਿਆ ਮੰਤਰੀ ਅਤੇ ਨਾਗਰਿਕਤਾ ਮੰਤਰੀ ਨੂੰ ਹੋਇਆ ਕੋਰੋਨਾ

ਮਾਸਕ ਨੂੰ ਰੋਜ਼ਾਨਾ ਧੋਣਾ ਅਤੇ ਸਾਫ਼ ਕਰਣਾ ਚਾਹੀਦਾ ਹੈ
ਮਾਸਕ ਪਹਿਨਣ ਤੋਂ ਪਹਿਲਾਂ ਲੋਕ ਚੰਗੇ ਤਰ੍ਹਾਂ ਨਾਲ ਆਪਣੇ ਹੱਥਾਂ ਨੂੰ ਧੋਣ ਅਤੇ ਇਕ ਵਾਰ ਇਸਤੇਮਾਲ ਕਰਣ ਦੇ ਬਾਅਦ ਜਾਂ ਤਾਂ ਉਸ ਨੂੰ ਸੁੱਟ ਦਿਓ ਅਤੇ ਜੇਕਰ ਕੱਪੜੇ ਦਾ ਬਣਿਆ ਹੈ ਤਾਂ ਗਰਮ ਪਾਣੀ ਵਿਚ ਧੋ ਕੇ ਉਸ ਨੂੰ ਦੁਬਾਰਾ ਇਸਤੇਮਾਲ ਕਰ ਸਕਦੇ ਹੋ। ਆਪਣਾ ਫੇਸ ਮਾਸਕ ਕਿਸੇ ਨਾਲ ਸਾਂਝਾ ਨਾ ਕਰੋ। ਪਰਿਵਾਰ ਦੇ ਹਰ ਮੈਂਬਰ ਕੋਲ ਆਪਣਾ ਵੱਖਰਾ ਫੇਸ ਮਾਸਕ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੀਜ਼ਾ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਪੀਜ਼ਾ ਦੀ ਹੋਮ ਡਿਲਿਵਰੀ ਲਈ ਦੇਣੇ ਪੈਣਗੇ ਵਾਧੂ ਪੈਸੇ


author

cherry

Content Editor

Related News