ਮੁਸਲਿਮ ਔਰਤਾਂ ਦੀ ਬੁਰਕਾ ਉਤਾਰ ਕੇ ਨਾ ਕੀਤੀ ਜਾਵੇ ਜਾਂਚ, ਚੋਣਾਂ ਤੋਂ ਪਹਿਲਾਂ EC ਨੂੰ ਲਿਖਿਆ ਪੱਤਰ
Tuesday, Nov 19, 2024 - 01:24 PM (IST)
ਲਖਨਊ : ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਦੀਆਂ 9 ਸੀਟਾਂ 'ਤੇ ਉਪ ਚੋਣਾਂ ਲਈ 20 ਨਵੰਬਰ ਯਾਨੀ ਕੱਲ੍ਹ ਨੂੰ ਵੋਟਿੰਗ ਹੋਵੇਗੀ। ਚੋਣਾਂ ਤੋਂ ਠੀਕ ਇਕ ਦਿਨ ਪਹਿਲਾਂ ਸਮਾਜਵਾਦੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੁਸਲਿਮ ਔਰਤਾਂ ਦੇ ਨਕਾਬ ਉਤਾਰ ਕੇ ਜਾਂਚ ਨਾ ਕੀਤੇ ਜਾਣ ਦੀ ਮੰਗ ਕੀਤੀ ਹੈ। ਸਪਾ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਰਿਟਰਨਿੰਗ ਅਫ਼ਸਰ, ਰਿਟਰਨਿੰਗ ਅਫ਼ਸਰ/ਜ਼ਿਲ੍ਹਾ ਮੈਜਿਸਟ੍ਰੇਟ, ਜਨਰਲ ਅਬਜ਼ਰਵਰ ਅਤੇ ਪੁਲਸ ਅਧਿਕਾਰੀਆਂ ਨੂੰ ਲਿਖਤੀ ਹੁਕਮ ਜਾਰੀ ਕੀਤਾ ਜਾਵੇ ਕਿ 20 ਨਵੰਬਰ 2024 (ਪੋਲਿੰਗ ਮਿਤੀ) ਨੂੰ ਕੋਈ ਵੀ ਪੁਲਸ ਕਰਮਚਾਰੀ ਕਿਸੇ ਵੀ ਵੋਟਰ ਦਾ ਵੋਟਰ ਸ਼ਨਾਖਤੀ ਕਾਰਡ ਦੀ ਜਾਂਚ ਨਹੀਂ ਕਰੇਗਾ।
ਇਹ ਵੀ ਪੜ੍ਹੋ - Alert! 10 ਸੂਬਿਆਂ 'ਚ ਜ਼ਬਰਦਸਤ ਠੰਡ, 9 'ਚ ਮੀਂਹ ਤੇ ਗੜੇਮਾਰੀ ਦੀ ਚਿਤਾਵਨੀ, ਜਾਣੋ ਕਿਹੋ ਜਿਹਾ ਰਹੇਗਾ ਮੌਸਮ?
ਪੱਤਰ ਵਿੱਚ ਅੱਗੇ ਕਿਹਾ ਗਿਆ ਕਿ ਪੋਲਿੰਗ ਅਫ਼ਸਰ ਨੂੰ ਵੋਟਰ ਸ਼ਨਾਖਤੀ ਕਾਰਡ ਦੀ ਜਾਂਚ ਕਰਨ ਦਾ ਅਧਿਕਾਰ ਹੈ। ਲੋਕ ਸਭਾ ਚੋਣਾਂ 2024 ਦੌਰਾਨ ਪੋਲਿੰਗ ਸਟੇਸ਼ਨਾਂ 'ਤੇ ਤਾਇਨਾਤ ਪੁਲਸ ਅਧਿਕਾਰੀਆਂ ਨੇ ਆਪਣੀ ਸ਼ਕਤੀ ਅਤੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਸਪਾ ਸਮਰਥਕਾਂ, ਖਾਸ ਕਰਕੇ ਮੁਸਲਿਮ ਮਹਿਲਾ ਵੋਟਰਾਂ ਨੂੰ ਡਰਾਇਆ ਅਤੇ ਉਨ੍ਹਾਂ ਦੇ ਬੁਰਕੇ ਉਤਾਰ ਦਿੱਤੇ। ਇਸ ਤੋਂ ਬਾਅਦ ਵੋਟਰਾਂ ਨੂੰ ਬਿਨਾਂ ਵੋਟ ਪਾਏ ਹੀ ਪੋਲਿੰਗ ਸਟੇਸ਼ਨਾਂ ਤੋਂ ਪਰਤਣਾ ਪਿਆ। ਇਸ ਨਾਲ ਵੋਟਿੰਗ ਪ੍ਰਭਾਵਿਤ ਹੋਈ ਅਤੇ ਪੋਲਿੰਗ ਥਾਵਾਂ 'ਤੇ ਵੋਟ ਪ੍ਰਤੀਸ਼ਤਤਾ 'ਚ ਗਿਰਾਵਟ ਆਈ ਸੀ। ਜ਼ਿਕਰਯੋਗ ਹੈ ਕਿ 20 ਨਵੰਬਰ ਨੂੰ ਅੰਬੇਡਕਰ ਨਗਰ ਦੇ ਕਟੇਹਾਰੀ, ਮੈਨਪੁਰੀ ਦੀ ਕਰਹਾਲ, ਮੁਜ਼ੱਫਰਨਗਰ ਦੀ ਮੀਰਾਪੁਰ, ਗਾਜ਼ੀਆਬਾਦ ਦੀ ਮਾਝਵਾਨ, ਮਿਰਜ਼ਾਪੁਰ, ਕਾਨਪੁਰ ਨਗਰ ਦੀ ਸਿਸਾਮਊ, ਅਲੀਗੜ੍ਹ ਦੀ ਖੈਰ, ਪ੍ਰਯਾਗਰਾਜ ਦੀ ਫੂਲਪੁਰ ਅਤੇ ਮੁਰਾਦਾਬਾਦ ਦੀ ਕੁੰਡਰਕੀ ਸੀਟ 'ਤੇ 20 ਨਵੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8