ਮੁੰਬਈ ''ਚ ਤਿਉਹਾਰਾਂ ਦੌਰਾਨ ਹੋ ਸਕਦੈ ਅੱਤਵਾਦੀ ਹਮਲਾ, ਡਰੋਨ ਉਡਾਉਣ ''ਤੇ ਲੱਗੀ ਪਾਬੰਦੀ
Tuesday, Oct 27, 2020 - 01:29 PM (IST)
ਮੁੰਬਈ- ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਅੱਤਵਾਦੀ ਵੱਡੇ ਹਮਲੇ ਦੀ ਫਿਰਾਕ 'ਚ ਹਨ। ਹਮਲੇ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਪੂਰੇ ਸ਼ਹਿਰ 'ਚ ਧਾਰਾ 144 ਦੇ ਨਾਲ ਭੀੜ ਲਗਾਉਣ ਤੋਂ ਲੈ ਕੇ ਡਰੋਨ ਉਡਾਉਣ ਤੱਕ 'ਤੇ ਪਾਬੰਦੀ ਲਗਾ ਦਿੱਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਤਿਉਹਾਰਾਂ ਦੌਰਾਨ ਰਿਮੋਟ ਨਾਲ ਕੰਟਰੋਲ ਕੀਤੇ ਜਾਣ ਵਾਲੇ ਏਅਰਕ੍ਰਾਫਟ ਜਾਂ ਏਅਰ ਮਿਜ਼ਾਈਲ ਨਾਲ ਭੀੜ ਵਾਲੇ ਇਲਾਕਿਆਂ 'ਚ ਹਮਲਾ ਹੋ ਸਕਦਾ ਹੈ। ਰੱਖਿਆ ਮਾਹਰ ਵੀ ਮੰਨਦੇ ਹਨ ਕਿ ਮੌਜੂਦਾ ਸਮੇਂ 'ਚ ਪਾਕਿਸਤਾਨ ਅਤੇ ਅੱਤਵਾਦੀ ਸੰਗਠਨ ਨਾ ਸਿਰਫ਼ ਸਿਆਸੀ ਅਸਥਿਰਤਾ ਸਗੋਂ ਤਿਉਹਾਰਾਂ 'ਚ ਰੁਕਾਵਟ ਪਾਉਣ ਲਈ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
ਇਹ ਵੀ ਪੜ੍ਹੋ : ਪਤੀ ਦਾ ਕਤਲ ਕਰ ਘਰ 'ਚ ਦਫ਼ਨਾ ਦਿੱਤੀ ਸੀ ਲਾਸ਼, 18 ਮਹੀਨਿਆਂ ਬਾਅਦ ਇਸ ਤਰ੍ਹਾਂ ਖੁੱਲ੍ਹਿਆ ਰਾਜ
ਖੁਫੀਆ ਵਿਭਾਗ ਨੇ ਮੁੰਬਈ ਸਰਕਾਰ ਨੂੰ ਹਮਲੇ ਦੇ ਖ਼ਦਸ਼ੇ ਦੀ ਸੂਚਨਾ ਦਿੱਤੀ ਹੈ। ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਇਕ ਆਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਅੱਤਵਾਦੀ ਅਤੇ ਰਾਸ਼ਟਰਧ੍ਰੋਹੀ ਲੋਕ ਡਰੋਨ, ਰਿਮੋਟ ਨਾਲ ਚੱਲਣ ਵਾਲੇ ਮਾਈਕ੍ਰੋ ਲਾਈਟ ਏਅਰਕ੍ਰਾਫਟ, ਏਰੀਅਲ ਮਿਜ਼ਾਈਲ, ਪੈਰਾ ਗਲਾਈਡਰ ਰਾਹੀਂ ਹਮਲਾ ਕਰ ਸਕਦੇ ਹਨ। ਅੱਤਵਾਦੀਆਂ ਦਾ ਟਾਰਗੇਟ ਭੀੜ ਵਾਲੀਆਂ ਥਾਂਵਾਂ ਹੋ ਸਕਦੀਆਂ ਹਨ। ਕਾਨੂੰਨ ਵਿਵਸਥਾ ਵਿਗਾੜਨ ਦੇ ਨਾਲ ਹੀ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਇਲਾਕੇ 'ਚ ਕਿਸੇ ਵੀ ਉਡਣ ਵਾਲੀ ਚੀਜ਼ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਆਦੇਸ਼ ਅਗਲੇ 30 ਦਿਨਾਂ ਤੱਕ ਜਾਰੀ ਰਹੇਗਾ। ਕਿਹਾ ਗਿਆ ਹੈ ਕਿ ਇਸ ਆਦੇਸ਼ ਦੀ ਉਲੰਘਣ ਕਰਨ ਵਾਲੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਚਿਤਾਵਨੀ ਜਾਰੀ ਕਰਨ ਦੇ ਨਾਲ ਹੀ ਪੁਲਸ ਨੇ ਕਿਹਾ ਹੈ ਕਿ ਆਮ ਲੋਕ ਘਬਰਾਉਣ ਨਹੀਂ ਸਗੋਂ ਸਾਵਧਾਨ ਰਹਿਣ। ਡੀ.ਸੀ.ਪੀ. ਚੈਤਨਯ ਨੇ ਲੋਕਾਂ ਨੂੰ ਇਕ ਅਪੀਲ ਜਾਰੀ ਕਰ ਕੇ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਸਾਰੇ ਲੋਕ ਸਾਵਧਾਨ ਰਹੋ।
ਇਹ ਵੀ ਪੜ੍ਹੋ : ਕੁੜੀ ਨੇ ਦੋਸਤੀ ਠੁਕਰਾਈ ਤਾਂ ਸਿਰਫਿਰੇ ਆਸ਼ਿਕ ਨੇ ਮਾਂ ਅਤੇ ਭਰਾ ਦੇ ਸਾਹਮਣੇ ਹੀ ਕਰ ਦਿੱਤਾ ਕਤਲ