ਮੁੰਬਈ ਸਾਈਬਰ ਸੈੱਲ ਨੇ CBI ਡਾਇਰੈਕਟਰ ਸੁਬੋਧ ਜੈਸਵਾਲ ਨੂੰ ਭੇਜਿਆ ਨੋਟਿਸ
Saturday, Oct 09, 2021 - 08:44 PM (IST)
ਮੁੰਬਈ - ਮੁੰਬਈ ਪੁਲਸ ਦੇ ਸਾਈਬਰ ਸੈੱਲ ਨੇ CBI ਡਾਇਰੈਕਟਰ ਸੁਬੋਧ ਜੈਸਵਾਲ ਨੂੰ ਨੋਟਿਸ ਜਾਰੀ ਕੀਤਾ ਹੈ। ਮੁੰਬਈ ਪੁਲਸ ਦੇ ਸਾਈਬਰ ਸੈੱਲ ਨੇ CBI ਡਾਇਰੈਕਟਰ ਨੂੰ 14 ਅਕਤੂਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਇਹ ਵੀ ਪੜ੍ਹੋ - ਲਖੀਮਪੁਰ ਹਿੰਸਾ 'ਤੇ ਟਿਕੈਤ ਦਾ ਵਿਵਾਦਿਤ ਬਿਆਨ, ਕਿਹਾ-BJP ਕਰਮਚਾਰੀਆਂ ਦੀ ਮੌਤ ਸੀ ‘ਐਕਸ਼ਨ ਦਾ ਰਿਐਕਸ਼ਨ’
ਦੱਸ ਦਈਏ ਕਿ, ਜਿਸ ਸਮੇਂ ਮਹਾਰਾਸ਼ਟਰ SID ਚੀਫ ਰਸ਼ਮੀ ਸ਼ੁਕਲਾ ਸਨ ਉਸ ਸਮੇਂ ਕਥਿਤ ਤੌਰ 'ਤੇ ਟਰਾਂਸਫਰ ਪੋਸਟਿੰਗ ਨਾਲ ਜੁੜੀ ਰਿਕਾਰਡਿੰਗ ਕੀਤੀ ਗਈ ਸੀ। ਇਸ ਦੀ ਇੱਕ ਰਿਪੋਰਟ ਵੀ ਤਿਆਰ ਕੀਤੀ ਗਈ ਸੀ ਜਿਸ ਨੂੰ ਵਿਰੋਧੀ ਦਲ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਮੀਡੀਆ ਸਾਹਮਣੇ ਰੱਖਿਆ ਸੀ। ਹਾਲਾਂਕਿ ਉਸ ਸਮੇਂ ਸਿਰਫ ਰਿਪੋਰਟ ਬਾਰੇ ਦੱਸਿਆ ਗਿਆ ਸੀ ਅਤੇ ਰਿਪੋਰਟ ਲੀਕ ਹੋਈ ਸੀ ਪਰ ਰਿਕਾਰਡਿੰਗ ਨਹੀਂ ਲੀਕ ਹੋਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।