ਨਹੀਂ ਰਹੇ ਬਟਰ ਚਿਕਨ ਦੀ ਖੋਜ ਕਰਨ ਵਾਲੇ ਕੁਲਵੰਤ ਸਿੰਘ ਕੋਹਲੀ

Friday, Jul 19, 2019 - 10:57 AM (IST)

ਨਹੀਂ ਰਹੇ ਬਟਰ ਚਿਕਨ ਦੀ ਖੋਜ ਕਰਨ ਵਾਲੇ ਕੁਲਵੰਤ ਸਿੰਘ ਕੋਹਲੀ

ਮੁੰਬਈ— ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਪ੍ਰਸਿੱਧ ਹੋਟਲ ਵਪਾਰੀ ਅਤੇ ਪ੍ਰਤੀਮ ਗਰੁੱਪ ਆਫ ਹੋਟਲਜ਼ ਦੇ ਗਾਰਡੀਅਨ ਕੁਲਵੰਤ ਸਿੰਘ ਕੋਹਲੀ ਦਾ ਬੀਮਾਰੀ ਕਾਰਨ ਦਿਹਾਂਤ ਹੋ ਗਿਆ। ਕੋਹਲੀ ਨੇ 1960 ਦੇ ਦਹਾਕੇ 'ਚ ਮੁੰਬਈ ਵਾਸੀਆਂ ਲਈ ਬਟਰ ਚਿਕਨ ਪੇਸ਼ ਕੀਤਾ ਗਿਆ। ਬੁੱਧਵਾਰ ਦੇਰ ਸ਼ਾਮ 85 ਸਾਲਾ ਕੋਹਲੀ ਨੇ ਹਿੰਦੁਜਾ ਹਸਪਤਾਲ 'ਚ ਆਖਰੀ ਸਾਹ ਲਿਆ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਹਸਪਤਾਲ 'ਚ 5 ਦਿਨ ਪਹਿਲਾਂ ਭਰਤੀ ਕਰਵਾਇਆ ਗਿਆ ਸੀ। ਕੋਹਲੀ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਮੋਹਿੰਦਰ ਕੌਰ, ਬੇਟੇ ਅਮਰਦੀਪ ਅਤੇ ਗੁਰਬਖਸ਼ ਤੋਂ ਇਲਾਵਾ ਬੇਟੀ ਜਸਦੀਪ ਕੌਰ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸ਼ਾਮ ਸ਼ਿਵਾਜੀ ਪਾਰਕ ਸ਼ਮਸ਼ਾਨ ਘਾਟ 'ਚ ਕੀਤਾ ਗਿਆ। ਮਹਾਰਾਸ਼ਟਰ ਦੇ ਰਾਜਪਾਲ ਸੀ.ਵੀ. ਰਾਵ ਨੇ ਕੋਹਲੀ ਦੇ ਦਿਹਾਂਤ 'ਤੇ ਦੁਖ ਜ਼ਾਹਰ ਕੀਤਾ।

ਰਾਜਪਾਲ ਰਾਵ ਨੇ ਕਿਹਾ,''ਉਹ ਇਕ ਹੱਸਮੁਖ ਵਿਅਕਤੀ ਹੋਣ ਦੇ ਨਾਲ ਇਕ ਸਫ਼ਲ ਉੱਦਮੀ ਨੇਤਾ ਸਨ। ਉਹ ਰਾਜ ਦੇ ਸਮਾਜਿਕ-ਸੰਸਕ੍ਰਿਤਕ ਅਤੇ ਆਰਥਿਕ ਵਿਕਾਸ ਦੇ ਗਵਾਹ ਵੀ ਸਨ।'' ਰਾਜਪਾਲ ਨੇ ਸ਼ਹਿਰ ਦੇ ਸਿੱਖ ਭਾਈਚਾਰੇ ਵਲੋਂ ਆਯੋਜਿਤ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ 'ਚ ਸਭ ਤੋਂ ਅੱਗੇ ਕੋਹਲੀ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ,''ਮੁੰਬਈ ਨੇ ਇਕ ਲੋਕਪ੍ਰਿਯ ਸਮਾਜ ਰਤਨ ਗਵਾ ਦਿੱਤਾ ਹੈ।''


author

DIsha

Content Editor

Related News