ਬਹੁ-ਮੰਜ਼ਿਲਾ ਇਮਾਰਤ ਢਹਿ-ਢੇਰੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
Sunday, Jun 15, 2025 - 05:05 PM (IST)

ਨੈਸ਼ਨਲ ਡੈਸਕ- ਮਥੁਰਾ ਜ਼ਿਲ੍ਹੇ ਦੇ ਗੋਵਿੰਦ ਨਗਰ ਥਾਣਾ ਖੇਤਰ ਦੇ ਕੱਚੀ ਸੜਕ ਇਲਾਕੇ ਵਿਚ ਐਤਵਾਰ ਨੂੰ ਇਕ ਬਹੁ-ਮੰਜ਼ਿਲਾ ਇਮਾਰਤ ਢਹਿ ਗਈ ਅਤੇ ਕੁਝ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਹਾਦਸੇ ਦੀ ਪੁਸ਼ਟੀ ਕੀਤੀ। ਫ਼ਿਲਹਾਲ ਮੌਕੇ 'ਤੇ ਬਚਾਅ ਦਲ ਪਹੁੰਚ ਗਿਆ ਹੈ ਅਤੇ ਰਾਹਤ ਕਾਰਜ 'ਚ ਜੁੱਟ ਗਿਆ ਹੈ।
ਮਥੁਰਾ ਦੇ ਜ਼ਿਲ੍ਹਾ ਮੈਜਿਸਟ੍ਰੇਟ (DM) ਚੰਦਰ ਪ੍ਰਕਾਸ਼ ਸਿੰਘ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪੁਰਾਣੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ 'ਚ ਇੱਕ ਟਿੱਲੇ 'ਤੇ ਬਣਿਆ ਘਰ ਅਚਾਨਕ ਢਹਿ ਗਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਮਾਰਤ ਡਿੱਗਣ ਕਾਰਨ ਨੇੜਲੇ 5 ਤੋਂ 6 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੀਨੀਅਰ ਪੁਲਸ ਸੁਪਰਡੈਂਟ ਸ਼ਲੋਕ ਕੁਮਾਰ ਨੇ ਪੁਸ਼ਟੀ ਕੀਤੀ ਕਿ ਇਕ ਵਿਅਕਤੀ ਨੂੰ ਮਲਬੇ 'ਚੋਂ ਬਚਾਇਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ ਹੈ।
SSP ਨੇ ਕਿਹਾ ਕਿ ਬਚਾਏ ਗਏ ਵਿਅਕਤੀ ਨੂੰ ਇਸ ਸਮੇਂ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਸਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹੈ। ਫਾਇਰ ਸਰਵਿਸ, ਨਗਰ ਨਿਗਮ, ਸਿਵਲ ਡਿਫੈਂਸ ਅਤੇ ਪੁਲਸ ਦੀਆਂ ਟੀਮਾਂ ਇਸ ਸਮੇਂ ਮੌਕੇ 'ਤੇ ਹਨ। ਇਸ ਤੋਂ ਇਲਾਵਾ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF) ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ (SDRF) ਦੀਆਂ ਟੀਮਾਂ ਨੂੰ ਵੀ ਬਚਾਅ ਕਾਰਜ ਵਿਚ ਮਦਦ ਲਈ ਬੁਲਾਇਆ ਗਿਆ ਹੈ।