ਅੰਬਾਨੀ ਦੇ ਘਰ ਦੇ ਬਾਹਰ ਮਿਲੀ ਕਾਰ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ

03/07/2021 5:17:35 PM

ਮੁੰਬਈ- ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਪਿਛਲੇ ਮਹੀਨੇ ਮਿਲੀ ਇਕ ਕਾਰ ਅਤੇ ਜਿਲੇਟਿਨ ਦੀਆਂ ਛੜਾਂ (ਵਿਸਫ਼ੋਟਕ) ਨੂੰ ਮੁੰਬਈ ਪੁਲਸ ਨੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਦੇ ਕਲੀਨਾ 'ਚ ਸਥਿਤ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਐੱਫ.ਐੱਸ.ਐੱਲ.) 'ਚ ਕਾਰ ਦੀ ਜਾਂਚ ਕੀਤੀ ਜਾਵੇਗੀ, ਜਿਸ ਨਾਲ ਉਸ 'ਚ ਮੌਜੂਦ ਖੂਨ ਦੇ ਧੱਬੇ, ਵਾਲ ਜਾਂ ਹੋਰ ਕੋਈ ਸੁਰਾਗ ਮਿਲ ਸਕੇ। ਉਨ੍ਹਾਂ ਕਿਹਾ ਕਿ ਜਾਂਚ 'ਚ ਮਿਲੇ ਕਿਸੇ ਵੀ ਸਬੂਤ ਤੋਂ ਕਾਰ ਨੂੰ ਚਲਾ ਕੇ ਅੰਬਾਨੀ ਦੇ ਘਰ ਤੱਕ ਲਿਜਾਉਣ ਵਾਲੇ ਅਤੇ ਉਸ 'ਚ ਬੈਠੇ ਲੋਕਾਂ ਬਾਰੇ ਪਤਾ ਲੱਗ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਪ੍ਰਯੋਗਸ਼ਾਲਾ ਦੀ ਰਿਪੋਰਟ ਇਕ ਹਫ਼ਤੇ 'ਚ ਆ ਜਾਵੇਗੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਬਰਾਮਦ ਹੋਣ ਵਾਲੀ ਸਕਾਰਪੀਓ ਦੇ ਮਾਲਕ ਦੀ ਮਿਲੀ ਲਾਸ਼

ਐੱਫ.ਐੱਸ.ਐੱਲ. ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਯੋਗਸ਼ਾਲਾ 'ਚ ਇਸ ਦਾ ਪਤਾ ਲਗਾਇਆ ਜਾਵੇਗਾ ਕਿ ਛੜਾਂ 'ਚ ਜਿਲੇਟਿਨ ਦੀ ਮਾਤਰਾ ਕਿੰਨੀ ਹੈ। ਉਨ੍ਹਾਂ ਕਿਹਾ ਕਿ ਮਾਹਰਾਂ ਦੀ ਮਦਦ ਨਾਲ ਐੱਫ.ਐੱਸ.ਐੱਲ. ਇਹ ਵੀ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਕੀ ਕਾਰ ਦਾ ਚੇਸਿਸ ਨੰਬਰ ਬਦਲਿਆ ਵੀ ਗਿਆ ਸੀ। ਇਸ ਨਾਲ ਕਾਰ ਦੇ ਅਸਲੀ ਮਾਲਕ ਅਤੇ ਕਿਸ ਦੇ ਨਾਂ 'ਤੇ ਵਾਹਨ ਰਜਿਸਟਰਡ ਸੀ, ਇਸ ਦਾ ਪਤਾ ਲਗਾਉਣ 'ਚ ਮਦਦ ਮਿਲੇਗੀ। ਅਧਿਕਾਰੀ ਨੇ ਕਿਹਾ ਕਿ ਫੋਰੈਂਸਿਕ ਪ੍ਰਯੋਗਸ਼ਾਲਾ ਨੇ ਇਸ ਮਾਮਲੇ ਨੂੰ ਪਹਿਲ ਦਿੱਤੀ ਹੈ ਅਤੇ ਇਕ ਹਫ਼ਤੇ 'ਚ ਰਿਪੋਰਟ ਸੌਂਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਨਿਵਾਸ ਕੋਲੋਂ ਧਮਾਕਾਖੇਜ਼ ਸਮੱਗਰੀ ਸਮੇਤ ਮਿਲੀ ਧਮਕੀ ਭਰੀ ਚਿੱਠੀ


DIsha

Content Editor

Related News