ਮੁਹੱਰਮ ਦੌਰਾਨ ''ਦਰਦ ਤੋਂ ਛੁਟਕਾਰਾ'' ਦਿਵਾਉਣ ਦੇ ਨਾਂ ''ਤੇ ਵੰਡ''ਤੇ ਜ਼ਹਿਰ ਦੇ ਕੈਪਸੂਲ ! ਫ਼ਿਰ ਜੋ ਹੋਇਆ...

Sunday, Jun 28, 2026 - 09:51 AM (IST)

ਮੁਹੱਰਮ ਦੌਰਾਨ ''ਦਰਦ ਤੋਂ ਛੁਟਕਾਰਾ'' ਦਿਵਾਉਣ ਦੇ ਨਾਂ ''ਤੇ ਵੰਡ''ਤੇ ਜ਼ਹਿਰ ਦੇ ਕੈਪਸੂਲ ! ਫ਼ਿਰ ਜੋ ਹੋਇਆ...

ਨੈਸ਼ਨਲ ਡੈਸਕ- ਮੁੰਬਈ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੁਹੱਰਮ ਦੀ ਯਾਤਰਾ ਦੌਰਾਨ ਲੋਕਾਂ ਨੂੰ ਜ਼ਿੰਕ ਫਾਸਫਾਈਡ ਦੇ ਜ਼ਹਿਰੀਲੇ ਕੈਪਸੂਲ ਵੰਡੇ ਗਏ ਹਨ। ਮੁੰਬਈ ਪੁਲਸ ਅਨੁਸਾਰ ਮੁਲਜ਼ਮ ਫ਼ੈਯਾਜ਼ ਪ੍ਰੇਮਜੀ ‘ਦਰਦ ਤੋਂ ਰਾਹਤ’ ਦੇ ਨਾਂ ’ਤੇ ਲੋਕਾਂ ਨੂੰ ਇਹ ਕੈਪਸੂਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਮਾਮਲਾ ਮੁੰਬਈ ਦੇ ਜੇ.ਜੇ. ਅਤੇ ਭਾਇਖ਼ਲਾ ਇਲਾਕੇ ਦਾ ਹੈ। ਯਾਤਰਾ ਦੌਰਾਨ ਮੁਲਜ਼ਮ ਨੇ ਕਈ ਲੋਕਾਂ ਨੂੰ ਇਹ ਕੈਪਸੂਲ ਦਿੱਤੇ ਸਨ। ਇਨ੍ਹਾਂ ’ਚੋਂ ਇਕ ਵਿਅਕਤੀ ਦੇ ਪੇਟ 'ਚ ਦਰਦ ਅਤੇ ਉਲਟੀਆਂ ਹੋਣ ਲੱਗੀਆਂ। ਇਸ ਤੋਂ ਬਾਅਦ ਲੋਕਾਂ ਨੂੰ ਕੁਝ ਸ਼ੱਕ ਹੋਇਆ ਤਾਂ ਪੁਲਸ ਨੂੰ ਸ਼ਿਕਾਇਤ ਕੀਤੀ ਗਈ।

ਇਹ ਵੀ ਪੜ੍ਹੋ- ਹੁਣ ਹਫ਼ਤੇ 'ਚ ਸਿਰਫ਼ 4 ਦਿਨ ਕਰਨਾ ਪਵੇਗਾ ਕੰਮ, 3 ਦਿਨ ਛੁੱਟੀ ! ਦੁਬਈ 'ਚ ਕਰਮਚਾਰੀਆਂ ਦੀਆਂ ਲੱਗੀਆਂ ਮੌਜਾਂ

ਪੁਲਸ ਨੇ ਮੁਲਜ਼ਮ ਨੂੰ 14,900 ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਹਰ ਕੈਪਸੂਲ ਵਿਚ ਕਰੀਬ ਇਕ ਗ੍ਰਾਮ ਜ਼ਹਿਰ ਭਰਿਆ ਸੀ। ਮੁਲਜ਼ਮ ਕਰੀਬ 30 ਹਜ਼ਾਰ ਜ਼ਹਿਰੀਲੇ ਕੈਪਸੂਲ ਬਣਾਉਣ ਦੀ ਤਿਆਰੀ ਵਿਚ ਸੀ। ਇਸ ਦੇ ਲਈ ਉਸ ਨੇ 50 ਕਿੱਲੋ ਜ਼ਿੰਕ ਫਾਸਫਾਈਡ ਮੰਗਵਾਇਆ ਸੀ। ਜ਼ਿੰਕ ਫਾਸਫਾਈਡ ਦੀ ਵਰਤੋਂ ਚੂਹੇ ਮਾਰਨ ਵਾਲੀ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ।

ਇਰਾਨ ਤੇ ਇਰਾਕ ਗਿਆ ਸੀ ਮੁਲਜ਼ਮ
ਜਾਂਚ 'ਚ ਸਾਹਮਣੇ ਆਇਆ ਹੈ ਕਿ ਫ਼ੈਯਾਜ਼ ਪੁਣੇ ਦਾ ਰਹਿਣ ਵਾਲਾ ਹੈ ਅਤੇ ਪੇਂਟ ਦਾ ਕਾਰੋਬਾਰ ਕਰਦਾ ਹੈ। ਡੀ.ਸੀ.ਪੀ. ਜਯੰਤ ਮੀਣਾ ਨੇ ਦੱਸਿਆ, ‘ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਦਾ ਮਕਸਦ ਮੁਹੱਰਮ ਦੇ ਜਲੂਸ ਨੂੰ ਨਿਸ਼ਾਨਾ ਬਣਾਉਣਾ ਸੀ। ਸਾਲ 2025 ’ਚ ਉਹ ਇਰਾਨ ਅਤੇ ਇਰਾਕ ਗਿਆ ਸੀ। ਹਾਲਾਂਕਿ ਇਨ੍ਹਾਂ ਯਾਤਰਾਵਾਂ ਦਾ ਮਕਸਦ ਕੀ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।’

ਇਹ ਵੀ ਪੜ੍ਹੋ- ਫ਼ੌਜੀਆਂ ਦੀ ਤਨਖਾਹ 'ਚ 25 ਫ਼ੀਸਦੀ ਵਾਧਾ ! ਆਪਰੇਸ਼ਨ ਸਿੰਦੂਰ 'ਚ ਮਿਲੀ ਹਾਰ ਮਗਰੋਂ ਆਸਿਮ ਮੁਨੀਰ ਦਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News