ਕਸ਼ਮੀਰ ਦਾ ਮੁਗਲ ਗਾਰਡਨ ਪਤਝੜ ਦੇ ਮੌਸਮ ’ਚ ਸੈਲਾਨੀਆਂ ਲਈ ਬਣਿਆ ਮੁੱਖ ਆਕਰਸ਼ਣ ਕੇਂਦਰ

Saturday, Nov 20, 2021 - 02:02 PM (IST)

ਕਸ਼ਮੀਰ ਦਾ ਮੁਗਲ ਗਾਰਡਨ ਪਤਝੜ ਦੇ ਮੌਸਮ ’ਚ ਸੈਲਾਨੀਆਂ ਲਈ ਬਣਿਆ ਮੁੱਖ ਆਕਰਸ਼ਣ ਕੇਂਦਰ

ਸ਼੍ਰੀਨਗਰ- ਕਸ਼ਮੀਰ ਘਾਟੀ ’ਚ ਮਨਮੋਹਕ ਪਤਝੜ ਦਾ ਮੌਸਮ ਸਿਖ਼ਰ ’ਤੇ ਹੈ ਅਤੇ ਮੁਗਲ ਗਾਰਡਨ ਇਕ ਵਾਰ ਮੁੜ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਪਤਝੜ ਦੇ ਮੌਸਮ ਨੂੰ ਸਥਾਨਕ ਭਾਸ਼ਾ ’ਚ ‘ਹੜੂਦ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੋ ਹਵਾ ’ਚ ਵੱਖਰੇ-ਵੱਖਰੇ ਰੰਗਾਂ ਨਾਲ ਧੁੰਦਲੇ ਮੌਸਮ ਨੂੰ ਦਰਸਾਉਂਦਾ ਹੈ ਅਤੇ ਇਸ ਮੌਸਮ ਦੌਰਾਨ ਰਾਜਸੀ ਚਿਨਾਰ ਦੇ ਦਰੱਖਤਾਂ ਦੇ ਮੇਪਲ ਦੇ ਪੁੱਤੇ ਹਰੇ ਤੋਂ ਸੁਨਹਿਰੀ ਭੂਰੇ ਰੰਗ ਦੇ ਹੋ ਜਾਂਦੇ ਹਨ, ਜੋ ਹਮੇਸ਼ਾ ਕੁਦਰਤ ਪ੍ਰੇਮੀਆਂ ਨੂੰ ਆਕਰਸ਼ਿਤ ਕਰਦੇ ਹਨ। ਚਿਨਾਰ ਦੇ ਦਰੱਖਤਾਂ ਦੀ ਪਤਝੜ ਦੇ ਪੱਤਿਆਂ ਨਾਲ ਬਣੀ ਇਸ ਦੀ ਸੁੰਦਰਤਾ ਅਤੇ ਸੁੰਦਰ ਵਾਤਾਵਰਣ ਨੂੰ ਦੇਖਣ ਲਈ ਦੁਨੀਆ ਭਰ ਵੱਡੀ ਗਿਣਤੀ ’ਚ ਸੈਲਾਨੀ ਆ ਗਏ ਹਨ। 

PunjabKesari

ਭਾਰਤ ਦੇ ਵੱਖ-ਵੱਖ ਹਿੱਸਿਆਂ ਸਮੇਤ ਦੁਨੀਆ ਭਰ ਤੋਂ ਸੈਲਾਨੀ ਨਿਸ਼ਾਤ, ਸ਼ਾਲੀਮਾਰ, ਹਰਵਨ ਅਤੇ ਚੇਸ਼ਮਸ਼ਾਹੀ ਗਾਰਡਨਾਂ ਤੋਂ ਇਲਾਵਾ ਮੁਗਲ ਗਾਰਡਨ ਦੀ ਕੁਦਰਤੀ ਸੁੰਦਰਤਾ ਦੇਖਣ ਲਈ ਜਾ ਰਹੇ ਹਨ। ਨਿਸ਼ਾਤ, ਸ਼ਾਲੀਮਾਰ, ਮੁਗਲ ਗਾਰਡਨ ’ਚ ਚਿਨਾਰ ਦੇ ਦਰੱਖਤਾਂ ਦੇ ਪੱਤਿਆਂ ਦੇ ਸੁਨਹਿਰੀ ਰੰਗ ਨੇ ਇਨ੍ਹਾਂ ਗਾਰਡਨਾਂ ਦੀ ਸੁੰਦਰਤਾ ਵਧਾ ਦਿੱਤੀ ਹੈ। ਇਕ ਸੈਲਾਨੀ ਅੰਜੂ ਮਿੱਤਲ ਨੇ ਕਿਹਾ,‘‘ਮੈਂ ਦੁਨੀਆ ਭਰ ’ਚ ਘੁੰਮ ਚੁਕੀ ਹਾਂ। ਮੈਂ ਇੰਨੀ ਖੂਬਸੂਰਤ ਜਗ੍ਹਾ ਕਦੇ ਨਹੀਂ ਦੇਖੀ।’’ ਇਕ ਹੋਰ ਸੈਲਾਨੀ ਵਿਮਲ ਬੰਸਲ ਨੇ ਕਿਹਾ,‘‘ਸਾਨੂੰ ਇਸ ਵਾਰ ਬਰਫ਼ ਦੇਖਣ ਨੂੰ ਮਿਲੀ। ਅਸੀਂ ਇੱਥੇ ਆਏ, ਬਹੁਤ ਇੰਨਾ ਸ਼ਾਂਤੀਪੂਰਨ ਮਾਹੌਲ ਹੈ। ਇੱਥੇ ਹਰ ਕੋਈ ਕਿੰਨਾ ਸਹਿਯੋਗੀ ਹੈ। ਰਾਕੇਸ਼ ਨਾਮ ਦੇ ਸੈਲਾਨੀ ਨੇ ਕਿਹਾ,‘‘ਅਸੀਂ ਇੱਥੇ ਮੁਗਲ ਗਾਰਡਨ ’ਚ ਬਹੁਤ ਆਨੰਦ ਲਿਆ। ਇਹ ਇਕ ਤਰ੍ਹਾਂ ਦਾ ਡੀਟੌਕਸ ਸੀ ਅਤੇ ਇੱਥੇ ਆਉਣ ਤੋਂ ਬਾਅਦ ਅਸੀਂ ਇਕ ਮੁਕਤੀ ਮਹਿਸੂਸ ਕੀਤੀ। ਕਸ਼ਮੀਰ ਆਉਣ ਤੋਂ ਬਾਅਦ ਇਕ ਵਿਅਕਤੀ ਆਜ਼ਾਦ ਹੋ ਜਾਂਦਾ ਹੈ। ਕਸ਼ਮੀਰ ਦੀ ਹਵਾ ਬਾਰੇ ਕੁਝ ਬਹੁਤ ਹੀ ਸ਼ਾਂਤੀਪੂਰਨ ਹੈ।’’ 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ

ਮੁਕੇਸ਼ ਜੈ ਨਾਮ ਦੇ ਸੈਲਾਨੀ ਨੇ ਕਿਹਾ,‘‘ਮੈਨੂੰ ਇਹ ਪਤਝੜ ਦਾ ਮੌਸਮ ਇੱਥੇ ਬਹੁਤ ਸੁੰਦਰ ਲੱਗ ਰਿਹਾ ਹੈ। ਇਹ ਸਵਿਟਜ਼ਰਲੈਂਡ ਦੀ ਤਰ੍ਹਾਂ ਹੈ। ਇਹ ਅਸਲ ’ਚ ਇਕ ਸਵਰਗ ਹੈ। ਇਹ ਦੁਨੀਆ ਦਾ ਸਭ ਤੋਂ ਚੰਗਾ ਸੈਰ-ਸਪਾਟਾ ਆਕਰਸ਼ਣ ਹੋਣਾ ਚਾਹੀਦਾ। ਲੋਕ ਬਹੁਤ ਸਹਿਯੋਗੀ ਹਨ। ਇੱਥੇ ਦਾ ਸੈਰ-ਸਪਾਟਾ ਇੰਨਾ ਮਹਿੰਗਾ ਨਹੀਂ ਹੈ।’’ ਇੱਥੇ ਫੋਟੋਸ਼ੂਟ ਕਰਨ ਆਏ ਜਾਵੇਦ ਮਸੂਦ ਨੇ ਕਿਹਾ,‘‘ਕਸ਼ਮੀਰ ’ਚ 4 ਮੌਸਮ ਹੁੰਦੇ ਹਨ। ਪਤਝੜ ਇਕ ਬਹੁਤ ਹੀ ਸੁੰਦਰ ਮੌਸਮ ਹੈ। ਇੱਥੇ 23 ਸਤੰਬਰ ਤੋਂ ਪਤਝੜ ਸ਼ੁਰੂ ਹੁੰਦੀ ਹੈ। ਸਾਡੇ ਕੋਲ ਇਕ ਵਿਸ਼ੇਸ਼ ਪੈਟਰਨ ’ਚ ਲਾਏ ਗਏ 100 ਤੋਂ ਵੱਧ ਚਿਨਾਰ ਹਨ। ਪਤਝੜ ਦੌਰਾਨ ਚਿਨਾਰ ਇਕ ਸੈਰ-ਸਪਾਟਾ ਆਕਰਸ਼ਣ ਬਣ ਜਾਂਦਾ ਹੈ। ਇੱਥੇ ਵਿਆਹ ਸਮੇਤ ਫੋਟੋਸ਼ੂਟ ਵੀ ਹੁੰਦੇ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News