MP ਚੋਣਾਂ : BJP ਨੇ ਜਾਰੀ ਕੀਤੀ 17 ਉਮੀਦਵਾਰਾਂ ਦੀ ਦੂਜੀ ਲਿਸਟ
Monday, Nov 05, 2018 - 08:35 PM (IST)

ਭੋਪਾਲ— ਮੱਧ ਪ੍ਰਦੇਸ਼ ਵਿਧਾਨਸਭਾ ਦੇ 28 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਬੀ.ਜੇ.ਪੀ. ਨੇ ਸੋਮਵਾਰ ਨੂੰ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ 'ਚ ਦੋ ਮਹਿਲਾਵਾਂ ਸ਼ਾਮਲ ਹਨ, ਇਸ ਸੂਚੀ 'ਚ ਇਕ ਸੰਸਦ ਅਤੇ ਇਕ ਮੰਤਰੀ ਸਮੇਤ 8 ਵਿਧਾਇਕਾਂ ਦੇ ਨਾਂ ਵੀ ਹਨ। ਇਸ ਦੇ ਨਾਲ ਬੀ.ਜੇ.ਪੀ. ਨੇ ਪ੍ਰਦੇਸ਼ ਦੀ ਕੁਲ 230 ਵਿਧਾਨਸਭਾ ਸੀਟਾਂ 'ਚ ਹੁਣ ਤਕ 194 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦੋ ਅਪ੍ਰੈਲ ਨੂੰ ਪਾਰਟੀ ਨੇ ਆਪਣੇ 177 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।
List of BJP candidates for ensuing General Election to the Legislative Assembly 2018 of Madhya Pradesh finalised by BJP CEC on 05 Nov 2018. pic.twitter.com/oQzcugOyIX
— BJP (@BJP4India) November 5, 2018
ਦੂਜੀ ਸੂਚੀ 'ਚ ਬੀ.ਜੇ.ਪੀ. ਨੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਭਾਣਜੇ ਅਤੇ ਸੁਰੈਨਾ ਨੂੰ ਸੰਸਦ ਅਨੂਪ ਮਿਸ਼ਰਾ ਨੂੰ ਗਵਾਲੀਅਰ ਜ਼ਿਲੇ ਦੀ ਭਿਤਰਵਾਰ ਸੀਟ ਤੋਂ ਟਿਕਟ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਇਸ ਸੂਚੀ 'ਚ ਇਕ ਮੰਤਰੀ ਸਮੇਤ 8 ਵਰਤਮਾਨ ਵਿਧਾਇਕਾਂ 'ਤੇ ਵੀ ਪਾਰਟੀ ਨੇ ਫਿਰ ਤੋਂ ਭਰੋਸਾ ਜਤਾਇਆ ਹੈ। ਜਿਨ੍ਹਾਂ 'ਚ ਮੱਧਪ੍ਰਦੇਸ਼ ਦੇ ਰਾਜਮੰਤਰੀ ਸ਼ਰਦ ਜੈਨ (ਜਬਲਪੁਰ ਉਤਰ ਸੀਟ), ਪੁਸ਼ਪਿੰਦਰ ਪਾਠਕ (ਬਿਜਾਵਰ) ਰਾਮਲਾਲ ਰੌਤੇਲ (ਅਨੁਪਪੁਰ), ਰਾਮਪਿਆਰੇ ਕੁਲਸਤੇ (ਨਿਵਾਸ ਸੀਟ), ਨਾਰਾਇਣ ਪਵਾਰ (ਵਿਆਵਰਾ), ਨਿਰਮਲਾ ਭੂਰਿਆ (ਪੇਟਲਾਵਦ), ਮੋਹਣ ਯਾਦਵ (ਦੱਖਣ ਉਜੈਨ) ਤੇ ਇੰਦਰ ਸਿੰਘ ਪਰਮਾਰ (ਸ਼ੁਜਾਲਪੁਰ) ਦੇ ਸ਼ਾਮਲ ਹਨ, ਹਾਲਾਂਕਿ ਪਾਰਮਾਰ ਦਾ ਵਿਧਾਨ ਸਭਾ ਖੇਤਰ ਬਦਲਿਆ ਗਿਆ ਹੈ। ਉਹ ਕਾਲਾਪੀਪਲ ਤੋਂ ਵਰਤਮਾਨ 'ਚ ਵਿਧਾਇਕ ਹਨ ਜਦਕਿ ਸ਼ੁਜਾਲਪੁਰ ਤੋਂ ਉਨ੍ਹਾਂ ਨੂੰ ਟਿਕਟ ਦਿੱਤਾ ਗਿਆ ਹੈ।
ਇਨ੍ਹਾਂ ਦੀਆਂ ਕੱਟਿਆਂ ਟਿਕਟਾਂ
ਪਾਰਟੀ ਨੇ ਇਸ ਸੂਚੀ 'ਚ ਵਰਤਮਾਨ ਪੰਜ ਵਿਧਾਇਕਾਂ ਦੀਆਂ ਸੀਟਾਂ ਕੱਟ ਦਿੱਤੀਆਂ ਹਨ। ਇਨ੍ਹਾਂ 'ਚ ਪੰਡਿਤ ਸਿੰਘ ਧੁਰਵੇ (ਬੇਈਚਾ), ਚੰਦਰਸ਼ੇਖਰ ਦੇਸ਼ਮੁਖ (ਮੁਲਤਾਈ), ਵੀਰ ਸਿੰਘ ਪਵਾਰ (ਕੁਰਵਾਈ), ਜਸਵੰਤ ਸਿੰਘ ਹਾੜਾ (ਸ਼ੁਜਾਲਪੁਰ) ਤੇ ਮੁਕੇਸ਼ ਪਾਂਡਿਆ (ਬੜਨਗਰ) ਸ਼ਾਮਲ ਹਨ।