ਨੌਜਵਾਨਾਂ ਲਈ ਇੱਥੇ ਨਿਕਲੀਆਂ ਬੰਪਰ ਭਰਤੀਆਂ, ਅੱਜ ਹੀ ਕਰੋ ਅਪਲਾਈ

Wednesday, Sep 23, 2020 - 12:43 PM (IST)

ਨਵੀਂ ਦਿੱਲੀ— ਮੱਧ ਪ੍ਰਦੇਸ਼ ਹਾਈ ਕੋਰਟ ਨੇ ਸਿਵਲ ਜੱਜ ਦੇ ਅਹੁਦਿਆਂ ’ਤੇ ਨਿਯੁਕਤੀ ਲਈ 250 ਤੋਂ ਵਧੇਰੇ ਭਰਤੀਆਂ ਕੱਢੀਆਂ ਹਨ। ਜਾਰੀ ਅਹੁਦਿਆਂ ’ਤੇ ਆਨਲਾਈਨ ਅਪਲਾਈ ਕੀਤੀ ਜਾ ਸਕਦਾ ਹੈ। 
ਅਹੁਦੇ ਦਾ ਨਾਂ— ਸਿਵਲ ਜੱਜ
ਅਹੁਦਿਆਂ ਦੀ ਗਿਣਤੀ- 252

ਜ਼ਰੂਰੀ ਯੋਗਤਾ—
ਸਿਵਲ ਜੱਜ ਦੇ ਅਹੁਦਿਆਂ ’ਤੇ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਲਾਅ ਵਿਚ ਬੈਚਲਰ ਦੀ ਡਿਗਰੀ ਹੋਣੀ ਜ਼ਰੂਰੀ ਹੈ। 

ਉਮਰ ਹੱਦ—
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ 35 ਸਾਲ ਹੋਣੀ ਚਾਹੀਦੀ ਹੈ।

ਜ਼ਰੂਰੀ ਤਾਰੀਖ਼ਾਂ—
ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਤਾਰੀਖ਼— 22 ਸਤੰਬਰ 2020
ਆਨਲਾਈਨ ਅਪਲਾਈ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼— 5 ਨਵੰਬਰ 2020
ਅਰਜ਼ੀ ਫੀਸ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼- 5 ਨਵੰਬਰ 2020

ਅਰਜ਼ੀ ਫੀਸ— 
ਆਮ ਵਰਗ ਅਤੇ ਦੂਜੇ ਸੂਬੇ ਦੇ ਉਮੀਦਵਾਰਾਂ ਨੂੰ 1122.16 ਰੁਪਏ ਜਮ੍ਹਾਂ ਕਰਨੇ ਹੋਣਗੇ, ਜਦਕਿ ਮੱਧ ਪ੍ਰਦੇਸ਼ ਦੇ ਰਿਜ਼ਰਵਡ ਵਰਗ ਨੂੰ 722.16 ਰੁਪਏ ਜਮ੍ਹਾਂ ਕਰਨੇ ਹੋਣਗੇ। ਅਰਜ਼ੀ ਫੀਸ ਦਾ ਭੁਗਤਾਨ ਕ੍ਰੇਡਿਟ ਕਾਰਡ, ਡੇਬਿਟ ਕਾਰਡ ਜਾਂ ਨੈੱਟ ਬੈਂਕਿੰਗ ਤੋਂ ਕੀਤਾ ਜਾ ਸਕਦਾ ਹੈ। 

ਇੰਝ ਕਰੋ ਅਪਲਾਈ—
ਇੱਛੁਕ ਉਮੀਦਵਾਰ ਮੱਧ ਪ੍ਰਦੇਸ਼ ਹਾਈ ਕੋਰਟ ਦੀ ਅਧਿਕਾਰਤ ਵੈੱਬਸਾਈਟ http://mphc.gov.in  ’ਤੇ ਜਾ ਕੇ ਅਨਲਾਈਨ ਅਪਲਾਈ ਕਰ ਸਕਦੇ ਹਨ।


Tanu

Content Editor

Related News