ਮੱਧ ਪ੍ਰਦੇਸ਼ ਉਪ-ਚੋਣਾਂ LIVE: ਕੋਲਾਰਸ, ਮੂੰਗਾਵਲੀ ਸੀਟ 'ਤੇ ਗਿਣਤੀ ਜਾਰੀ

Wednesday, Feb 28, 2018 - 04:14 PM (IST)

ਮੱਧ ਪ੍ਰਦੇਸ਼ ਉਪ-ਚੋਣਾਂ LIVE: ਕੋਲਾਰਸ, ਮੂੰਗਾਵਲੀ ਸੀਟ 'ਤੇ ਗਿਣਤੀ ਜਾਰੀ

ਭੋਪਾਲ— ਮੱਧ ਪ੍ਰਦੇਸ਼ ਦੀ ਕੋਲਾਰਸ ਅਤੇ ਮੂੰਗਾਵਲੀ ਵਿਧਾਨਸਭਾ ਸੀਟਾਂ 'ਤੇ ਹੋਈਆਂ ਉਪ-ਚੋਣਾਂ 'ਚ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਉਪ-ਚੋਣਾਂ ਦੇ ਨਤੀਜਿਆਂ ਨੂੰ ਕਾਫੀ ਖਾਸ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਕੁਝ ਮਹੀਨੇ ਬਾਅਦ ਹੀ ਮੱਧ ਪ੍ਰਦੇਸ਼ 'ਚ ਵਿਧਾਨਸਭਾ ਚੋਣਾਂ ਵੀ ਹੋਣੀਆਂ ਹਨ। ਅਜਿਹੇ 'ਚ ਚੋਣਾਂ ਦੇ ਨਤੀਜਿਆਂ ਲਈ ਭਾਜਪਾ ਅਤੇ ਕਾਂਗਰਸ ਦੋਵਾਂ ਲਈ ਸੱਤਾ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਪ-ਚੋਣਾਂ ਲਈ ਪ੍ਰਚਾਰ 'ਚ ਵੀ ਸੱਤਾਰੂੜ ਭਾਜਪਾ ਅਤੇ ਕਾਂਗਰਸ ਨੇ ਕੋਈ ਕਸਰ ਨਹੀਂ ਛੱਡੀ। ਚੋਣਾਂ ਦੇ ਨਤੀਜੇ ਨਾਲ ਸਿੱਧੇ ਤੌਰ 'ਤੇ ਸੀ.ਐੈੱਮ. ਸ਼ਿਵਰਾਜ ਸਿੰਘ ਚੌਹਾਨ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਜਯੋਤੀਰਾਦਿਤਿਆ ਸਿੰਧੀਆ ਦੀ ਪ੍ਰਤਿਸ਼ਠਾ ਜੁੜੀ ਹੋਈ ਹੈ।


ਉਪ-ਚੋਣਾਂ ਦੇ ਨਤੀਜਿਆਂ 'ਚ ਮੂੰਗਾਵਲੀ ਸੀਟਾਂ 'ਤੇ ਭਾਜਪਾ-ਕਾਂਗਰਸ ਵਿਚਕਾਰ ਟੱਕਰ ਦੇਖਣ ਨੂੰ ਮਿਲ ਰਹੀ ਹੈ। ਮੂੰਗਾਵਲੀ 'ਚ 11ਵੇਂ ਰਾਉਂਡ 'ਚ ਵੀ ਕਾਂਗਰਸ ਦੀ ਜਿੱਤ ਬਰਕਰਾਰ ਹੈ। ਇਥੇ ਤੋਂ  ਕਾਂਗਰਸ ਕੁਲ 5244 ਵੀਟਓ ਨਾਲ ਭਾਜਪਾ ਨਾਲ ਅੱਗੇ ਚੱਲ ਰਹੀ ਹੈ। ਉਥੇ ਕੋਲਾਰਸ ਸੀਟ 'ਤੇ ਦਸਵੇਂ ਰਾਊਂਡ ਤੋਂ ਬਾਅਦ ਕਾਂਗਰਸ ਭਾਜਪਾ ਤੋਂ 3328 ਵੋਟਾਂ ਨਾਲ ਅੱਗੇ ਚੱਲ ਰਹੀ ਹੈ।
ਕੋਲਾਰਸ ਅਤੇ ਮੂੰਗਾਵਲੀ ਵਿਧਾਨਸਭਾ ਇਲਾਕੇ 'ਚ ਉਪ-ਚੋਣਾਂ ਲਈ 24 ਫਰਵਰੀ ਨੂੰ ਵੋਟਾਂ ਹੋਈਆਂ ਸਨ। ਅਧਿਕਾਰਿਕ ਤੌਰ 'ਤੇਜਾਣਕਾਰੀ ਮੁਤਾਬਕ, ਕੋਲਾਰਸ ਉਪ-ਚੋਣਾਂ ਵੋਟਾਂ ਦੀ ਗਿਣਤੀ 23 ਰਾਊਂਡ 'ਚ ਹੋਵੇਗੀ, ਜਦੋਂਕਿ ਮੂੰਗਾਵਲੀ'ਚ ਭਰਤੀ ਦੀ ਗਿਣਤੀ 19 ਰਾਊਂਡ 'ਚ ਹੋਵੇਗੀ। ਕੋਲਾਰਸ ਉਪ-ਚੋਣਾਂ 'ਚ 22 ਅਤੇ ਮੂੰਗਾਵਲੀ 'ਚ 13 ਉਮੀਦਵਾਰ ਚੋਣ ਮੈਦਾਨ 'ਚ ਹਨ।
ਜ਼ਿਕਰਯੋਗ ਹੈ ਕਿ ਦੋਵਾਂ ਸਥਾਨਾਂ 'ਤੇ ਕਾਂਗਰਸ ਵਿਧਾਇਕਾਂ ਦੇ ਨਿਧਨ ਕਰਕੇ ਉਪ-ਚੋਣਾਂ ਕਰਵਾਈਆਂ ਗਈਆਂ ਹਨ। ਕੋਲਾਰਸ 'ਚ ਕਾਂਗਸ ਦੇ ਮਹਿੰਦਰ ਯਾਦਵ ਦਾ ਭਾਜਪਾ ਦੇ ਦਵਿੰਦਰ ਜੈਨ ਨਾਲ ਮੁਕਾਬਲਾ ਹੈ। ਇਸ ਨਾਲ ਹੀ ਮੂੰਗਾਵਲੀ 'ਚ ਕਾਂਗਰਸ ਦੇ ਬ੍ਰਜਿੰਦਰ ਯਾਦਵ ਦੇ ਸਾਹਮਣੇ ਭਾਜਪਾ ਦੇ ਬਾਈ ਸਾਹਿਬ ਹਨ।


Related News