Mozilla Firefox ਵਰਤਣ ਵਾਲੇ ਸਾਵਧਾਨ! ਸਰਕਾਰ ਵੱਲੋਂ ''High Risk'' ਅਲਰਟ ਜਾਰੀ, ਤੁਰੰਤ ਕਰ ਲਓ ਇਹ ਕੰਮ

Monday, Feb 02, 2026 - 05:33 PM (IST)

Mozilla Firefox ਵਰਤਣ ਵਾਲੇ ਸਾਵਧਾਨ! ਸਰਕਾਰ ਵੱਲੋਂ ''High Risk'' ਅਲਰਟ ਜਾਰੀ, ਤੁਰੰਤ ਕਰ ਲਓ ਇਹ ਕੰਮ

ਗੈਜੇਟ ਡੈਸਕ : ਜੇਕਰ ਤੁਸੀਂ ਇੰਟਰਨੈੱਟ ਬ੍ਰਾਊਜ਼ਿੰਗ ਲਈ Mozilla Firefox ਜਾਂ ਈਮੇਲ ਲਈ Thunderbird ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ CERT-In ਨੇ ਇਨ੍ਹਾਂ ਪਲੇਟਫਾਰਮਾਂ ਨੂੰ ਲੈ ਕੇ ਇੱਕ 'ਹਾਈ ਰਿਸਕ' ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਰਿਪੋਰਟ ਅਨੁਸਾਰ, ਇਨ੍ਹਾਂ ਦੇ ਪੁਰਾਣੇ ਵਰਜ਼ਨਾਂ ਵਿੱਚ ਗੰਭੀਰ ਸੁਰੱਖਿਆ ਖਾਮੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਦਾ ਫਾਇਦਾ ਉਠਾ ਕੇ ਹੈਕਰ ਤੁਹਾਡਾ ਕੀਮਤੀ ਡੇਟਾ ਚੋਰੀ ਕਰ ਸਕਦੇ ਹਨ।

ਕਿਵੇਂ ਹੋ ਸਕਦਾ ਹੈ ਹਮਲਾ? 
ਸਰਕਾਰੀ ਏਜੰਸੀ ਮੁਤਾਬਕ ਹੈਕਰ ਯੂਜ਼ਰਸ ਨੂੰ ਕਿਸੇ ਖ਼ਾਸ ਲਿੰਕ ਜਾਂ ਵੈੱਬ ਰਿਕਵੈਸਟ ਰਾਹੀਂ ਭਰਮਾ ਸਕਦੇ ਹਨ। ਜਿਵੇਂ ਹੀ ਕੋਈ ਯੂਜ਼ਰ ਉਸ ਲਿੰਕ ਨੂੰ ਖੋਲ੍ਹਦਾ ਹੈ, ਤਾਂ ਦੂਰ ਬੈਠਾ ਹਮਲਾਵਰ ਸਿਸਟਮ ਵਿੱਚੋਂ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਪਾਸਵਰਡ, ਨਿੱਜੀ ਡਾਟਾ ਅਤੇ ਬ੍ਰਾਊਜ਼ਿੰਗ ਹਿਸਟਰੀ ਕੱਢ ਸਕਦਾ ਹੈ। ਕੁਝ ਮਾਮਲਿਆਂ ਵਿੱਚ ਇਹ ਖਾਮੀ ਤੁਹਾਡੇ ਸਿਸਟਮ ਨੂੰ ਕ੍ਰੈਸ਼ ਵੀ ਕਰ ਸਕਦੀ ਹੈ।

ਕਿਹੜੇ ਯੂਜ਼ਰਸ ਨੂੰ ਹੈ ਜ਼ਿਆਦਾ ਖਤਰਾ? 
CERT-In ਅਤੇ ਮੋਜ਼ੀਲਾ ਅਨੁਸਾਰ, ਹੇਠ ਲਿਖੇ ਵਰਜ਼ਨ ਵਰਤਣ ਵਾਲੇ ਲੋਕ ਸਭ ਤੋਂ ਵੱਧ ਜੋਖਮ ਵਿੱਚ ਹਨ:
• Firefox: ਵਰਜ਼ਨ 147.0.2 ਤੋਂ ਪੁਰਾਣੇ।
• Thunderbird: ਵਰਜ਼ਨ 140.7.1 ਅਤੇ 147.0.1 ਤੋਂ ਪੁਰਾਣੇ।

ਬਚਾਅ ਲਈ ਤੁਰੰਤ ਕਰੋ ਇਹ ਕੰਮ 
ਸਰਕਾਰ ਨੇ ਯੂਜ਼ਰਸ ਨੂੰ ਆਪਣਾ ਬਚਾਅ ਕਰਨ ਲਈ ਤੁਰੰਤ ਹੇਠ ਲਿਖੇ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ:
1. ਤੁਰੰਤ ਅਪਡੇਟ ਕਰੋ: ਆਪਣੇ ਬ੍ਰਾਊਜ਼ਰ ਅਤੇ ਥੰਡਰਬਰਡ ਨੂੰ ਲੇਟੈਸਟ ਵਰਜ਼ਨ 'ਤੇ ਅਪਡੇਟ ਕਰੋ। ਕੰਪਿਊਟਰ ਯੂਜ਼ਰਸ 'About Firefox' ਸੈਕਸ਼ਨ ਵਿੱਚ ਜਾ ਕੇ ਨਵਾਂ ਅਪਡੇਟ ਇੰਸਟਾਲ ਕਰ ਸਕਦੇ ਹਨ।
2. ਅਨਜਾਣ ਲਿੰਕਾਂ ਤੋਂ ਬਚੋ: ਅਣਪਛਾਤੇ ਲੋਕਾਂ ਦੁਆਰਾ ਭੇਜੇ ਗਏ ਕਿਸੇ ਵੀ ਸ਼ੱਕੀ ਲਿੰਕ 'ਤੇ ਕਲਿੱਕ ਨਾ ਕਰੋ।
3. ਥਰਡ ਪਾਰਟੀ ਐਪਸ: ਕਿਸੇ ਵੀ ਗੈਰ-ਭਰੋਸੇਯੋਗ ਸਰੋਤ ਤੋਂ ਐਪਸ ਜਾਂ ਐਕਸਟੈਂਸ਼ਨਾਂ ਇੰਸਟਾਲ ਕਰਨ ਤੋਂ ਪਰਹੇਜ਼ ਕਰੋ।
ਮੋਜ਼ੀਲਾ ਨੇ ਇਨ੍ਹਾਂ ਸੁਰੱਖਿਆ ਖਾਮੀਆਂ ਨੂੰ ਠੀਕ ਕਰਨ ਲਈ ਨਵੇਂ ਸੁਰੱਖਿਆ ਪੈਚ ਜਾਰੀ ਕਰ ਦਿੱਤੇ ਹਨ, ਜਿਸ ਨਾਲ ਇਹ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News