ਪੁੱਤਰ ਦੇ ਲੋਭ ਵਿਚ ਅੰਨ੍ਹੀ ਮਾਂ ਦਾ ਕਾਰਾ, ਨਵਜੰਮੀ ਬੱਚੀ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ

Sunday, Jan 08, 2023 - 02:28 AM (IST)

ਪੁੱਤਰ ਦੇ ਲੋਭ ਵਿਚ ਅੰਨ੍ਹੀ ਮਾਂ ਦਾ ਕਾਰਾ, ਨਵਜੰਮੀ ਬੱਚੀ ਨੂੰ ਗਲ਼ਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ

ਲਾਤੂਰ (ਭਾਸ਼ਾ): ਮਹਾਰਾਸ਼ਟਰ ਵਿਚ ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਪੁੱਤਰ ਦੇ ਲੋਭ ਵਿਚ ਅੰਨ੍ਹੀ ਮਾਂ ਨੇ ਆਪਣੀ ਨਵਜੰਮੀ ਬੱਚੀ ਦਾ ਹੀ ਕਤਲ ਕਰ ਦਿੱਤਾ। ਔਰਤ ਦੇ ਘਰ ਪਹਿਲਾਂ ਵੀ ਇਕ ਧੀ ਸੀ ਤੇ ਦੂਜੀ ਵਾਰ ਵੀ ਜਦ ਉਸ ਦੇ ਘਰ ਧੀ ਨੇ ਹੀ ਜਨਮ ਲਿਆ ਤਾਂ ਉਸ ਨੇ 3 ਦਿਨਾਂ ਦੀ ਬੱਚੀ ਦਾ ਗਲ਼ ਘੁੱਟ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਇਕ ਹਫ਼ਤੇ 'ਚ ਤੀਜਾ ਸ਼ਰਮਨਾਕ ਕਾਰਾ: ਹੁਣ Go-First ਦੀ ਫਲਾਈਟ 'ਚ ਅਟੈਂਡੈਂਟ ਨਾਲ ਹੋਈ ਅਸ਼ਲੀਲਤਾ

ਘਟਨਾ ਮਹਾਰਾਸ਼ਟਰ ਦੇ ਲਾਤੂਰ ਦੀ ਹੈ। ਸ਼ਨਿੱਚਰਵਾਰ ਨੂੰ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਇਕ ਔਰਤ ਨੂੰ ਆਪਣੀ ਤਿੰਨ ਦਿਨਾਂ ਦੀ ਧੀ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਗੋਟੇਗਾਂਵ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ 25 ਸਾਲਾ ਔਰਤ ਨੇ 29 ਦਿਸੰਬਰ ਨੂੰ ਨਵਜੰਮੀ ਬੱਚੀ ਦਾ ਗਲ਼ਾ ਘੋਟ ਦਿੱਤਾ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਔਰਤ ਦੂਜੀ ਧੀ ਜੰਮਣ ਦੇ ਚਲਦਿਆਂ ਉਦਾਸ ਸੀ। ਸਬ ਇੰਸਪੈਕਟਰ ਕਿਸ਼ੋਰ ਕਾਂਬਲੇ ਨੇ ਕਿਹਾ ਕਿ ਬੱਚੀ ਦੀ ਮੌਤ ਦੀ ਜਾਂਚ ਤੋਂ ਬਾਅਦ ਔਰਤ ਨੂੰ ਸ਼ੁੱਕਰਵਾਰ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News