J&K Elections 2024 : ਦੁਪਹਿਰ 3 ਵਜੇ ਤੱਕ 56.01 ਫ਼ੀਸਦੀ ਵੋਟਿੰਗ

Tuesday, Oct 01, 2024 - 04:32 PM (IST)

ਜੰਮੂ (ਵਾਰਤਾ)- ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ 'ਚ ਮੰਗਲਵਾਰ ਨੂੰ 7 ਜ਼ਿਲ੍ਹਿਆਂ ਦੇ 40 ਚੋਣ ਖੇਤਰਾਂ 'ਚ 3 ਵਜੇ ਤੱਕ ਔਸਤਨ 56.01 ਫੀਸਦੀ ਵੋਟਿੰਗ ਹੋਈ। ਅਜੇ ਤੱਕ ਵੋਟਿੰਗ ਦੌਰਾਨ ਕਿਸੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਖ਼ਰਾਬ ਹੋਣ ਜਾਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ। ਚੋਣ ਕਮਿਸ਼ਨ ਮੁਤਾਬਕ ਬਾਂਦੀਪੋਰਾ 'ਚ ਵੋਟਰਾਂ ਨੂੰ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਬੀਆਂ ਲਾਈਨਾਂ 'ਚ ਖੜ੍ਹੇ ਦੇਖਿਆ ਗਿਆ। ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਚੰਗੇ ਮਾਹੌਲ 'ਚ ਨੇਪਰੇ ਚਾੜ੍ਹਨ ਲਈ ਕਮਿਸ਼ਨ ਨੇ ਹਰ ਸੰਭਵ ਪ੍ਰਬੰਧ ਕੀਤੇ ਹਨ। 

ਇਹ ਵੀ ਪੜ੍ਹੋ : J&K Elections 2024: ਆਖ਼ਰੀ ਪੜਾਅ ਲਈ ਵੋਟਿੰਗ ਅੱਜ, 415 ਉਮੀਦਵਾਰਾਂ ਚੋਣ ਮੈਦਾਨ 'ਚ

ਅਧਿਕਾਰੀਆਂ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ 7 ਜ਼ਿਲ੍ਹਿਆਂ ਦੀਆਂ 40 ਸੀਟਾਂ 'ਤੇ 39 ਲੱਖ ਤੋਂ ਵੱਧ ਵੋਟਰ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ 415 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿਧਾਨ ਸਭਾ ਹਲਕੇ 'ਚ ਸਭ ਤੋਂ ਵੱਧ 25 ਉਮੀਦਵਾਰ ਮੈਦਾਨ 'ਚ ਹਨ, ਜਦੋਂ ਕਿ ਜੰਮੂ ਜ਼ਿਲ੍ਹੇ ਦੇ ਅਖਨੂਰ ਵਿਧਾਨ ਸਭਾ ਹਲਕੇ 'ਚ ਇਸ ਪੜਾਅ 'ਚ ਸਿਰਫ਼ ਤਿੰਨ ਉਮੀਦਵਾਰਾਂ 'ਚ ਹੀ ਮੁਕਾਬਲਾ ਹੋਵੇਗਾ। ਹਰ ਪੋਲਿੰਗ ਸਟੇਸ਼ਨ 'ਤੇ ਬਹੁ-ਪੱਧਰੀ ਸੁਰੱਖਿਆ ਘੇਰਾਬੰਦੀ ਕੀਤੀ ਗਈ ਹੈ ਤਾਂ ਜੋ ਡਰ-ਮੁਕਤ ਮਾਹੌਲ 'ਚ ਵੋਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੁੱਲ 90 ਸੀਟਾਂ 'ਚੋਂ 24 ਅਤੇ 26 ਸੀਟਾਂ 'ਤੇ 18 ਸਤੰਬਰ ਅਤੇ 25 ਸਤੰਬਰ ਨੂੰ ਪਹਿਲੇ ਦੋ ਗੇੜਾਂ ਦੀ ਵੋਟਿੰਗ ਸ਼ਾਂਤੀਪੂਰਵਕ ਪੂਰੀ ਹੋਈ। ਪਹਿਲੇ ਪੜਾਅ 'ਚ 61.38 ਫੀਸਦੀ ਅਤੇ ਦੂਜੇ ਪੜਾਅ 'ਚ 57.31 ਫੀਸਦੀ ਵੋਟਿੰਗ ਹੋਈ। ਚੋਣ ਨਤੀਜੇ 08 ਅਕਤੂਬਰ ਨੂੰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News