ਮਾਨਸੂਨ ਦੇ ਡਰੋਂ ਕਿਸਾਨਾਂ ਨੇ ਮੱਕੀ-ਝੋਨੇ ਤੋਂ ਮੋੜਿਆ ਮੂੰਹ, ਸੋਇਆਬੀਨ ਤੇ ਦਾਲਾਂ ਦੀ ਵਧੇਗੀ ਬਿਜਾਈ!
Wednesday, May 13, 2026 - 12:16 PM (IST)
ਨਵੀਂ ਦਿੱਲੀ (ਬਿਊਰੋ): ਆਉਣ ਵਾਲੇ ਸਾਉਣੀ (ਖਰੀਫ) ਦੇ ਸੀਜ਼ਨ ਵਿੱਚ ਦੇਸ਼ ਦੇ ਖੇਤੀਬਾੜੀ ਖੇਤਰ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮਾਨਸੂਨ ਦੀ ਬੇਰੁਖ਼ੀ ਅਤੇ ਖਾਦਾਂ ਦੀ ਸੰਭਾਵਿਤ ਕਿੱਲਤ ਦੇ ਡਰੋਂ ਕਿਸਾਨ ਇਸ ਵਾਰ ਝੋਨੇ ਅਤੇ ਮੱਕੀ ਦੀ ਬਜਾਏ ਸੋਇਆਬੀਨ, ਉੜਦ ਅਤੇ ਮਸਰ ਵਰਗੀਆਂ ਫ਼ਸਲਾਂ ਨੂੰ ਤਰਜੀਹ ਦੇ ਸਕਦੇ ਹਨ। ਵਪਾਰੀਆਂ ਅਤੇ ਬੀਜ ਕੰਪਨੀਆਂ ਅਨੁਸਾਰ, ਇਸ ਵਾਰ ਖੇਤੀ ਦੇ ਰਕਬੇ ਵਿੱਚ ਵੱਡੀ ਹੇਰਾਫੇਰੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਸੋਇਆਬੀਨ ਦੀਆਂ ਵਧਦੀਆਂ ਕੀਮਤਾਂ ਨੇ ਖਿੱਚਿਆ ਧਿਆਨ
ਪਿਛਲੇ ਸਾਲਾਂ ਦੌਰਾਨ ਇਥਾਨੋਲ ਪ੍ਰੋਗਰਾਮ ਕਾਰਨ ਮੱਕੀ ਦੇ ਰਕਬੇ ਵਿੱਚ ਭਾਰੀ ਵਾਧਾ ਹੋਇਆ ਸੀ, ਪਰ ਸਾਲ 2026-27 ਦੇ ਫ਼ਸਲੀ ਚੱਕਰ ਵਿੱਚ ਇਹ ਰੁਝਾਨ ਉਲਟਾ ਹੁੰਦਾ ਨਜ਼ਰ ਆ ਰਿਹਾ ਹੈ। 'ਆਈ-ਗ੍ਰੇਨ ਇੰਡੀਆ' ਦੇ ਰਾਹੁਲ ਚੌਹਾਨ ਅਨੁਸਾਰ, ਸੋਇਆਬੀਨ ਦੀਆਂ ਕੀਮਤਾਂ ਇਸ ਸਮੇਂ ਘੱਟੋ-ਘੱਟ ਸਮਰਥਨ ਮੁੱਲ (MSP) ਤੋਂ ਕਾਫੀ ਉੱਪਰ ਹਨ। ਇਸ ਤੋਂ ਇਲਾਵਾ ਸੋਇਆਬੀਨ ਘੱਟ ਮੀਂਹ ਵਿੱਚ ਵੀ ਚੰਗੀ ਪੈਦਾਵਾਰ ਦੇਣ ਵਾਲੀ ਇੱਕ ਮਜ਼ਬੂਤ ਫ਼ਸਲ ਮੰਨੀ ਜਾਂਦੀ ਹੈ, ਜਿਸ ਕਾਰਨ ਕਿਸਾਨ ਇਸ ਵੱਲ ਖਿੱਚੇ ਜਾ ਰਹੇ ਹਨ।
ਇਹ ਵੀ ਪੜ੍ਹੋ - ਸ਼ਰਾਬ ਦੇ 717 ਠੇਕੇ ਹੋਣਗੇ ਬੰਦ, ਸਕੂਲਾਂ-ਮੰਦਰਾਂ ਨੇੜੇ ਨਹੀਂ ਵਿਕੇਗੀ ਦਾਰੂ, CM ਵਿਜੇ ਦਾ ਵੱਡਾ ਐਕਸ਼ਨ
ਖਾਦਾਂ ਦੀ ਕਿੱਲਤ ਅਤੇ ਪੱਛਮੀ ਏਸ਼ੀਆ ਦਾ ਸੰਕਟ
ਮੱਕੀ ਦੀ ਫ਼ਸਲ ਨੂੰ ਭਰਪੂਰ ਪੌਸ਼ਟਿਕ ਤੱਤਾਂ ਅਤੇ ਖਾਦਾਂ ਦੀ ਲੋੜ ਹੁੰਦੀ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਖਾਦਾਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਅਜਿਹੇ ਵਿੱਚ ਕਿਸਾਨ ਅਜਿਹੀਆਂ ਫ਼ਸਲਾਂ ਚੁਣਨਾ ਚਾਹੁੰਦੇ ਹਨ, ਜਿਨ੍ਹਾਂ ਵਿੱਚ ਖਾਦਾਂ ਦੀ ਵਰਤੋਂ ਘੱਟ ਹੋਵੇ। ਲੰਬੇ ਸਮੇਂ ਦੀ ਫ਼ਸਲ ਹੋਣ ਕਾਰਨ ਕਿਸਾਨ ਕਪਾਹ ਵੱਲ ਵੀ ਰੁਖ਼ ਕਰ ਸਕਦੇ ਹਨ। ਉੜਦ ਅਤੇ ਮਸਰ ਵਰਗੀਆਂ ਦਾਲਾਂ ਨੂੰ ਮਿੱਟੀ ਦੇ ਬਹੁਤੇ ਪੌਸ਼ਟਿਕ ਤੱਤਾਂ ਦੀ ਲੋੜ ਨਹੀਂ ਹੁੰਦੀ, ਜਿਸ ਕਾਰਨ ਇਹ ਕਿਸਾਨਾਂ ਦੀ ਪਸੰਦ ਬਣ ਰਹੀਆਂ ਹਨ। ਹਾਲਾਂਕਿ ਦਾਲਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਹੈ (ਦਸੰਬਰ 2023 ਵਿੱਚ ਦਾਲਾਂ ਦੀ ਮਹਿੰਗਾਈ ਦਰ 20.73% ਦੇ ਰਿਕਾਰਡ ਪੱਧਰ 'ਤੇ ਸੀ), ਫਿਰ ਵੀ ਕਿਸਾਨ 'ਤੁਅਰ' ਦੀ ਬਿਜਾਈ ਤੋਂ ਕਤਰਾ ਸਕਦੇ ਹਨ। ਇਸ ਦਾ ਮੁੱਖ ਕਾਰਨ ਤੁਅਰ ਦੀ ਫ਼ਸਲ 'ਤੇ ਮੌਸਮ ਦੀ ਮਾਰ ਅਤੇ ਕੀੜਿਆਂ ਦੇ ਹਮਲੇ ਦਾ ਜ਼ਿਆਦਾ ਖਤਰਾ ਹੋਣਾ ਹੈ।
ਇਹ ਵੀ ਪੜ੍ਹੋ - Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ Alert
ਪੀਐਮ ਮੋਦੀ ਦੀ 50% ਖਾਦ ਘਟਾਉਣ ਦੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਲ ਹੀ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਸਾਇਣਕ ਖਾਦਾਂ ਦੀ ਵਰਤੋਂ ਵਿੱਚ 50 ਫੀਸਦੀ ਤੱਕ ਦੀ ਕਟੌਤੀ ਕਰਨ। ਪੀਐਮ ਦੀ ਇਸ ਅਪੀਲ ਅਤੇ ਗਲੋਬਲ ਬਾਜ਼ਾਰ ਵਿੱਚ ਖਾਦਾਂ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਨੂੰ ਫ਼ਸਲੀ ਚੱਕਰ ਬਦਲਣ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
