ਪੈ ਗਿਆ ਪੈਸਿਆਂ ਦਾ ਮੀਂਹ! ਦਰੱਖ਼ਤ ਤੋਂ ਡਿੱਗਣ ਲੱਗੇ ਨੋਟ ਹੀ ਨੋਟ, ਸ਼ਿਮਲਾ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ

Thursday, Nov 12, 2026 - 03:03 PM (IST)

ਪੈ ਗਿਆ ਪੈਸਿਆਂ ਦਾ ਮੀਂਹ! ਦਰੱਖ਼ਤ ਤੋਂ ਡਿੱਗਣ ਲੱਗੇ ਨੋਟ ਹੀ ਨੋਟ, ਸ਼ਿਮਲਾ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ

ਸ਼ਿਮਲਾ : ਸ਼ਿਮਲਾ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ, ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਨੋਟਾਂ ਦੀ ਵਰਖਾ ਹੁੰਦੀ ਦਿਖਾਈ ਦਿੱਤੀ। ਇਸ ਦ੍ਰਿਸ਼ ਨੂੰ ਦੇਖਦੇ ਸਾਰ ਸਾਰੇ ਲੋਕਾਂ ਦੇ ਹੋਸ਼ ਉੱਡ ਗਏ। ਦਫ਼ਤਰ ਦੇ ਬਾਹਰ ਇਕ ਬਾਂਦਰ ਦਰਖੱਤ 'ਤੇ ਚੜ੍ਹ ਗਿਆ ਅਤੇ ਇਕ ਬੈਗ 'ਚ ਪਏ ਹਜ਼ਾਰਾਂ ਰੁਪਏ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਘਟਨਾ ਨਾਲ ਪੀੜਤ ਵਿਅਕਤੀ ਦਾ ਬਹੁਤ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ: ਖਾਤਿਆਂ 'ਚ ਆ ਗਏ 1100 ਰੁਪਏ! ਪੈਨਸ਼ਨਧਾਰਕਾਂ ਨੂੰ ਛੱਠ ਪੂਜਾ ਤੋਂ ਪਹਿਲਾਂ CM ਚੌਧਰੀ ਦਾ ਤੋਹਫ਼ਾ

ਮਿਲੀ ਜਾਣਕਾਰੀ ਮੁਤਾਬਕ ਬਾਂਦਰ ਨੇ ਇਹ ਪੈਸੇ ਇਕ ਵਿਅਕਤੀ ਦੇ ਚੁੱਕੇ ਸਨ। ਇਸ ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਕੋਲ 81,800 ਰੁਪਏ ਸਨ, ਜੋ ਉਹ ਬੈਂਕ ਲੈ ਕੇ ਜਾ ਰਿਹਾ ਸੀ। ਰਾਸਤੇ ਵਿਚ ਬਾਂਦਰ ਨੇ ਵਿਅਕਤੀ ਕੋਲੋ ਸਾਰੇ ਪੈਸੇ ਖੋਹ ਅਤੇ ਦੱਰਖਤ 'ਤੇ ਚੜ੍ਹ ਗਿਆ, ਜਿਸ ਤੋਂ ਬਾਅਦ ਉਸ ਨੇ ਪੈਸੇ ਹੋਲੀ-ਹੋਲੀ ਕਰਕੇ ਹੇਠਾਂ ਸੁੱਟਣੇ ਸ਼ੁਰੂ ਕਰ ਦਿੱਤੇ। ਬਾਂਦਰ ਵਲੋਂ ਆਸਮਾਨ ਵਿਚੋਂ ਕੀਤੀ ਜਾਣ ਵਾਲੀ ਨੋਟਾਂ ਦੀ ਵਰਖਾ ਦਾ ਦ੍ਰਿਸ਼ ਦੇਖ ਕੇ ਲੋਕ ਹੈਰਾਨ ਹੋ ਗਏ। ਇਸ ਦੌਰਾਨ ਬਾਂਦਰ ਕਈ ਨੋਟ ਫਾੜ ਕੇ ਵੀ ਸੁੱਟ ਰਿਹਾ ਸੀ। 

ਇਹ ਵੀ ਪੜ੍ਹੋ: ਮੁੜ ਆਨਲਾਈਨ ਲੱਗਣਗੀਆਂ ਕਲਾਸਾਂ ! GRAP-3 ਹੋਇਆ ਲਾਗੂ, ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਚਲਾਉਣ ਦੇ ਆਦੇਸ਼

ਦੂਜੇ ਪਾਸੇ ਆਪਣੇ ਪੈਸਿਆਂ ਨੂੰ ਆਸਮਾਨ ਵਿਚ ਉੱਡਦਾ ਦੇਖ ਵਿਅਕਤੀ ਮੱਥੇ 'ਤੇ ਹੱਥ ਮਾਰਨ ਲੱਗ ਗਿਆ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਸਾਰੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਪੀੜਤ ਨੂੰ ਵਾਪਸ ਕਰ ਦਿੱਤੇ। ਪੈਸੇ ਮਿਲਣ ਮਗਰੋਂ ਜਦੋਂ ਪੀੜਤ ਵਿਅਕਤੀ ਨੇ ਨੋਟਾਂ ਦੀ ਗਿਣਤੀ ਕੀਤੀ ਤਾਂ ਉਸ ਵਿਚੋਂ 1500 ਘੱਟ ਸਨ। ਬਾਂਦਰ ਵਲੋਂ ਕੀਤੀ ਗਈ ਇਕ ਹਰਕਤ ਨਾਲ ਉਸ ਦਾ ਬਹੁਤ ਨੁਕਸਾਨ ਹੋਇਆ ਅਤੇ ਲੋਕਾਂ ਵਿਚ ਸਨਸਨੀ ਫੈਲ ਗਈ।

ਇਹ ਵੀ ਪੜ੍ਹੋ: ਹੈਲੀਕਾਪਟਰ 'ਚ ਲਾੜੀ ਦੀ ਸ਼ਾਹੀ ਐਂਟਰੀ! ਦਾਜ ਸਿਰਫ਼ 1 ਰੁਪਿਆ, ਹਰ ਪਾਸੇ ਵਿਆਹ ਦੇ ਹੋ ਰਹੇ ਚਰਚੇ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News