ਮਨੀ ਲਾਂਡਰਿੰਗ: ਈ.ਡੀ ਖਿਲਾਫ ਹਾਈਕੋਰਟ ਪਹੁੰਚੇ ਰਾਬਰਟ ਵਾਡਰਾ

Wednesday, Mar 20, 2019 - 06:58 PM (IST)

ਮਨੀ ਲਾਂਡਰਿੰਗ: ਈ.ਡੀ ਖਿਲਾਫ ਹਾਈਕੋਰਟ ਪਹੁੰਚੇ ਰਾਬਰਟ ਵਾਡਰਾ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਨੇ ਮਨੀ ਲਾਂਡਰਿੰਗ ਮਾਮਲੇ 'ਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੂੰ ਦਰਜ ਕੀਤੀ ਐੱਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਹੈ। ਜਾਂਚ ਏਜੰਸੀ ਇਸ ਮਾਮਲੇ 'ਚ ਉਨ੍ਹਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਰਾਬਰਟ ਵਾਡਰਾ ਮਨੀ ਲਾਂਡਰਿੰਗ ਐਂਟੀ ਮਨੀ ਲਾਂਡਰਿੰਗ ਕਾਨੂੰਨ (ਪੀ.ਐੱਮ.ਐੱਲ.ਏ.) 2002 ਦੇ ਵੱਖ ਵੱਖ ਪ੍ਰਬੰਧਾਂ ਨੂੰ ਅਸੰਵਿਧਾਨਿਕ ਐਲਾਨ ਕਰਨ ਦੀ ਮੰਗ ਕੀਤੀ ਹੈ। ਵਾਡਰਾ ਦੀ ਇਸ ਅਰਜੀ 'ਤੇ 25 ਮਾਰਚ ਨੂੰ ਸੁਣਵਾਈ ਹੋਣੀ ਹੈ।

ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਵਾਡਰਾਂ ਨੂੰ ਗ੍ਰਿਫਤਾਰੀ ਤੋਂ ਮਿਲੇ ਆਖਰੀ ਸੁਰੱਖਿਆ ਦੀ ਮਿਆਦ 25 ਤਕ ਵਧਾ ਦਿੱਤੀ ਸੀ। ਈ.ਡੀ. ਦਾ ਮਾਮਲਾ ਲੰਡਨ ਦੇ 12 ਬ੍ਰਾਇੰਸਟਨ ਸਕਵਾਇਰ ਸਥਿਤ 19 ਲੱਖ ਪੌਂਡ ਦੀ ਇਕ ਜ਼ਾਇਦਾਦ ਦੀ ਖ੍ਰੀਦ 'ਚ ਧਨਸੋਧ ਦੇ ਦੋਸ਼ਾਂ ਨਾਲ ਜੁੜਿਆ ਹੈ। ਇਹ ਜ਼ਾਇਦਾਦ ਕਥਿਤ ਤੌਰ 'ਤੇ ਵਾਡਰਾ ਦੀ ਹੈ।


author

Inder Prajapati

Content Editor

Related News