ਮੋਦੀ ਨੇ ਮਿਸਰ ਦੇ ਆਪਣੇ ਹਮਰੁਤਬਾ, ਚੋਟੀ ਦੇ ਮੰਤਰੀਆਂ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

Sunday, Jun 25, 2023 - 12:06 AM (IST)

ਮੋਦੀ ਨੇ ਮਿਸਰ ਦੇ ਆਪਣੇ ਹਮਰੁਤਬਾ, ਚੋਟੀ ਦੇ ਮੰਤਰੀਆਂ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

ਕਾਹਿਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸਰ 'ਚ 'ਇੰਡੀਆ ਯੂਨਿਟ' ਨਾਲ ਆਪਣੀ ਪਹਿਲੀ ਬੈਠਕ 'ਚ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। 'ਇੰਡੀਆ ਯੂਨਿਟ' ਮਿਸਰ ਦੇ ਪ੍ਰਧਾਨ ਮੰਤਰੀ ਮੁਸਤਫਾ ਮੈਡਬੌਲੀ ਦੀ ਅਗਵਾਈ ਵਾਲੇ ਚੋਟੀ ਦੇ ਮੰਤਰੀਆਂ ਦਾ ਸਮੂਹ ਹੈ।

ਇਹ ਵੀ ਪੜ੍ਹੋ : ਵੈਗਨਰ ਆਰਮੀ ਦੀ ਬਗਾਵਤ 'ਤੇ ਪੁਤਿਨ ਦੀ ਵੰਗਾਰ- ਯੇਵਗੇਨੀ ਨੇ ਪਿੱਠ 'ਚ ਮਾਰਿਆ ਛੁਰਾ, ਫ਼ੌਜੀ ਬਗਾਵਤ ਨੂੰ ਕੁਚਲ ਦੇਣਗੇ

ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ 3 ਦਿਨਾ ਦੌਰੇ ਤੋਂ ਬਾਅਦ ਸ਼ਨੀਵਾਰ ਦੁਪਹਿਰ ਬਾਅਦ ਮਿਸਰ ਪਹੁੰਚੇ। ਮੈਡਬੌਲੀ ਦੀ ਅਗਵਾਈ ਵਾਲੇ ਮਿਸਰ ਦੇ ਮੰਤਰੀ ਮੰਡਲ ਦੇ 7 ਮੈਂਬਰ ਮੋਦੀ ਨਾਲ ਮੀਟਿੰਗ ਵਿੱਚ ਮੌਜੂਦ ਸਨ। ਮੋਦੀ ਨੇ ਇਕ ਸਮਰਪਿਤ ਉੱਚ-ਪੱਧਰੀ ਭਾਰਤ ਯੂਨਿਟ ਸਥਾਪਤ ਕਰਨ ਲਈ ਮਿਸਰ ਦਾ ਧੰਨਵਾਦ ਕੀਤਾ ਅਤੇ ਸਰਕਾਰ ਦੇ ਸਟੈਂਡ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : 'ਯੇ ਦੋਸਤੀ ਹਮ ਨਹੀਂ ਤੋੜੇਂਗੇ...', ਮਿਸਰ ਦੀ ਔਰਤ ਨੇ PM ਮੋਦੀ ਨੂੰ ਸੁਣਾਇਆ ਫ਼ਿਲਮ Sholay ਦਾ ਗੀਤ, ਦੇਖੋ Video

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, "ਵਪਾਰ ਅਤੇ ਨਿਵੇਸ਼, ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ, ਸੂਚਨਾ ਟੈਕਨਾਲੋਜੀ, ਡਿਜੀਟਲ ਲੈਣ-ਦੇਣ ਪਲੇਟਫਾਰਮ, ਦਵਾਈ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਲਈ ਚਰਚਾ ਹੋਈ।" ਜ਼ਿਕਰਯੋਗ ਹੈ ਕਿ ਮਿਸਰ ਅਫ਼ਰੀਕੀ ਮਹਾਦੀਪ 'ਚ ਭਾਰਤ ਦਾ ਸਭ ਤੋਂ ਮਹੱਤਵਪੂਰਨ ਵਪਾਰਕ ਭਾਈਵਾਲ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News