ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ ''ਚ ਮੋਦੀ ਸਰਕਾਰ, Intel, TSMC ਨਾਲ ਕਰ ਰਹੀ ਗੱਲਬਾਤ

Wednesday, May 11, 2022 - 01:20 AM (IST)

ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ ''ਚ ਮੋਦੀ ਸਰਕਾਰ, Intel, TSMC ਨਾਲ ਕਰ ਰਹੀ ਗੱਲਬਾਤ

ਇੰਟਰਨੈਸ਼ਨਲ ਡੈਸਕ : ਭਾਰਤ ਨੇ ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ 'ਚ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਭਾਰਤ ਸਰਕਾਰ ਲੋਕਲ ਆਪ੍ਰੇਸ਼ਨ ਸ਼ੁਰੂ ਕਰਨ ਲਈ ਵਿਸ਼ਵੀ ਚਿਪਮੇਕਰ ਕੰਪਨੀ ਇੰਟੇਲ ਕਾਰਪ (Intel Corp.) ਗਲੋਬਲ ਫਾਊਂਡਰੀ ਇੰਕ (Global Foundries Inc) ਅਤੇ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ ਦੇ ਨਾਲ ਗੱਲਬਾਤ ਕਰ ਰਹੀ ਹੈ। ਹੁਣ ਤੱਕ ਸੈਮੀਕੰਡਕਟਰ ਦੀ ਮਾਰਕੀਟ 'ਤੇ ਅਮਰੀਕਾ, ਤਾਈਵਾਨ ਜਿਹੇ ਦੇਸ਼ਾਂ ਦੀਆਂ ਕੁਝ ਕੰਪਨੀਆਂ ਦਾ ਹੀ ਦਬਦਬਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਹਰੇਕ ਜ਼ਿਲ੍ਹੇ 'ਚ ਸਿੰਗਲ ਵਿੰਡੋ ਸਥਾਪਿਤ ਕਰਨ ਦਾ ਐਲਾਨ

ਸਰਕਾਰ ਦਾ ਕਹਿਣਾ ਹੈ ਕਿ ਭਾਰਤ ਦੇ 76,000 ਕਰੋੜ ਰੁਪਏ ਦੀ ਸੈਮੀਕੰਡਕਟਰ ਯੋਜਨਾ ਦੇ ਐਲਾਨ ਤੋਂ ਬਾਅਦ ਬਹੁਤ ਸਾਰੇ ਸੈਮੀਕੰਡਕਟਰ ਨਿਰਮਾਤਾ ਦੇਸ਼ ਵਿੱਚ ਵੱਡੀ ਪੂੰਜੀ ਨਿਵੇਸ਼ ਕਰਨ ਲਈ ਤਿਆਰ ਹਨ। ਖ਼ਬਰਾਂ ਮੁਤਾਬਕ ਸੂਚਨਾ ਟੈਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੇ ਇਸ ਵਿੱਚ ਬਹੁਤ ਦਿਲਚਸਪੀ ਦਿਖਾਈ ਹੈ। ਸਰਕਾਰ ਇਹ ਦੇਖਣਾ ਚਾਹੇਗੀ ਕਿ ਇੰਟੇਲ, ਟੀਐੱਸਐੱਮਸੀ, ਸੈਮਸੰਗ ਅਤੇ ਹੋਰ ਟੈਕਨਾਲੋਜੀ ਕੰਪਨੀਆਂ ਦੇਸ਼ ਵਿੱਚ ਨਿਵੇਸ਼ ਕਰਨ।

ਇਹ ਵੀ ਪੜ੍ਹੋ : ਸਿੱਖਿਆ ਪ੍ਰਣਾਲੀ 'ਚ ਵਿਆਪਕ ਸੁਧਾਰ ਲਈ ਸਰਕਾਰੀ ਅਧਿਆਪਕਾਂ ਤੋਂ ਸੁਝਾਅ ਲੈਣ ਵਾਸਤੇ ਆਨਲਾਈਨ ਪੋਰਟਲ ਲਾਂਚ

ਖਬਰਾਂ ਅਨੁਸਾਰ ਚੰਦਰਸ਼ੇਖਰ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਨਿਵੇਸ਼ ਦੀਆਂ ਆਕਰਸ਼ਕ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਸਾਰੇ ਪ੍ਰਮੁੱਖ ਸੈਮੀਕੰਡਕਟਰ ਨਿਰਮਾਤਾਵਾਂ ਦਾ ਸਵਾਗਤ ਕਰਨ ਦੀ ਉਮੀਦ ਕਰ ਰਿਹਾ ਹੈ। ਇਹ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਦੀ 76,000 ਕਰੋੜ ਰੁਪਏ ਦੀ ਪਹਿਲਕਦਮੀ ਤੋਂ ਬਾਅਦ ਗਲੋਬਲ ਕੰਪਨੀਆਂ ਦੀ ਦਿਲਚਸਪੀ ਬਹੁਤ ਜ਼ਿਆਦਾ ਹੈ ਅਤੇ ਉਹ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੰਭੀਰ ਹਨ।

ਇਹ ਵੀ ਪੜ੍ਹੋ : Pfizer VP Rady Johnson ਨੂੰ ਧੋਖਾਧੜੀ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ?


author

Mukesh

Content Editor

Related News