ਮੋਦੀ ਸਰਕਾਰ ਨੂੰ ਰੋਕਣ ਲਈ 2019 'ਚ ਮਹਾਗਠਜੋੜ ਜ਼ਰੂਰੀ-ਰਾਹੁਲ

Wednesday, Jun 13, 2018 - 10:38 AM (IST)

ਮੋਦੀ ਸਰਕਾਰ ਨੂੰ ਰੋਕਣ ਲਈ 2019 'ਚ ਮਹਾਗਠਜੋੜ ਜ਼ਰੂਰੀ-ਰਾਹੁਲ

ਨਵੀਂ ਦਿੱਲੀ— ਮਹਾਰਾਸ਼ਟਰ ਦੇ ਦੌਰੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਵਿਰੋਧੀ ਦਲਾਂ ਦਾ ਮਹਾਗਠਜੋੜ ਬਣੇ, ਅਜਿਹੀ ਭਾਵਨਾ ਨਾ ਕੇਵਲ ਨੇਤਾਵਾਂ ਦੀ ਸਗੋਂ ਜਨਤਾ ਦੀ ਵੀ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਆਵਾਜ਼ਾਂ ਨੂੰ ਇਕ ਸਾਥ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਹਾਗਠਜੋੜ ਬਣੇ ਜੋ ਭਾਜਪਾ, ਆਰ.ਐਸ.ਐਸ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰ ਸਕੇ। ਗਾਂਧੀ ਨੇ ਕਿਹਾ ਕਿ ਦੁਨੀਆਂ 'ਚ ਕੱਚੇ ਤੇਲ ਦੀ ਕੀਮਤ ਘੱਟ ਹੋਈ ਹੈ, ਫਿਰ ਵੀ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪੈਟਰੋਲ-ਡੀਜ਼ਲ ਨੂੰ ਜੀ.ਐਸ.ਟੀ ਦੇ ਦਾਇਰੇ 'ਚ ਲਿਆਉਣ ਦੀ ਮੰਗ ਕੀਤੀ ਹੈ। ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੇਸ਼ ਦੇ ਵੱਡੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਅਮੀਰਾਂ ਲਈ ਕੰਮ ਕਰ ਰਹੀ ਹੈ ਅਤੇ ਗਰੀਬਾਂ ਦਾ ਪੈਸਾ ਅਮੀਰਾਂ ਨੂੰ ਦੇ ਰਹੀ ਹੈ। ਜੀ.ਐਸ.ਟੀ ਨੂੰ ਲੈ ਕੇ ਰਾਹੁਲ ਨੇ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਗੱਬਰ ਸਿੰਘ ਟੈਕਸ ਨਾਲ ਪੂਰਾ ਦੇਸ਼ ਦੁੱਖੀ ਹੈ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਰੋਕਣ ਲਈ 2019 'ਚ ਗਠਜੋੜ ਜ਼ਰੂਰੀ ਹੋ ਗਿਆ ਹੈ। 
ਰਾਹੁਲ ਗਾਂਧੀ ਅੱਜ ਮਹਾਰਾਸ਼ਟਰ ਦੇ ਚੰਦਰਪੁਰ ਦੇ ਨਾਂਦੇੜ ਪਿੰਡ 'ਚ ਕਿਸਾਨਾ ਨਾਲ ਚੌਪਾਲ 'ਤੇ ਚਰਚਾ ਕਰਨਗੇ। ਉਹ ਇੱਥੇ ਐਚ.ਐਮ.ਟੀ ਝੋਨਾ ਖੋਜੀ ਅਤੇ ਸਵਰਗੀ ਖੇਤੀ ਵਿਗਿਆਨਕ ਦਾਦਾਜੀ ਖੋਬ੍ਰਾਗੜੇ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਸ਼ਰਧਾਜਲੀ ਦੇਣਗੇ।


Related News