ਮੋਦੀ ਸਰਕਾਰ ਨੇ ਭਾਰਤ ਨੂੰ 2029 ਤੱਕ ਨਸ਼ਾ ਮੁਕਤ ਬਣਾਉਣ ਦਾ ਰੋਡਮੈਪ ਕੀਤਾ ਤਿਆਰ : ਅਮਿਤ ਸ਼ਾਹ

Sunday, Sep 06, 2026 - 05:32 PM (IST)

ਮੋਦੀ ਸਰਕਾਰ ਨੇ ਭਾਰਤ ਨੂੰ 2029 ਤੱਕ ਨਸ਼ਾ ਮੁਕਤ ਬਣਾਉਣ ਦਾ ਰੋਡਮੈਪ ਕੀਤਾ ਤਿਆਰ : ਅਮਿਤ ਸ਼ਾਹ

ਪਣਜੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੀਚਾ ਹੈ ਕਿ ਨਸ਼ਾ-ਮੁਕਤ ਯੁਵਾ ਸ਼ਕਤੀ 2047 'ਚ 'ਵਿਕਸਿਤ ਭਾਰਤ' ਦੀ ਅਗਵਾਈ ਕਰੇ ਅਤੇ ਇਸ ਸਿਲਸਿਲੇ 'ਚ ਕੇਂਦਰ ਸਰਕਾਰ ਨੇ 2029 ਤੱਕ ਭਾਰਤ ਨੂੰ ਨਸ਼ਾ-ਮੁਕਤ ਬਣਾਉਣ ਲਈ ਇਕ ਰੋਡਮੈਪ ਤਿਆਰ ਕੀਤਾ ਹੈ। ਸ਼ਾਹ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕਰਨ ਲਈ ਮੋਦੀ ਸਰਕਾਰ ਦੇਸ਼ ਨੂੰ ਨਸ਼ਾ-ਮੁਕਤ ਬਣਾਉਣ ਲਈ ਵਚਨਬੱਧ ਹੈ, ਠੀਕ ਓਹਦਾਂ ਹੀ ਜਿੱਦਾਂ ਉਸ ਨੇ ਨਕਸਲਵਾਦ ਅਤੇ ਅੱਤਵਾਦ ਦੀ ਸਮੱਸਿਆ ਨੂੰ ਖਤਮ ਕਰਨ ਲਈ ਕੰਮ ਕੀਤਾ ਹੈ।

ਸ਼ਾਹ ਨੇ ਕਿਹਾ,''ਨਰਿੰਦਰ ਮੋਦੀ ਦਾ ਟੀਚਾ ਹੈ ਕਿ ਨਸ਼ਾ-ਮੁਕਤ ਯੁਵਾ ਸ਼ਕਤੀ 2047 'ਚ ਵਿਕਸਿਤ ਭਾਰਤ ਦੀ ਅਗਵਾਈ ਕਰੇ।'' ਉਨ੍ਹਾਂ ਕਿਹਾ,''ਸਾਲ 2014 ਤੋਂ ਪਹਿਲੇ ਨਸ਼ੀਲੇ ਪਦਾਰਥਾਂ ਖਿਲਾਫ ਲੜਾਈ ਜ਼ਿਆਦਾਤਰ ਛੋਟੀਆਂ ਇਕਾਈਆਂ ਵਲੋਂ ਅਤੇ ਵੱਖ ਰਹਿ ਕੇ ਲੜੀਆਂ ਜਾਂਦੀਆਂ ਸਨ। ਏਜੰਸੀਆਂ ਹਮੇਸ਼ਾ ਛੋਟੇ-ਮੋਟੇ ਦੋਸ਼ੀਆਂ ਨੂੰ ਫੜ ਕੇ ਹੀ ਸੰਤੁਸ਼ਟ ਹੋ ਜਾਂਦੀ ਸੀ। ਸਾਡੀ ਸਰਕਾਰ ਇਸ ਲੜਾਈ ਨੂੰ ਰਾਸ਼ਟਰੀ ਸੁਰੱਖਿਆ ਦੇ ਲਿਹਾਜ ਨਾਲ ਪਹਿਲ ਬਣਾ ਰਹੀ ਹੈ।'' ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ 'ਚ, ਅੱਤਵਾਦ 'ਚ ਕਮੀ ਆਉਣ ਤੋਂ ਬਾਅਦ ਜੰਮੂ ਕਸ਼ਮੀਰ ਤਰੱਕੀ ਅਤੇ ਵਿਕਾਸ ਦੀ ਰਾਹ 'ਤੇ ਹੈ ਅਤੇ ਉੱਥੇ ਅੱਤਵਾਦ ਹੌਲੀ-ਹੌਲੀ ਖ਼ਤਮ ਹੋਣ ਦੇ ਕਰੀਬ ਹੈ।

ਸ਼ਾਹ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਦੇ ਬਾਅਦ ਤੋਂ ਵੱਖਵਾਦ ਦੀ ਭਾਵਨਾ ਘੱਟ ਹੋਈ ਹੈ। ਉਨ੍ਹਾਂ ਕਿਹਾ,''ਮੋਦੀ ਸਰਕਾਰ ਨੇ ਅੰਦਰੂਨੀ ਸੁਰੱਖਿਆ ਨੂੰ ਬਿਹਤਰ ਅਤੇ ਮਜ਼ਬੂਤ ਬਣਾਉਣ ਲਈ ਕਈ ਕਦਮ ਚੁੱਕੇ ਹਨ। ਜਿਹੜੇ ਲੋਕਾਂ ਨੇ ਤਿਰੂਪਤੀ ਤੋਂ ਪਸ਼ੂਪਤੀ ਤੱਕ 'ਲਾਲ' (ਮਾਓਵਾਦੀ) ਗਲਿਆਰਾ ਬਣਾਉਣ ਦਾ ਸੁਪਨਾ ਦੇਖਿਆ ਸੀ, ਉਨ੍ਹਾਂ ਨੇ ਹਥਿਆਰ ਸੁੱਟ ਦਿੱਤੇ ਹਨ ਅਤੇ ਮੁੱਖ ਧਾਰਾ 'ਚ ਸ਼ਾਮਲ ਹੋ ਗਏ ਹਨ। ਪੂਰਬ-ਉੱਤਰ 'ਚ ਵੀ ਸ਼ਾਂਤੀ ਹੈ। 10,000 ਤੋਂ ਵੱਧ ਨੌਜਵਾਨਾਂ ਨੇ ਹਥਿਆਰ ਸੁੱਟ ਦਿੱਤੇ ਹਨ।'' ਸ਼ਾਹ ਨੇ ਕਿਹਾ ਕਿ 5 ਦਹਾਕਿਆਂ ਤੱਕ ਚੱਲਣ ਵਾਲਾ ਨਕਸਲਵਾਦ ਹੁਣ ਅਤੀਤ ਦੀ ਗੱਲ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ,''ਅਸੀਂ ਨਕਸਲਵਾਦ ਨੂੰ ਖਤਮ ਕਰ ਦਿੱਤਾ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਵੀ ਉਸੇ ਤਰ੍ਹਾਂ ਨਿਪਟਾਂਗੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News