ਆਸਾਰਾਮ ਆਸ਼ਰਮ ਅੰਦਰ ਖੜ੍ਹੀ ਕਾਰ ’ਚੋਂ ਮਿਲੀ ਕੁੜੀ ਦੀ ਲਾਸ਼, 4 ਦਿਨਾਂ ਤੋਂ ਸੀ ਲਾਪਤਾ

Friday, Apr 08, 2022 - 04:50 PM (IST)

ਆਸਾਰਾਮ ਆਸ਼ਰਮ ਅੰਦਰ ਖੜ੍ਹੀ ਕਾਰ ’ਚੋਂ ਮਿਲੀ ਕੁੜੀ ਦੀ ਲਾਸ਼, 4 ਦਿਨਾਂ ਤੋਂ ਸੀ ਲਾਪਤਾ

ਗੋਂਡਾ– ਜ਼ਿਲ੍ਹੇ ਦੇ ਥਾਣਾ ਕੋਤਵਾਲੀ ਨਗਰ ਖੇਤਰ ਅਧੀਨ ਪੈਂਦੇ ਬਹਰਾਈਚ ਰੋਡ ਸਥਿਤ ਆਸਾਰਮ ਆਸ਼ਰਮ ਕੰਪਲੈਕਸ ’ਚ ਖੜ੍ਹੀ ਇਕ ਕਾਰ ’ਚੋਂ ਸ਼ੁੱਕਰਵਾਰ ਤੜਕੇ ਇਕ ਕੁੜੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਨਾਲ ਹੀ ਆਸ਼ਰਮ ਦੇ ਕਾਮਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਘਟਨਾ ਨਗਰ ਕੋਤਵਾਲੀ ਖੇਤਰ ਦੇ ਬਿਮੌਰ ਪਿੰਡ ’ਚ ਸਥਿਤ ਆਸਾਰਾਮ ਆਸ਼ਰਮ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ ਆਪਣੇ ਘਰੋਂ 4 ਦਿਨ ਪਹਿਲਾਂ ਗਾਇਬ ਹੋ ਗਈ ਸੀ। ਉੱਥੇ ਹੀ ਪੁਲਸ ਨੇ ਦੱਸਿਆ ਕਿ ਕਾਰ ਦੇ ਅੰਦਰੋਂ ਬਦਬੂ ਆਉਣ ’ਤੇ ਆਸ਼ਰਮ ਦੇ ਚੌਂਕੀਦਾਰ ਨੇ ਜਦੋਂ ਉਸ ਕਾਰ ਨੂੰ ਖੋਲ੍ਹਕੇ ਵੇਖਿਆ ਤਾਂ ਉਸ ਅੰਦਰ ਲਾਸ਼ ਮਿਲੀ, ਜਿਸਤੋਂ ਬਾਅਦ ਉਸਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਨੇ ਘਟਨਾ ਵਾਲੀ ਥਾਂ ਅਤੇ ਆਸ਼ਰਮ ਨੂੰ ਸੀਲ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।


author

Rakesh

Content Editor

Related News