ਓਡੀਸ਼ਾ ’ਚ 8 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਹਾਲਤ ਗੰਭੀਰ

Wednesday, Nov 20, 2024 - 07:13 PM (IST)

ਓਡੀਸ਼ਾ ’ਚ 8 ਸਾਲਾ ਲੜਕੀ ਨਾਲ ਜਬਰ-ਜ਼ਨਾਹ, ਹਾਲਤ ਗੰਭੀਰ

ਕਟਕ (ਏਜੰਸੀ)- ਓਡੀਸ਼ਾ ਦੇ ਕਟਕ ਜ਼ਿਲ੍ਹੇ ’ਚ ਇੱਟਾਂ ਦੇ ਭੱਠੇ ’ਤੇ ਬਣੇ ਅਸਥਾਈ ਸ਼ੈਲਟਰ ’ਚ ਇਕ ਨਾਬਾਲਿਗ ਲੜਕੇ ਨੇ 8 ਸਾਲ ਦੀ ਲੜਕੀ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੀੜਤਾ ਨੂੰ ਕਟਕ ਦੇ ਐੱਸ. ਸੀ. ਬੀ. ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈ. ਸੀ. ਯੂ. (ਇੰਟੈਂਸਿਵ ਕੇਅਰ ਯੂਨਿਟ) ’ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ ’ਚ ਲਾਅ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ, 4 ਮੁਲਜ਼ਮ ਗ੍ਰਿਫਤਾਰ

ਘਟਨਾ ਜ਼ਿਲ੍ਹੇ ਦੇ ਤ੍ਰਿਸੁਲੀਆ ਇਲਾਕੇ ’ਚ ਮੰਗਲਵਾਰ ਰਾਤ ਨੂੰ ਵਾਪਰੀ। ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ ਪੀੜਤਾ ਦੇ ਮਾਤਾ-ਪਿਤਾ ਨੇ ਬਾਰਾਂਗ ਥਾਣੇ ’ਚ ਦਰਜ ਕਰਵਾਈ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਝਾਰਖੰਡ ਦਾ ਰਹਿਣ ਵਾਲਾ 16 ਸਾਲਾ ਲੜਕਾ ਹੈ। ਕਟਕ ਪੁਲਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਮੀਨਾ ਨੇ ਕਿਹਾ ਕਿ ਮੁਲਜ਼ਮ ਵੀ ਭੱਠੇ ’ਤੇ ਕੰਮ ਕਰਦਾ ਹੈ ਅਤੇ ਇਲਾਕੇ ’ਚ ਕਈ ਥਾਵਾਂ ’ਤੇ ਛਾਪੇਮਾਰੀ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਮੀਨਾ ਅੱਗੇ ਕਿਹਾ ਕਿ ਅਸੀਂ ਉਸ ਨੂੰ ਫੜਨ ਲਈ ਤਿੰਨ ਪੁਲਸ ਟੀਮਾਂ ਬਣਾਈਆਂ ਸਨ, ਕਿਉਂਕਿ ਮੁਲਜ਼ਮ ਅਤੇ ਲੜਕੀ ਦਾ ਪਰਿਵਾਰ ਝਾਰਖੰਡ ਨਾਲ ਸਬੰਧਤ ਹੈ। ਇੱਕ ਟੀਮ ਨੂੰ ਝਾਰਖੰਡ, ਦੂਜੀ ਨੂੰ ਉਡੀਸ਼ਾ ਦੇ ਹੋਰ ਜ਼ਿਲ੍ਹਿਆਂ ਵਿੱਚ ਅਤੇ ਤੀਜੀ ਟੀਮ ਨੇ ਆਸ-ਪਾਸ ਦੇ ਇਲਾਕਿਆਂ ਦੀ ਤਲਾਸ਼ੀ ਲਈ ਭੇਜਿਆ ਗਿਆ।

ਇਹ ਵੀ ਪੜ੍ਹੋ: ਜਲਵਾਯੂ ਪਰਿਵਰਤਨ ਨਾਲ ਨਜਿੱਠਣ 'ਚ ਤਰੱਕੀ ਕਰਨ ਵਾਲੇ ਦੇਸ਼ਾਂ ਦੀ ਸੂਚੀ 'ਚ ਭਾਰਤ 2 ਸਥਾਨ ਹੇਠਾਂ ਖਿਸਕਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News