ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਹੁੱਡਾ ਨਾਲ ਬੈਠਕ ਖਤਮ, ਹੋ ਸਕਦੈ ਵੱਡਾ ਫੇਰਬਦਲ

08/29/2019 1:42:22 PM

ਨਵੀਂ ਦਿੱਲੀ/ਚੰਡੀਗੜ੍ਹ—ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਉਣ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੇ ਰਿਹਾਇਸ਼ ’ਤੇ 3 ਸੂਬਿਆਂ ਦੇ ਕਾਂਗਰਸ ਮੁਖੀਆਂ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਹੁੱਡਾ ਨਾਲ ਖਾਸ ਮੁਲਾਕਾਤ ਕੀਤੀ ਗਈ ਅਤੇ ਇਸ ਤੋਂ ਇਲਾਵਾ ਬੈਠਕ ’ਚ ਹਰਿਆਣਾ ਕਾਂਗਰਸ ਦੇ ਮੁਖੀ ਗੁਲਾਮ ਨਬੀ ਆਜ਼ਾਦ ਵੀ ਪਹੁੰਚੇ। ਮਾਹਰਾਂ ਮੁਤਾਬਕ ਇਸ ਬੈਠਕ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਮੈਨੀਫੈਸਟੋ ਅਤੇ ਚੋਣ ਪ੍ਰਚਾਰ ਪ੍ਰਬੰਧਨ ਕਮੇਟੀ ਸਮੇਤ ਕਈ ਹੋਰ ਵਿਸ਼ਿਆ ਸੰਬੰਧੀ ਗੱਲਬਾਤ ਕੀਤੀ ਗਈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬੈਠਕ ਲਗਭਗ 20 ਮਿੰਟਾਂ ਤੱਕ ਚੱਲੀ। 

ਦੱਸਣਯੋਗ ਹੈ ਕਿ ਸਾਬਕਾ ਸੀ ਐੱਮ ਹੁੱਡਾ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਰਿਆਣਾ ਕਾਂਗਰਸ ’ਚ ਜਲਦ ਹੀ ਕੁਝ ਵੱਡਾ ਫੇਰਬਦਲ ਕੀਤਾ ਜਾ ਸਕਦਾ ਹੈ। ਹਰਿਆਣਾ ’ਚ ਪਾਰਟੀ ਦੀ ਗੁੱਟਬਾਜੀ ਨੂੰ ਲੈ ਕੇ ਸੋਨੀਆ ਗਾਂਧੀ ਨੇ ਆਜ਼ਾਦ ਤੋਂ ਪੂਰੀ ਰਿਪੋਰਟ ਲਈ ਹੈ। ਹਰਿਆਣਾ ਕਾਂਗਰਸ ’ਚ ਭੁਪੇਂਦਰ ਹੁੱਡਾ ਅਤੇ ਅਸ਼ੋਕ ਤੰਵਰ ਵਿਚਾਲੇ ਚੱਲ ਰਿਹਾ ਵਿਵਾਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਹਰਿਆਣਾ ’ਚ ਅਸ਼ੋਕ ਤੰਵਰ ਦੀ ਥਾਂ ਕੁਮਾਰੀ ਸ਼ੈਲਜਾ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ। 
ਇਸ ਤੋਂ ਪਹਿਲਾਂ 18 ਅਗਸਤ ਨੂੰ ਰੋਹਤਕ ’ਚ ਰੈਲੀ ਕਰ ਪਾਰਟੀ ਨੂੰ ਤੇਵਰ ਦਿਖਾ ਚੁੱਕੇ ਸਾਬਕਾ ਸੀ. ਐੱਮ. ਭੁਪੇਂਦਰ ਹੁੱਡਾ ਨੇ ਇੱਥੇ 12 ਵਿਧਾਇਕਾਂ ਤੋੋਂ ਇਲਾਵਾ ਸਾਬਕਾ ਵਿਧਾਇਕ, ਸੰਸਦ ਮੈਂਬਰ ਅਤੇ ਕਈ ਵੱਡੇ ਨੇਤਾਵਾਂ ਨੂੰ ਆਪਣੇ ਮੰਚ ’ਤੇ ਲਿਆ ਕੇ ਪਾਰਟੀ ਦੀ ਤਾਕਤ ਦਿਖਾ ਚੁੱਕੇ ਹਨ।


Iqbalkaur

Content Editor

Related News